ਐਸ.ਏ.ਐਸ. ਨਗਰ 01 ਜੁਲਾਈ :ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਸ੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ. (ਡੀ), ਸ੍ਰੀ ਹਰਵਿੰਦਰ ਸਿੰਘ
ਵਿਰਕ ਆਈ ਪੀ ਐਸ ਸਿਟੀ, ਸ੍ਰੀ ਗੁਰਚਰਨ ਸਿੰਘ ਪੀ.ਪੀ. ਐਸ. , ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ
ਅਗਵਾਈ ਹੇਠ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਜਸਪ੍ਰੀਤ ਸਿੰਘ ਉਰਫ ਬਿੱਲਾ ਦੇ ਅੰਨ੍ਹੇ ਕਤਲ ਕੇਸ
ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਬਰਾਂ ਪਰਗਟ ਸਿੰਘ, ਕਰਮਜੀਤ ਸਿੰਘ ਉਰਫ ਲੱਕੀ,ਸਤਵੰਤ ਸਿੰਘ ਉਰਫ ਬਿੱਟੂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09-12-2020 ਨੂੰ ਪਿੰਡ ਨਾਨੂੰ ਮਾਜਰਾ ਸੜਕ ਸੈਕਟਰ-82 ਮੋਹਾਲੀ ਵਿਖੇ ਇੱਕ ਗੱਡੀ ਨੰਬਰ CH-01BR-6668 ਮਾਰਕਾ ਟਾਟਾ ਟੈਗੋਰ ਵਿੱਚ ਡੈੱਡ ਬਾਡੀ ਮਿਲੀ ਜਿਸ ਦੀ ਸ਼ਨਾਖਤ ਕਰਨ ਤੇ ਜਸਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਜਗਦੀਸ ਸਿੰਘ ਵਾਸੀ ਮਕਾਨ ਨੰਬਰ 1084 ਨਿਊਂ ਇੰਦਰਾ ਕਲੌਨੀ ਮਨੀਮਾਜਰਾ ਚੰਡੀਗੜ ਦੀ ਹੋਣੀ ਪਾਈ ਗਈ। ਜਿਸ ਤੇ ਨਾ-ਮਾਲੂਮ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 403 ਮਿਤੀ 09-12-2020 ਅ/ਧ 302,34 ਆਈ.ਪੀ.ਸੀ ਅਤੇ 25-54-59 ਆਰਮਜ ਐਕਟ ਥਾਣਾ ਸੋਹਾਣਾ ਦਰਜ ਕੀਤਾ ਗਿਆ ਸੀ।ਜਿਸ ਤੋਂ ਬਾਅਦ ਸੀ.ਆਈ.ਏ ਸਟਾਫ ਮੁਹਾਲੀ ਵੱਲੋ ਦੋਸ਼ੀਆ ਨੂੰ ਟਰੇਸ ਕਰ ਲਿਆ ਗਿਆ ਦੋਸ਼ੀਆਂਨ ਪਰਗਟ ਸਿੰਘ ਪੁੱਤਰ ਸਵਰਨ ਸਿੰਘ ਵਾਸੀ #69 ਪਿੰਡ ਡੀਲਵਾਲ ਥਾਣਾ ਅਰਬਨ ਅਸਟੇਟ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਐਵਰੀ
ਟਾਵਰ ਫਲੈਟ ਨੰਬਰ 605 ਸੈਕਟਰ-70 ਮੋਹਾਲੀ ਥਾਣਾ ਮਟੋਰ ਜ਼ਿਲ੍ਹਾ ਐਸ.ਏ.ਐਸ ਨਗਰ, ਲਵਪ੍ਰੀਤ ਸਿੰਘ
ਉੱਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਾਗੋਕੇ ਥਾਣਾ ਬੈਰੋਵਾਲ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ ਐਵਰੀ
ਟਾਵਰ ਫਲੈਟ ਨੰਬਰ 605 ਸੈਕਟਰ-70 ਮੋਹਾਲੀ ਥਾਣਾ ਮਟੋਰ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਨਵਦੀਪ ਸਿੰਘ
ਉੱਰਫ ਬਿੱਲਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਸ਼ਾਦੀਪੁਰ ਥਾਣਾ ਭੁੰਨਰਹੇੜੀ ਜ਼ਿਲ੍ਹਾ ਪਟਿਆਲਾ ਨਾਮਜਦ ਕੀਤੇ ਗਏ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਟ੍ਰਾਈਸਿਟੀ ਵਿੱਚ ਮਿਤੀ 09-12-2020 ਨੂੰ ਸ਼੍ਰੀ ਗੋਲਡ ਟੈਸਟਿੰਗ ਲੈਬ ਸੈਕਟਰ-23ਸੀ ਚੰਡੀਗੜ ਵਿਖੇ ਚਾਰ ਅਣਪਛਾਤੇ ਨੋਜਵਾਨਾ ਵੱਲੋ ਗੰਨ ਪੁਆਇੰਟ ਤੇ ਸੋਨਾ ਤੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੈਬ ਵਿੱਚ ਹੱਥੋਪਾਈ ਹੋਣ ਕਾਰਨ ਦੋ ਮੋਨੇ ਨੋਜਵਨਾ ਵੱਲੋ ਫਾਈਰਿੰਗ ਕੀਤੀ ਗਈ ਸੀ।ਜਿਸ ਵਿੱਚ ਮਾਲਕ ਸੰਜੇ ਕੁਮਾਰ ਜਖਮੀ ਹੋ ਗਿਆ ਸੀ ਤੇ ਦੋਸ਼ੀ ਮੋਕੇ ਤੋ ਫਰਾਰ ਹੋ ਗਏ ਸਨ। ਜਿਹਨਾਂ ਖਿਲਾਫ ਮੁਕੱਦਮਾ ਨੰਬਰ 198 ਮਿਤੀ 09-12-2020 ਅ/ਧ 307,392,511,34 ਆਈ.ਪੀ.ਸੀ ਅਤੇ 25-54-59 ਆਰਮਜ ਐਕਟ ਥਾਣਾ ਸੈਕਟਰ-17 ਚੰਡੀਗੜ ਦਰਜ ਕੀਤਾ ਗਿਆ। ਇਸ ਤੋਂ ਪਹਿਲਾ ਵੀ ਦੋਸੀਆ ਵੱਲੋਂ ਮਿਤੀ 11-11-2020 ਨੂੰ ਸੈਕਟਰ 82 ਮੋਹਾਲੀ ਤੋ ਗੰਨ ਪੁਆਇੰਟ ਤੇ ਇੰਡੈਵਰ ਕਾਰ ਨੰਬਰ PB-10GF-1300 ਰੰਗ ਚਿੱਟਾ ਖੋਹ ਕਰਕੇ ਦੋਸੀ ਮੋਕੇ ਤੋਂ ਫਰਾਰ ਹੋ ਗਏ ਸਨ।ਦੋਸੀਆ ਖਿਲਾਫ ਮੁਕੱਦਮਾ ਨੰਬਰ 378 ਮਿਤੀ 12-11-2020 ਅ/ਧ 379-ਭ,411,365,467,468,471,473,120B- IPC, 25/54/59-ਅਸਲਾ ਐਕਟ ਥਾਣਾ ਸੋਹਾਣਾ ਜਿਲਾ ਸ਼ਅਸ਼ ਨਗਰ ਦਰਜ ਕੀਤਾ ਗਿਆ ਸੀ,ਦੋਸੀਆਨ ਉਕੱਤ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਸਨ।ਮੁੱਕਦਮਾ ਉਕਤ ਵਿੱਚ ਮਿਤੀ 21.6.2021 ਨੂੰ ਦੋਸ਼ੀ ਪਰਗਟ ਸਿੰਘ ਨੂੰ ਸੈਕਟਰ 40 ਗੁੜਗਾਓ ਗ੍ਰਿਫਤਾਰ ਕੀਤਾ ਸੀ।ਦੋਸੀ ਪਰਗਟ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਸੀ ਕਿ ਮਿਤੀ 9.12.2020 ਨੂੰ ਸੈਕਟਰ 23 ਚੰਡੀਗੜ ਸੁਨਿਆਰ ਦੀ ਦੁਕਾਨ ਤੋਂ ਖੋਹ ਕਰਨ ਵਿੱਚ ਕਾਮਯਾਬ ਨਾ ਹੋਣ ਤੇ ਫਾਇਰ ਕਰਕੇ ਫਰਾਰ ਹੋ ਗਏ ਸੀ। ਜਸਪ੍ਰੀਤ ਸਿੰਘ ਉਰਫ ਬਿੱਲਾ ਨੂੰ ਸੁਨਿਆਰ ਪਹਿਚਾਣਦੇ ਸਨ।ਸੋ ਅਸੀ ਆਪਣੀ ਪਹਿਚਾਣ ਨੂੰ ਛੁਪਾਉਣ ਲਈ ਸੈਕਟਰ 86 ਮੋਹਾਲੀ ਜਸਪ੍ਰੀਤ ਸਿੰਘ ਉਰਫ ਬਿੱਲਾ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਫਰਾਰ ਹੋ ਗਏ ਸੀ। ਬਾਅਦ ਵਿੱਚ ਕੁਝ ਸਮਾਂ ਲੁੱਕ ਛੁਪ ਕੇ ਇਕੱਠੇ ਰਹੇ ਤੇ ਫਿਰ ਵੱਖ ਵੱਖ ਹੋ ਗਏ ਸਨ । ਪਰਗਟ ਸਿੰਘ ਨੇ ਦੌਰਾਨੇ ਪੁਛਗਿੱਛ ਮੰਨਿਆ ਕਿ ਲਵਪ੍ਰੀਤ ਸਿੰਘ ਉਰਫ ਲਵ ,ਪਰਗਟ ਸਿੰਘ,ਨਵਦੀਪ ਸਿੰਘ ਉਰਫ ਬਿੱਲਾ ਗੱਡੀਆਂ ਖੋਹ ਦੀਆਂ ਵਾਰਦਾਤਾਂ ਕਰਦੇ ਸਨ।ਉਹ ਅੱਗੇ ਕਰਮਜੀਤ ਸਿੰਘ ਉਰਫ ਲੱਕੀ ਅਤੇ ਸਤਵੰਤ ਸਿੰਘ ਉਰਫ ਬਿੱਟੂ ਨੂੰ ਵੇਚ ਦਿੰਦੇ ਸਨ।ਜਿਨ੍ਹਾਂ ਦਾ ਇੱਕ ਹੋਰ ਸਾਥੀ ਰਣਜੀਤ ਸਿੰਘ ਵਾਸੀ ਪਿੰਡ ਸ਼ਹਿਬਾਜਪੁਰ ਜਿਲਾ ਪਟਿਆਲਾ ਹੈ ਜਿਸ ਨਾਲ ਮਿਲ ਕੇ ਚਾਸੀ ਨੰਬਰ ਇੰਜਣ ਨੰਬਰ ਟੈਂਪਰ ਕਰਕੇ ਅੱਗੇ ਆਮ ਲੋਕਾਂ ਨੂੰ ਵੇਚਦੇ ਸਨ।ਦੋਸੀ ਪਰਗਟ ਸਿੰਘ ਅਤੇ ਉਸਦੇ ਦੋ ਹੋਰ ਸਾਥੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਦੀ ਪਹਿਚਾਣ ਕਰਮਜੀਤ ਸਿੰਘ ਉਰਫ ਲੱਕੀ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਜਲਾਲਪੁਰ ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ ਅਤੇ ਸਤਵੰਤ ਸਿੰਘ ਉਰਫ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਪੱਕਾ ਦਰਵਾਜਾ ਪਿੰਡ ਲਲੋਛੀ ਥਾਣਾ ਸਦਰ ਸਮਾਣਾ ਜਿਲਾ ਪਟਿਆਲਾ ਵਜੋਂ ਹੋਈ।ਖੋਹ ਕੀਤੀ ਇੰਡੈਵਰ ਕਾਰ ਨੰਬਰ ਫਭ-10ਘਢ-1300 ਰੰਗ ਚਿੱਟਾ ਸਮੇਤ 08 ਮਹਿੰਗੀਆ ਕਾਰਾਂ, ਕੁੱਲ 09 ਗੱਡੀਆਂ ਸਮੇਤ 01 ਬੂਲੇਟ ਮੋਟਰਸਾਈਕਲ ਬ੍ਰਾਮਦ ਕੀਤੇ ਹਨ।ਰਣਜੀਤ ਸਿੰਘ ਦੀ ਮੇਰਠ ਦੇ ਇੱਕ ਮਕੈਨਿਕ ਨਾਲ ਜਾਣ ਪਹਿਚਾਣ ਸੀ।ਜਿਸ ਪਾਸੋਂ ਖੋਹ ਅਤੇ ਚੋਰੀ ਕੀਤੀਆਂ ਗੱਡੀਆਂ ਦਾ ਚਾਸੀ ਨੰਬਰ ਟੈਂਪਰ ਕਰਵਾਉਂਦੇ ਸਨ। ਦੌਰਾਨੇ ਤਫਤੀਸ ਦੋਸੀਆ ਦੇ ਸਾਥੀਆ ਨੂੰ ਫੜਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾ ਬਣਾ ਕਿ
ਛਾਪੇਮਾਰ ਕੀਤੀ ਜਾ ਰਹੀ ਹੈ।ਦੋਸੀਆ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕੀਤਾ ਜਾਵੇਗਾ। ਦੋਸੀਆ ਪਰਗਟ
ਸਿੰਘ, ਕਰਮਜੀਤ ਸਿੰਘ ਉਰਫ ਲੱਕੀ, ਸਤਵੰਤ ਸਿੰਘ ਉਰਫ ਬਿੱਟੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ
ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ:-
1.ਪਰਗਟ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਕਾਨ ਨੰਬਰ 69 ਪਿੰਡ ਡੀਲਵਾਲ ਥਾਣਾ ਅਰਬਨ ਅਸਟੇਟ ਪਟਿਆਲਾ ਜਿਲਾ ਪਟਿਆਲਾ ਹਾਲ ਵਾਸੀ ਐਵਰੀ ਟਾਵਰ ਫਲੈਟ ਨੰਬਰ 605 ਸੈਕਟਰ 70 ਮੋਹਾਲੀ ਥਾਣਾ ਮਟੌਰ ਜਿਲਾ ਸ਼ਅਸ਼ ਨਗਰ (ਮੋਹਾਲੀ) ਉਮਰ ਕਰੀਬ 29 ਸਾਲ।
2.ਕਰਮਜੀਤ ਸਿੰਘ ਉਰਫ ਲੱਕੀ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਜਲਾਲਪੁਰ ਥਾਣਾ ਸਦਰ ਪਟਿਆਲਾ
ਜਿਲਾ ਪਟਿਆਲਾ ਉਮਰ ਕਰੀਬ 29 ਸਾਲ।
3.ਸਤਵੰਤ ਸਿੰਘ ਉਰਫ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਪੱਕਾ ਦਰਵਾਜਾ ਪਿੰਡ ਲਲੋਛੀ ਥਾਣਾ
ਸਦਰ ਸਮਾਨਾ ਜਿਲਾ ਪਟਿਆਲਾ ਉਮਰ ਕਰੀਬ 33 ਸਾਲ।
ਫਰਾਰ ਦੋਸੀਆਨ:-
1. ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਾਗੋਕੇ ਥਾਣਾ ਬਾਰੋਬਾਲ ਜਿਲ੍ਹਾ
ਤਰਨਤਾਰਨ ਉਮਰ ਕਰੀਬ 33 ਸਾਲ।
2. ਨਵਦੀਪ ਸਿੰਘ ਉੱਰਫ ਬਿੱਲਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਸ਼ਾਦੀਪੁਰ ਥਾਣਾ ਭੁੰਨਰਹੇੜੀ ਜ਼ਿਲ੍ਹਾ
ਪਟਿਆਲਾ ਉਮਰ ਕਰੀਬ 24 ਸਾਲ।
3. ਰਣਜੀਤ ਸਿੰਘ ਵਾਸੀ ਪਟਿਆਲਾ
ਦੋਸ਼ੀਆਨ ਖਿਲਾਫ ਦਰਜ ਮੁੱਕਦਮੇ:-
1. ਮੁ.ਨੰ 378 ਮਿਤੀ 12-11-2020 ਅ/ਧ 379 ਭ,411,365,467,468,471,473,120 B-IPC, 25-54-59 ਆਰਮ ਐਕਟ ਥਾਣਾ ਸੋਹਾਣਾ।
2. ਮੁ.ਨੰ 403 ਮਿਤੀ 09-12-2020 ਅ/ਧ 302,34 ਆਈ.ਪੀ.ਸੀ ਅਤੇ 25-54-59 ਆਰਮਜ
ਐਕਟ ਥਾਣਾ ਸੋਹਾਣਾ ਦਰਜ ਰਜਿਸਟਰ ਹੈ।
3. ਮੁ.ਨੰ 198 ਮਿਤੀ 09-12-2020 ਅ/ਧ 307,392,511,34 ਆਈ.ਪੀ.ਸੀ ਅਤੇ 25-54-59
ਆਰਮਜ ਐਕਟ ਥਾਣਾ ਸੈਕਟਰ-17 ਚੰਡੀਗੜ।
ਬ੍ਰਾਮਦਗੀ:-
ਮੁਕੱਦਮਾ ਨੰਬਰ 378 ਮਿਤੀ 12-11-2020 U/S 379 B,411,365,467,468,471,473,120B-IPC,25/54/59-ARMS ACT ਥਾਣਾ ਸੋਹਾਣਾ ਜਿਲਾ ਐਸ.ਏ.ਐਸ ਨਗਰ ਵਿੱਚ ਬ੍ਰਾਮਦ ਕੀਤੀਆ ਗੱਡੀਆ।
1. ENDEAVOUR White PB 10GF 1300
2. FORTUNER White PB 23T 8090
3. FORTUNER White WITHOUT No. WHITE
4. VERNA White PB 23U 8081
5. FORTUNER White WB 74AF 9305
6. BREZZA White PB 23U 8174
7. SWIFT DESIRE White PB 48F 0505
8. SWIFT DESIRE White PB 48E 4499
9. VERNA White PB 65AK 6400
10. BULLET MOTERCYCLE ROYAL ENFIELD 350 COLOUR ,GREY (WITHOUT NUMBER)
No comments:
Post a Comment