ਜੀਰਕਪੁਰ 25 ਜੂਨ : ਅੱਜ
ਡਾ ਰਵਜੋਤ ਗਰੇਵਾਲ (ਆਈ.ਪੀ.ਐਸ) ਕਪਤਾਨ ਪੁਲਿਸ ਦਿਹਾੜੀ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਇਕ
ਪ੍ਰੈਸ ਕਪਾਵਰੰਸ ਦੌਰਾਨ ਦੱਸਿਆ ਕਿ ਥਾਣਾ ਜੀਤਕਪੁਰ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ
ਰੰਗ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਡਾ ਗਰੇਵਾਲ ਨੇ ਦੱਸਿਆ
ਕਿ ਮਿਤੀ 23/6/2021 ਨੂੰ ਸ਼ਾਮ ਦੇ ਵਕਤ ਇਕ ਲੜਕੀ ਮੀਨਾ (ਫਰਜੀ ਨਾਮ ) ਜੀਰਕਪੁਰ ਤੋਂ
ਢਕੌਲੀ ਆਪਣੇ ਘਰ ਜਾਣ ਲਈ ਕਾਲਕਾ ਚੌਂਕ ਵਿਖੇ ਚੁੱਕੀ ਸੀ ਤਾਂ ਇਕ ਆਟੋ ਰਿਕਸ਼ਾ ਆਉਣ ਪਰ
ਉਹ ਆਟੋ ਰਿਕਸ਼ਾ ਵਿਚ ਸਵਾਰ ਹੋਈ ਜਿਸ ਵਿਚ ਡਰਾਇਵਰ ਤੋਂ ਇਲਾਵਾ ਪਹਿਲਾਂ ਹੀ ਦੋ ਹੋਰ
ਬੰਦੇ ਮੌਜੂਦ ਸਨ । ਆਟੋ ਰਿਕਸ਼ਾਂ ਵਿਚ ਬੈਠਦੀਆਂ ਹੀ ਆਟੋ ਵਿਚ ਸਕਾਰ ਦੋਸ਼ੀਆਂ ਨੇ ਚਾਕੂ
ਕੱਢ ਕੇ ਲੜਕੀ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਆਟੇ ਨੂੰ ਇੱਧਰ-ਉੱਧਰ ਘੁਮਾਉਂਦੇ ਹੋਏ
ਮੀਨਾ ਤੇ ਪੇਸ਼ੀਆਂ ਦੀ ਮੰਗ ਕੀਤੀ ਜਦੋਂ ਮੀਨਾ ਨੇ ਦੱਸਿਆ ਕਿ ਉਸ ਪਾਸ ਨਗਦ ਪੈਸੇ ਨਹੀਂ
ਹਨ ਤਾਂ ਦੋਸ਼ੀਆਂ ਨੂੰ ਮੋਬਾਇਲ ਫੋਨ ਦੀ ਮਦਦ ਨਾਲ ਉਸਦੇ ਬੈਂਕ ਖਾਤਾ ਵਿਚ ਪੈਸੇ ਦੋਸ਼ੀਆਂ
ਦੇ ਗੂਗਲ-ਪੇ ਅਕਾਊਂਟ ਵਿਚ ਪਾਉਣ ਦੀ ਮੰਗ ਕੀਤੀ ਮੀਨਾ ਆਪਣੇ ਮੋਬਾਇਲ ਫੋਨ ਰਾਹੀਂ
6900/- ਰੁਪਏ ਦੋਸ਼ੀਆਂ ਦੇ ਦੱਸੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ।
ਲੇਕਿਨ ਇਸੇ
ਦੌਰਾਨ ਢਕੋਲੀ ਰੇਲਵੇ ਫਾਟਕ ਨੇੜੇ ਆਟੋ ਰਿਕਸਾ ਹੋਲੀ ਹੋਣ ਕਾਰਨ ਮੀਨਾਂ ਕਿਸੇ ਤਰ੍ਹਾਂ
ਆਟੋ ਵਿਚੋਂ ਬਾਹਰ ਨਿਕਲਣ ਵਿਚ ਸਫਲ ਹੋ ਗਈ | ਜਿਸ ਆਪਣੇ ਘਰ ਪਹੁੰਚਣ ਤੋਂ ਬਾਅਦ ਸਾਰੀ
ਘਟਨਾ ਬਾਰ ਜਾਣਕਾਰੀ ਪੁਲਿਸ ਨੂੰ ਦਿੱਤੀ | ਮੀਨਾ ਦੇ ਬਿਆਨ ਪਰ ਤੁਰੰਤ ਮੁਕੱਦਮਾ ਨੰਬਰ
370 ਅਧ 386,506,34 ਆਈ.ਪੀ.ਸੀ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ।
ਸ੍ਰੀ
ਸਤਿੰਦਰ ਸਿੰਘ (ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਮਸਲੇ
ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਜਾਰੀ ਕੀਤੇ ਅਤੇ ਪੁਲਿਸ
ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ।
ਪੁਲਿਸ ਵੱਲੋਂ ਤਕਨੀਕੀ ਸਾਧਨਾ
ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਮੁਕੱਦਮਾ 36 ਘੰਟੇ ਵਿਚ ਹੀ ਟਰੇਸ ਕਰ ਲਿਆ ਗਿਆ।
ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਆਈ ਜਸਨਪ੍ਰੀਤ ਸਿੰਘ
ਇੰਚਾਰਜ ਪੁਲਿਸ ਚੌਕੀ ਬਲਟਾਣਾ ਸਮੇਤ ਪੁਲਿਸ ਪਾਰਟੀ ਨੇ ਤਿੰਨਾਂ ਦੋਸ਼ੀਆਂ ਨੂੰ ਅੱਜ
ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ।ਦੋਰਾਨੇ
ਤਫਤੀਸ਼ ਹੋਰ ਦੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ ।
ਐਸ.ਪੀ ਸਾਹਿਬ ਨੇ ਦੱਸਿਆ ਕਿ
ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਦੇ ਕਾਬੂ ਆਉਣ ਨਾਲ
ਮੌਜੂਦਾ ਮੁਕੱਦਮਾ ਟਰੇਸ ਹੋਇਆ ਹੈ ਉਥੇ ਇਨ੍ਹਾਂ ਦੋਸ਼ੀਆਂ ਵੱਲੋਂ ਭਵਿੱਖ ਵਿਚ ਕੀਤੇ ਜਾਣ
ਵਾਲੇ ਜੁਰਮਾਂ ਨੂੰ ਵੀ ਰੋਕ ਲਿਆ ਗਿਆ ਹੈ ।
ਇਸਦੇ ਨਾਲ ਹੀ ਐਸ.ਪੀ ਸਾਹਿਬ ਨੇ ਦੱਸਿਆ
ਕਿ ਭਵਿੱਖ ਵਿਚ ਅਜਿਹੇ ਜੁਰਮਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਆਟੋ ਰਿਕਾਸ
ਯੂਨੀਅਨਸ ਦੇ ਆਹੁਦੇਦਾਰਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਲਦੀ ਹੀ ਯੂਨੀਅਨ ਦੇ ਕਿਸੇ
ਜਿੰਮੇਵਾਰ ਵਿਅਕਤੀ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕਰਕੇ ਉਸਦਾ ਮੋਬਾਇਲ ਫੋਨ ਨੰਬਰ
ਪ੍ਰੈਸ ਵਿਚ ਪ੍ਰਸਾਰਿਤ ਕੀਤਾ ਜਾਵੇਗਾ ਤਾਂ ਜੋ ਲੋੜ ਸਮੇਂ ਕੋਈ ਵੀ ਆਟੋ ਰਿਕਸ਼ਾ ਸਵਾਰੀ
ਉਪਰੋਕਤ ਨੋਡਲ ਅਫਸਰ ਨਾਲ ਸੰਪਰਕ ਕਰ ਸਕੇ ਅਤੇ ਅਜਿਹੇ ਲੁੱਟ ਖੋਹ ਕਰਨ ਵਾਲੇ ਜਾਂ ਹੋਰ
ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ ।ਇਹ ਵੀ ਨਿਸਚਿਤ ਕੀਤਾ
ਜਾਵੇਗਾ ਕਿ ਹਰ ਆਟੋ ਰਿਕਸ਼ਾ ਉਪਰ ਉਪਰੋਕਤ ਨੋਡਲ ਅਫਸਰ ਦਾ ਮੋਬਾਇਲ ਫੋਨ ਨੰਬਰ ਅਤੇ
ਪੁਲਿਸ ਹੈਲਪਲਾਇਨ ਦਾ ਨੰਬਰ ਲਿਖਿਆ ਹੋਵੇ ਜਿਸ ਨੂੰ ਆਟੋ ਰਿਕਸ਼ਾ ਵਿਚ ਸਵਾਰ ਕੋਈ ਵੀ
ਸਵਾਰੀ ਅਸਾਨੀ ਨਾਲ ਪੜ ਸਕੇ । ਆਟੋ ਰਿਕਸ਼ਾ ਦੇ ਨਾਲ ਨਾਲ ਜਿਲ੍ਹਾ ਐਸ.ਏ.ਐਸ ਨਗਰ ਵਿਚ
ਚੱਲਣ ਵਾਲੀਆ ਓਥਰ ਅਤੇ ਅਲਾ ਕੈਬਸ ਸਬੰਧੀ ਵੀ ਇਹੀ ਤਰੀਕਾ ਲਾਗੂ ਕੀਤਾ ਜਾਵੇਗਾ ਜਿਸ ਨਾਲ
ਆਟੋ ਰਿਕਸ਼ਾ ਅਤੇ ਕੇਬਸ ਵਿਚ ਇਕਲੇ ਸਵਾਰੀ ਕਰਨ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ
ਉੱਚਿਤ ਸੁਰੱਖਿਆ ਮੁਹੱਈਆ ਹੋਵੇਗੀ ।
ਦਰਜ ਮੁਕੱਦਮਾ :- FIR NO 370 Date 24/06/2021 U/S 386,506,34 1PC PS ਜੀਰਕਪੁਰ
ਗ੍ਰਿਫਤਾਰ ਦੋਸੀ :
1)
2) 3) ਸੁਭਾਸ਼ ਭਾਰਤੀ ਪੁੱਤਰ ਮਹੇਸ ਭਾਰਤੀ ਵਾਸੀ ਪਿੰਡ ਗਰੁਡ ਬਾਗੀਸੁਰ ਥਾਣਾ ਬਜਨਾਥ
ਜਿਲਾ ਬਾਗੇਸਵਰ ਉੱਤਰਾਖੰਡ ਹਾਲ ਵਾਸੀ ਨੇੜੇ ਸ਼ਿਵ ਮੰਦਰ ਨਾਡਾ ਰੋਡ ਨਵਾਗਾਓ ਉਮਰ ਕਰੀਬ
20 ਸਾਲ ,ਪ੍ਰਕਾਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨਨੰ: 2315/ਏ ਸੈ: 20-ਸੀ
ਚੰਡੀਗੜ ਉਮਰ ਕਰੀਬ 19 ਸਾਲ , ਮਗਨ ਕੁਮਾਰ ਗੌਤਮ ਪੁੱਤਰ ਭੋਲਾ ਨਾਥ ਗੌਤਮ ਵਾਸੀ ਪਿੰਡ
ਮਿਸਰ ਪੱਟੀ ਥਾਣਾ ਮੋਇਮਾ ਜਿਲਾ ਇਲਾਹਬਾਦ ਯੂ.ਪੀ ਹਾਲ ਵਾਸੀ ਨੇੜੇ ਸ਼ਿਵ ਮੰਦਰ ਖੁੱਡਾ
ਅਲੀ ਸ਼ੇਰ ਯੂਟੀ ਚੰਡੀਗੜ ਉਮਰ ਕਰੀਬ 22 ਸਾਲ
ਬ੍ਰਾਮਦਗੀ :-1) ਦੇ ਨਕੀਲੇ ਚਾਕੂ ਸਟੀਲ, 2) ਇੱਕ ਆਟੋ ਨੰ: CH 78 (T) 2543 ਰੰਗ ਹਰਾ
ਨੋਟ
:- ਦੋਸ਼ੀ ਸੁਭਾਸ਼ ਭਾਰਤੀ ਜੇਲ ਵਿਚੋਂ ਜਮਾਨਤ ਤੇ ਆਇਆ ਹੋਇਆ ਹੈ, ਜਿਸ ਨੇ ਪਿਛਲੇ ਸਮੇਂ
ਥਾਣਾ ਨਵਾਗਾਓ ਦੇ ਏਰੀਆ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅਨਜਾਮ ਦਿੰਦਾ ਸੀ ਤੇ ਹੁਣ ਇਸ
ਦਾ ਕੇਸ ਜਰੇ ਸਮਾਇਤ ਅਦਾਲਤ ਹੈ।
No comments:
Post a Comment