ਐਸ.ਏ.ਐਸ ਨਗਰ, 17 ਜੁਲਾਈ : ਸ੍ਰੀ ਸਤਿੰਦਰ ਸਿੰਘ , ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਸਮਾਜ ਵਿਚ ਫੈਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ, ਨਸ਼ੀਆ ਅਤੇ ਨਸ਼ਾ ਵੇਚਣ ਵਾਲੀਆ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਡਾ: ਰਵਜੋਤ ਕੌਰ ਗਰੇਵਾਲ IPS ਕਪਤਾਨ ਪੁਲਿਸ (ਰੂਰਲ) ਜਿਲ੍ਹਾ ਐਸ.ਏ.ਐਸ ਨਗਰ ਅਤੇ ਸ੍ਰੀ ਅਮਰੋਜ ਸਿੰਘ, ਉਪ ਕਪਤਾਨ ਪੁਲਿਸ ਸਬ-ਡਵੀਜਨ ਡੇਰਾਬਸੀ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋਂ ਥਾਣੇਦਾਰ ਅਜੀਤ ਸਿੰਘ, ਥਾਣੇਦਾਰ ਮਨਦੀਪ ਸਿੰਘ ਅਤੇ ਸਥਾ ਰਮੇਸ਼ ਲਾਲ ਥਾਣਾ ਜੀਰਕਪੁਰ ਦੀ ਮਦਦ ਨਾਲ ਨਸ਼ੀਲੇ ਪਦਾਰਥ ਵੇਚਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਨਸ਼ੀਆ ਖਿਲਾਫ ਛੇੜੀ ਮੁਹਿਮ ਤਹਿਤ ਮਿਤੀ 15/7/2021 ਨੂੰ ਵਿਕਰਮਜੀਤ ਸਿੰਘ ਫਿਰੋਜ਼ਪੁਰ ਅਤੇ ਇਕ ਲੜਕੀ ਨਿਧੀ ਪਾਸੋਂ ਦੋਰਾਨੇ ਨਾਕਾਬੰਦੀ ਚੈਕਿੰਗ ਦੌਰਾਨ ਸਵਿਫਟ ਕਾਰ ਵਿਚੋ 100 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ ਹਨ।
ਮਿਤੀ 16/7/2021 ਨੂੰ ਦੋਰਾਨੇ ਨਾਕਾਬੰਦੀ ਟਰੱਕ ਡਰਾਇਵਰ ਰੋਸ਼ਨ ਸਿੰਘ ਵਾਸੀ ਪਿੰਡ ਕਨੌੜ ਜਿਲ੍ਹਾ ਮੋਹਾਲੀ ਪਾਸੋ ਦੋਰਾਨੋ ਚੈਕਿੰਗ 05 ਕਿਲੋਗ੍ਰਾਮ ਭੁੱਕੀ ਅਤੇ ਕੁਨਾਲ ਸ਼ਰਮਾ ਵਾਸੀ ਕੇਬਲ ਪਾਸੋਂ 110 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ।
ਉਕਤਾਨ ਕਥਿਤ ਦੋਸ਼ੀਆ ਖਿਲਾਫ ਐਨ.ਡੀ.ਪੀ.ਐਸ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਗ੍ਰਿਫਤਾਰ ਕਥਿਤ ਦੋਸ਼ੀ:- ਵਿਕਰਮਜੀਤ ਸਿੰਘ ਪੁੱਤਰ ਬਲਵੰਤ ਰਾਏ ਵਾਸੀ ਪਿੰਡ ਨੂਰਪੁਰ ਥਾਣਾ ਕੁਲਗੜ੍ਹ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਨੇੜੇ ਐਚ.ਪੀ ਪੈਟਰੋਲ ਪੰਪ ਹਾਈਗ੍ਰਾਊਂਡ ਰੋਡ, ਨਾਭਾ ਸਾਹਿਬ, ਜੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ।
ਨਿਧੀ ਵਾਸੀ ਮਕਾਨ ਨੰਬਰ 36 ਸੈਕਟਰ 1 ਰੋਹਤਕ ਥਾਣਾ ਸਿਟੀ ਰੋਹਤਕ ਹਰਿਆਣਾ।
ਕੁਨਾਲ ਸ਼ਰਮਾ ਵਾਸੀ # 578/3 ਸੁਭਾਸ਼ ਨਗਰ ਖੁਰਾਣਾ ਰੋਡ ਕੰਬਲ ਥਾਣਾ ਸਿਟੀ
ਕੈਥਲ ਜਿਲ੍ਹਾ ਕੈਥਲ ਹਰਿਆਣਾ।
ਰੋਸ਼ਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਕਨੌੜ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ।
ਬ੍ਰਰਾਮਦਗੀ
1. ਕੁੱਲ 210 ਨਸ਼ੀਲੀ ਗੋਲੀਆ
2. 05 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ
3. ਕਾਰ ਨੰਬਰੀ HR-55Y-9710 ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ।
No comments:
Post a Comment