ਖਰੜ, 20 ਜੂਨ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਕੈਨੇਡਾ ਦੇ ਈਟਨ ਕਾਲਜ ਨਾਲ ਸਮਝੌਤਾ ਕੀਤਾ ਗਿਆ ,ਜਿਸ ਤਹਿਤ ਕੋਰਸ ਸ਼ੁਰੂ ਕਰਨ ਲਈ ਵਿਦਿਆਰਥੀ ਦੋ ਸਾਲ ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਅਤੇ ਦੋ ਸਾਲ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਕਰਨਗੇ।
ਇਸ ਪ੍ਰੋਗਰਾਮ ਦੀ ਇਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਵਿਦਿਆਰਥੀ ਆਪਣੇ ਕੈਨੇਡੀਅਨ ਪ੍ਰੋਗਰਾਮ ਦੀ ਸ਼ੁਰੂਆਤ ਈਟਨ ਕਾਲਜ ਇੰਡੀਆ ਵਿਖੇ ਕਰ ਸਕਦੇ ਹਨ ਅਤੇ ਕੈਨੇਡੀਅਨ ਸਿੱਖਿਆ ਕਲਚਰ ਦੇ ਅਨੁਕੂਲ ਬਣ ਸਕਦੇ ਹਨ।
ਇਸ ਪ੍ਰੋਗਰਾਮ ਨਾਲ ਵਿਦਿਆਰਥੀ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਈਟਨ ਕਾਲਜ ਇੰਡੀਅਨ ਕੈਂਪਸ ਵਿੱਚ ਪੜ੍ਹ ਕੇ ਪਹਿਲੇ ਦੋ ਸਾਲਾਂ ਵਿੱਚ 60 ਪ੍ਰਤੀਸ਼ਤ ਪੈਸੇ ਦੀ ਬਚਤ ਕਰ ਸਕਦੇ ਹਨ।
ਇਸੇ ਤਰ੍ਹਾਂ ਰਿਆਤ ਬਾਹਰਾ ਯੂਨੀਵਰਸਿਟੀ ਨੇ ਆਪਣੇ ਪਾਥਵੇਅ ਟੂ ਯੂਐਸਏ ਪ੍ਰੋਗਰਾਮ ਤਹਿਤ ਮੈਡੀਕਲ ਡਿਗਰੀ ਹਾਸਲ ਕਰਨ ਲਈ ਵਿਲੱਖਣ ਰਸਤਾ ਸ਼ੁਰੂ ਕੀਤਾ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਸਬੰਧੀ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਹ ਰਿਆਤ ਬਾਹਰਾ ਯੂਨੀਵਰਸਿਟੀ ਅਤੇ ਈਟਨ ਕਾਲਜ, ਵੈਨਕੂਵਰ ਕੈਨੇਡਾ ਦਾ ਸਾਂਝਾ ਉੱਦਮ ਹੈ।
ਸ. ਬਾਹਰਾ ਨੇ ਕਿਹਾ ਕਿ ਇਹ ਇੱਕ ਸੰਯੁਕਤ ਸਪੁਰਦਗੀ ਪ੍ਰੋਗਰਾਮ ਹੈ, ਜਿੱਥੇ ਵਿਦਿਆਰਥੀ ਦੋ ਸਾਲ ਈਟਨ ਕਾਲਜ ਇੰਡੀਆ ਕੈਂਪਸ ਵਿੱਚ ਅਤੇ ਦੋ ਸਾਲ ਸਿਟੀ ਯੂਨੀਵਰਸਿਟੀ, ਕੈਪੀਲਾਨੋ ਯੂਨੀਵਰਸਿਟੀ, ਰਾਇਲ ਰੋਡਜ਼ ਯੂਨੀਵਰਸਿਟੀ ਅਤੇ ਵੈਨਕੂਵਰ ਕਮਿਊਨਿਟੀ ਕਾਲਜ ਵਿੱਚ ਬਿਤਾਉਣਗੇ।
ਉਨ੍ਹਾਂ ਕਿਹਾ ਕਿ ਇਹ ਕਨੈਡਾ ਦਾ ਰਸਤਾ ਹੈ, ਕਿਉਂਕਿ ਵਿਦਿਆਰਥੀਆਂ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਦੋ ਸਾਲ ਅਤੇ ਉਪਰੋਕਤ ਇਕ ਸੰਸਥਾ ਵਿੱਚ ਦੋ ਸਾਲ ਦੀ ਸਹੂਲਤ ਮਿਲੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਦੀ ਨਿਗਰਾਨੀ ਈਟਨ ਕਾਲਜ, ਕਨੇਡਾ ਦੀ ਫੈਕਲਟੀ ਕਰੇਗੀ ਅਤੇ ਵਿਦਿਆਰਥੀ ਆਪਣੀ ਡਿਗਰੀ ਪੂਰੀ ਹੋਣ ਤੋਂ ਬਾਅਦ ਕਨੇਡਾ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੋਣਗੇ।
ਪਾਥਵੇਅ ਟੂ ਕਨੇਡਾ ਅਧੀਨ ਪੇਸ਼ ਕੀਤੇ ਪ੍ਰੋਗਰਾਮਾਂ ਵਿੱਚ ਹੋਸਪਟੈਲਿਟੀ ਮੈਨੇਜਮੈਂਟ ਵਿੱਚ ਬਿਜ਼ਨਸ ਐਡਮਿਨਸਟ੍ਰੇਸ਼ਨ ਮੇਜਰ ਅਤੇ ਟ੍ਰੈਵਲ ਐਂਡ ਟੂਰਿਜ਼ਮ ਵਿੱਚ ਬਿਜ਼ਨਸ ਐਡਮਿਨਸਟ੍ਰੇਸ਼ਨ ਮੇਜਰ ਸ਼ਾਮਲ ਹਨ।
ਵਿਦਿਆਰਥੀ ਡਿਗਰੀ ਪੂਰੀ ਹੋਣ ਤੋਂ ਬਾਅਦ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਯੋਗ ਹੋਣਗੇ।
ਇਸੇ ਤਰ੍ਹਾਂ ਰਿਆਤ ਬਾਹਰਾ ਯੂਨੀਵਰਸਿਟੀ ਨੇ ਆਪਣੇ ਪਾਥਵੇਅ ਟੂ ਯੂਐਸਏ ਪ੍ਰੋਗਰਾਮ ਤਹਿਤ ਮੈਡੀਕਲ ਡਿਗਰੀ ਹਾਸਲ ਕਰਨ ਲਈ ਵਿਲੱਖਣ ਰਸਤਾ ਸ਼ੁਰੂ ਕੀਤਾ ਹੈ।
ਵਿਦਿਆਰਥੀ ਬੇਸਿਕ ਸਾਇੰਸ ਫਾਂਊਡੇਸ਼ਨ ਕੋਰਸ ਲਈ ਦਾਖਲਾ ਲੈ ਸਕਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਸੇਂਟ ਜੇਮਜ਼ ਸਕੂਲ ਆਫ਼ ਮੈਡੀਸਨ ਵਿੱਚ ਬਿਨੈ ਕਰਨਾ ਹੋਵੇਗਾ।
ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਨਾਲ ਆਪਣੇ ਪਹਿਲੇ ਸਾਲ ਦੇ ਕੋਰਸ ਫਾਉਂਡੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈ। ਉਹ ਕੋਰਸ ਦਾ ਦੂਜਾ ਅਤੇ ਤੀਜਾ ਸਾਲ ਸੇਂਟ ਜੇਮਸ, ਸੇਂਟ ਵਿਨਸੈਂਟ ਵਿਖੇ ਬੇਸਿਕ ਸਾਇੰਸ ਨੂੰ ਪੂਰਾ ਕਰਨ ਲਈ ਬਿਤਾਉਣਗੇ। ਚੌਥੇ ਅਤੇ ਪੰਜਵੇਂ ਸਾਲ ਦੇ ਵਿਦਿਆਰਥੀ ਆਪਣੇ ਕਲੀਨੀਕਲ ਰੋਟੇਸ਼ਨ ਨੂੰ ਯੂਐਸਏ ਦੇ ਹਸਪਤਾਲਾਂ ਵਿੱਚ ਪੂਰਾ ਕਰਨਗੇ।

No comments:
Post a Comment