ਐਸ. ਏ. ਐਸ. ਨਗਰ, 25 ਜੂਨ : ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫ਼ੈਸਲਿਆਂ ਲੈਂਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 129 ਆਰ. ਐਮ. ਓਜ਼ ਨੂੰ ਪੀ.ਸੀ.ਐਮ.ਐਸ. ਕੇਡਰ ਵਿੱਚ ਐਮ.ਓ. ਲਾਉਣ ਸਬੰਧੀ ਨਵੇਂ ਬਣੇ ਐਮ.ਓਜ਼ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦਾ ਧੰਨਵਾਦ ਅਤੇ ਸਨਮਾਨ ਕੀਤਾ ਅਤੇ ਭਵਿੱਖ ਵਿੱਚ ਹੋਰ ਸਿ਼ੱਦਤ ਨਾਲ ਕੰਮ ਕਰਨ ਦਾ ਅਹਿਦ ਕੀਤਾ।
ਇਸ
ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧ ਨੇ ਕਿਹਾ ਕਿ ਕਰੋਨਾ ਦੇ
ਮੁਸ਼ਕਲ ਦੌਰ ਵਿੱਚ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਸਿਹਤ ਖੇਤਰ ਦੇ ਮੁਲਾਜ਼ਮਾਂ ਤੇ
ਕਰਮਚਾਰੀਆਂ ਦੀ ਪੰਜਾਬ ਸਰਕਾਰ ਰਿਣੀ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਕਰੋਨਾ ਵਰਗੀ
ਖ਼ਤਰਨਾਕ ਬਿਮਾਰੀ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਿਆ ਹੈ।
129
ਆਰ. ਐਮ. ਓਜ਼ ਨੂੰ ਪੀ.ਸੀ.ਐਮ.ਐਸ. ਕੇਡਰ ਵਿੱਚ ਐਮ.ਓ. ਲਾਉਣ ਨਾਲ ਜਿੱਥੇ ਸਬੰਧਤ ਆਰ ਐਮ
ਓਜ਼ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ, ਉਥੇ ਐਮ.ਓਜ਼ ਨੂੰ ਇੱਕ ਹੱਲਾਸ਼ੇਰੀ ਵੀ ਮਿਲੀ
ਹੈ, ਜਿਸ ਸਦਕਾ ਭਵਿੱਖ ਵਿੱਚ ਉਹ ਹੋਰ ਵੀ ਵਧੀਆ ਤਰੀਕੇ ਨਾਲ ਕੰਮ ਕਰ ਸਕਣਗੇ।
ਸ.
ਸਿੱਧੂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਕਰੋਨਾ ਦੀ ਦੂਜੀ ਲਹਿਰ ਦੇ ਖਾਤਮੇ ਲਈ
ਲਗਾਤਾਰ ਯਤਨਸ਼ੀਲ ਹੈ, ਉਥੇ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਵੀ ਪੂਰੀ ਤਰ੍ਹਾਂ ਤਿਆਰ
ਹੈ। ਇਸ ਅਧੀਨ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ, ਨਵੇਂ ਆਕਸੀਜ਼ਨ ਪਲਾਂਟ ਲਾਉਣ
ਅਤੇ ਸਿਹਤ ਵਿਭਾਗ ਵਿੱਚ ਵੱਡੇ ਪੱਧਰ ਉਤੇ ਭਰਤੀ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ।
No comments:
Post a Comment