ਐਸ ਏ ਐਸ ਨਗਰ /ਜ਼ੀਰਕਪੁਰ, 2 ਜੁਲਾਈ : ਥਾਣਾ ਜ਼ੀਰਕਪੁਰ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਐਸ.ਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਇਕ ਗਿਰੋਹ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਮਿਤੀ 29 ਨੂੰ ਸੇਰ ਸਿੰਘ ਵਾਸੀ ਖੁਸ਼ਹਾਲ ਇੰਨਕਲੇਵ ਜੀਰਕਪੁਰ ਨੇ ਇਤਲਾਹ ਦਿੱਤੀ ਕਿ 28 ਜੂਨ ਨੂੰ ਉਸਦੇ ਭਰਾ ਸਮਸੇਰ ਸਿੰਘ ਨੇ ਮੋਟਰਸਾਇਕਲ ਨੰਬਰ CH - 01 - B5-8434 ਮਾਰਕਾ ਸਪਲੈਂਡਰ ਰੰਗ ਕਾਲਾ ਆਪਣੇ ਘਰ ਦੇ ਬਾਹਰ ਗਲੀ ਵਿਚ ਖੜਾ ਕੀਤਾ ਸੀ ਜੋ ਚੋਰੀ ਹੋ ਗਿਆ ਸੀ । ਸ਼ੇਰ ਸਿੰਘ ਦੇ ਬਿਆਨ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ
ਅਤੇ ਇਸੇ ਤਰ੍ਹਾਂ ਇਕ ਹੋਰ ਮੁਕੱਦਮਾ ਮਹਾਵੀਰ ਸਿੰਘ ਵਾਸੀ ਗੋਬਿੰਦ ਵਿਹਾਰ ਬਲਟਾਣਾ ਦੇ ਬਿਆਨਾਂ ਤੇ ਉਸਦਾ ਮੋਟਰਸਾਇਕਲ ਚੋਰੀ ਹੋਣ ਸਬੰਧੀ ਬਲਟਾਣਾ ਚੌਂਕੀ ਅਧੀਨ ਦਰਜ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 29 ਜੂਨ ਨੂੰ ਸਿਧਾਰਥ ਪੁੱਤਰ ਸ੍ਰੀ ਪ੍ਰਕਾਸ ਚੰਦ ਵਾਸੀ ਫਲੈਟ ਨੰਬਰ ਬੀ 501 ਸੁਸਮਾ ਜੋਆਨੈਸਟ, ਛੱਤ ਬੀੜ ਰੋਡ ਜ਼ੀਰਕਪੁਰ ਆਪਣੀ ਘਰਵਾਲੀ ਨਾਲ ਘਰੇਲੂ ਸਮਾਨ ਖਰੀਦਣ ਲਈ ਆਪਣੀ ਕਾਰ ਵਿੱਚ ਡੀ-ਮਾਰਟ ਜ਼ੀਰਕਪੁਰ ਗਿਆ ਸੀ ਤੇ ਕੁਝ ਸਮੇਂ ਬਾਅਦ ਉਸਨੇ ਵੇਖਿਆ ਕਿ ਇਕ ਵਿਅਕਤੀ ਉਸ ਦੀ ਕਾਰ ਨੂੰ ਚਾਬੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਦਿਆਂ ਕਾਰ ਵਿਚਲਾ ਸਮਾਨ ਚੋਰੀ ਕਰਨ ਦੀ ਕੋਸ਼ਿਸ ਕਰ ਰਿਹਾ ਸੀ ਤੇ ਉਸਨੂੰ ਆਉਂਦਾ ਵੇਖ ਕੇ ਉਹ ਵਿਅਕਤੀ ਚਾਬੀਆ ਦਾ ਗੁੱਛਾ ਕਾਰ ਦੇ ਨਜ਼ਦੀਕ ਸੁੱਟ ਕੇ ਭੱਜ ਗਿਆ। ਜਿਸਨੇ ਇਸ ਸਬੰਧੀ ਜਾਣਕਾਰੀ ਮਿਤੀ 30 ਜੂਨ ਨੂੰ ਪੁਲਿਸ ਨੂੰ ਦਿੱਤੀ। ਸਿਧਾਰਥ ਦੇ ਬਿਆਨਾਂ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਕਰ ਉਕਤ ਮਾਮਲਿਆਂ ਦੀ ਪੜਤਾਲ ਆਰੰਭ ਦਿੱਤੀ ਗਈ। ਐਸ ਪੀ ਡਾ. ਗਰੇਵਾਲ ਨੇ ਦੱਸਿਆ ਕਿ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਨੇ ਉਕਤਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰਵਾਏ ਗਏ। ਪੁਲਿਸ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮੇ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ। ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ , ਐਸ.ਆਈ ਅਜੀਤ ਸਿੰਘ ਥਾਣਾ ਜ਼ੀਰਕਪੁਰ ਸਮੇਤ ਪੁਲਿਸ ਪਾਰਟੀ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਵੱਖ ਵੱਖ ਜਗਾ ਤੋਂ ਵੱਖ ਵੱਖ ਸਮੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋ ਵੱਖ ਵੱਖ ਜਗ੍ਹਾ ਤੋ 07 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਵੀ ਕੱਲ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਹਿਚਾਣ ਪਰਮਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਨੰਗਲ ਛੜਬੜ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 18 ਸਾਲ, ਅਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨੰਗਲ ਛੜਬੜ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 21 ਸਾਲ, ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮਨੋਲੀ ਸੂਰਤ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 21 ਸਾਲ, ਮੁਹੰਮਦ ਨਾਜੀਮ ਪੁੱਤਰ ਅਲੀ ਜਾਨ ਵਾਸੀ ਫਲੈਟ ਨੰਬਰ 159/2 ਸਮਾਲ ਫਲੈਟ ਮਲੋਆ ਚੰਡੀਗੜ੍ਹ ਉਮਰ ਕਰੀਬ 21 ਸਾਲ, ਫਰਮਾਨ ਖਾਨ ਪੁੱਤਰ ਅਲਾਉਦੀਨ ਵਾਸੀ ਫਲੈਟ ਨੰਬਰ 233/2 ਸਮਾਲ ਫਲੈਟ ਮਲੋਆ ਚੰਡੀਗੜ੍ਹ ਉਮਰ ਕਰੀਬ 21 ਸਾਲ ਵਜੋਂ ਹੋਈ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਦੇ ਕਾਬੂ ਆਉਣ ਨਾਲ ਮੌਜੂਦਾ ਮੁਕੱਦਮੇ ਟਰੇਸ ਹੋਏ ਹਨ ਉਥੇ ਇਨ੍ਹਾਂ ਦੋਸ਼ੀਆਂ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਜੁਰਮਾ ਨੂੰ ਵੀ ਰੋਕ ਲਿਆ ਗਿਆ ਹੈ ।
ਕੈਪਸ਼ਨ: ਪੁਲਿਸ ਵੱਲੋਂ ਕਾਬੂ ਕੀਤਾ ਗਏ ਵਾਹਨ ਚੋਰ ਗਿਰੋਹ ਦੀ ਤਸਵੀਰ
No comments:
Post a Comment