ਮੋਹਾਲੀ ,27 ਜੂਨ : ਦੀ ਕੱਲ੍ਹ ਹੋ ਰਹੀ ਮੀਟਿੰਗ ਵਿੱਚ ਨਿਗਮ ਦੀਆਂ ਹੱਦਾਂ ਵਿੱਚ ਵਾਧਾ ਕਰਨ ਦਾ ਪ੍ਰਸਤਾਵ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਨਗਰ ਨਿਗਮ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਖੇਤਰ ਨਗਰ ਨਿਗਮ ਦਾ ਹਿੱਸਾ ਬਣਾ ਜਾਵੇਗਾ।
ਮੀਟਿੰਗ ’ਚ ਪ੍ਰਸਤਾਵਿਤ ਏਜੰਡਿਆਂ ਅਨੁਸਾਰ ਪਿੰਡ ਬਲੌਂਗੀ, ਬਲੌਂਗੀ ਕਲੋਨੀ, ਸੈਕਟਰ 119 ਅਤੇ 118 ਸਮੇਤ (ਬੱਲੋ ਮਾਜਰਾ ਨੂੰ ਛੱਡਕੇ) ਪਿੰਡ ਬੜ ਮਾਜਰਾ, ਬੜ ਮਾਜਰਾ ਕਲੋਨੀ, ਪਿੰਡ ਬਲਿਆਲੀ ਗਮਾਡਾ ਵੱਲੋਂ ਪ੍ਰਵਾਨਿਤ ਟੀ ਡੀ ਆਈ ਦੇ ਪ੍ਰੋਜੈਕਟ ਵਿਖੇ ਸੈਕਟਰ 74ਏ, 92, 116, 117, 118 ਤੇ 119 ਅਧੀਨ ਰਕਬਾ, ਗਰੀਨ ਇਨਕਲੇਵ (ਹਦਬਸਤ ਨੰਬਰ 26 ਪਿੰਡ ਬਲੌਂਗੀ, ਹਦਬਸਤ ਨੰਬਰ 32 ਪਿੰਡ ਬੱਲੋਮਾਜਰਾ ਅਤੇ ਹਦਬਸਤ ਨੰਬਰ 27 ਪਿੰਡ ਦਾਊਂ, ਸੈਕਟਰ 66 ਅਲਫਾ (ਕੇਵਲ ਸਰਕਾਰ/ਗਮਾਡਾ ਵੱਲੋਂ ਪ੍ਰਵਾਨਿਤ ਪ੍ਰੋਜੈਕਟਾਂ ਅਧੀਨ ਰਕਬਾ), ਸੈਕਟਰ 82, ਸੈਕਟਰ 91 ਅਤੇ 92 ਤੋਂ ਇਲਾਵਾ ਪਿੰਡ ਕੰਬਾਲੀ ਨੂੰ ਛੱਡ ਕੇ ਮੌਜੂਦਾ ਮਿਊਂਸਪਲ ਹੱਦ ਤੋਂ ਰੇਲਵੇ ਲਾਈਨ, ਬਾਉਂਡਰੀ ਤੱਕ ਬਲਕ ਮੀਟੀਰੀਅਲ ਮਾਰਕੀਟ ਤੇ ਹੋਰ ਏਰੀਆ ਸ਼ਾਮਲ ਕੀਤੇ ਜਾਣਗੇ।
ਨਗਰ ਨਿਗਮ ਦੀ ਹਦੂਦ ਅੰਦਰ ਸ਼ਾਮਲ ਕੀਤੇ ਜਾ ਰਹੇ ਇਸ ਖੇਤਰ ਨੂੰ ਸ਼ਾਮਲ ਕਰਨ ਲਈ ਇਹ ਦਲੀਲ ਦਿੱਤੀ ਗਈ ਹੈ ਕਿ ਇਸ ਖੇਤਰ ਦੇ ਸ਼ਾਮਲ ਹੋਣ ਨਾਲ ਭਵਿੱਖ ਵਿੱਚ ਬਿਲਡਿੰਗ ਰੈਗੂਲੇਸ਼ਨ/ਨਕਸਾ ਪ੍ਰਵਾਨਗੀ ਤੇ ਹੋਰ ਮਿਊਸਪਲ ਟੈਕਸਾਂ/ਚਾਰਜਿਜ਼ ਰਾਹੀਂ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ, ਜਿਸ ਦੀ ਵਰਤੋਂ ਨਾਲ ਇਨ੍ਹਾਂ ਖੇਤਰਾਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ। ਇਨ੍ਹਾਂ ਪਿੰਡਾਂ ਦੀ ਪੰਚਾਇਤੀ/ਸ਼ਾਮਲਾਤ ਜ਼ਮੀਨ ਦੀ ਮਲਕੀਅਤ ਵੀ ਨਗਰ ਨਿਗਮ ਦੀ ਹੋ ਜਾਵੇਗੀ।
ਮੀਟਿੰਗ ਦੀ ਪ੍ਰਵਾਨਗੀ ਹਿੱਤ ਪ੍ਰਸਤਾਵਿਤ ਇਸ ਖੇਤਰ ਨੂੰ ਪੀ ਐਮ ਸੀ ਐਕਟ 1976 ਦੀ ਧਾਰਾ ਰਾਹੀਂ ਲੈਣ ਦਾ ਸਿਧਾਂਤਕ ਤੌਰ ’ਤੇ ਫੈਸਲਾ ਕੀਤਾ ਹੈ।
ਇਹ ਵੀਪਤਾ ਲੱਗਾ ਹੈ ਕਿ ਇਨ੍ਹਾਂ ਪਿੰਡਾਂ ਨੂੰ ਸ਼ਾਮਲ ਕਰਨ ਲਈ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਹਨ।
No comments:
Post a Comment