ਐਸ.ਏ.ਐਸ. ਨਗਰ, 15 ਜੁਲਾਈ : ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਰਾਜ ਵਿੱਚ
ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ ਵੱਖ ਸਕੀਮਾਂ ਤਹਿਤ ਹੁਨਰ ਦੀ ਸਿਖਲਾਈ
ਮੁਫ਼ਤ ਦਿੱਤੀ ਜਾ ਰਹੀ ਹੈ। ਹੁਨਰ ਸਿਖਲਾਈ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁੱਖੀ
ਸਿਖਲਾਈ ਦੇ ਕੇ ਨੌਕਰੀ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ
ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਦਾ ਜ਼ਰੀਆ ਬਣ ਸਕਣ।
ਇਸ ਗੱਲ ਦਾ ਪ੍ਰਗਟਾਵਾ
ਕਰਦਿਆਂ ਸ੍ਰੀ ਹਿਮਾਂਸੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ
ਨੈਸਨਲ ਸਕਿਲ ਡਿਵੈਲਪਮੈਜ਼ਟ ਮਿਸ਼ਨ 15 ਜੁਲਾਈ 2015 ਨੂੰ ਸੁਰੂਆਤ ਕੀਤਾ ਗਿਆ ਸੀ। ਉਹਨਾ
ਕਿਹਾ ਗਿਆ ਕਿ ਅੱਜ ਦੇ ਸਮੇ ਵਿਚ ਸਫਲ ਹੋਣ ਲਈ ਹੁਨਰ ਮੰਦ ਹੋਣਾ ਜਰੂਰੀ ਹੈ। ਵਧੀਕ
ਡਿਪਟੀ ਕਮਿਸ਼ਨਰ (ਵਿਕਾਸ) ਵੱਲੋ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ
ਰਹੇ ਵੱਖ ਵੱਖ ਸਕਿਲ ਟਰੇਨਿੰਗ ਸੈਟਰਾਂ ਵਿਚ 6ਵਾ ਵਰਲਡ ਯੂਥ ਸਕਿਲ ਡੇ ਵੱਖ ਵੱਖ
ਗਤੀਵਿਧੀਆਂ ਕਰ ਕੇ ਮਨਾਇਆ ਗਿਆ।
ਗੁਰਪ੍ਰੀਤ ਸਿੰਘ,ਬਲਾਕ ਮਿਸ਼ਨ ਮੇਨੈਜਰ ਵੱਲੋ ਦੱਸਿਆ ਗਿਆ ਕਿ ਵਰਲਡ ਯੂਥ ਸਕਿਲ ਡੇ ਲਈ ਟਰੇਨਿੰਗ ਪਾਰਟਨਰ ਦਾ ਸੈਲਟਰ ਖਰੜ, ਏ ਟੀ ਡੀ ਸੀ ਚੰਡੀਗੜ੍ਹ ਅਤੇ ਏਜੀਸੀਐਲ ਟੈਕਨੋਲੋਜੀ ਲਾਲੜੂ ਵੱਲੋ ਪੰਜਾਬ ਹੈਰੀਟੇਜ਼ਜ ਅਤੇ ਟੂਰਿਸਮ ਪ੍ਰਮੋਸਨ ਸਕੀਮ ਅਧੀਨ ਤਿਆਰ ਕੀਤੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ।
ਇਸੇ ਤਰਾ ਸੈਵਿਸ ਇਨਫੋਟੈਕ ਮੋਹਾਲੀ, ਸੈਨ ਅੋਬਰਸੀਸ ਮੋਹਾਲੀ, ਸੁੱਖ ਅਮਰਿਤ ਸੁਸਾਇਟੀ ਖਰੜ, ਐਸ ਬੀ ਐਸ ਸੁਸਾਇਟੀ ਡੇਰਾਬੱਸੀ, ਨਿਸਵੋ ਖਰੜ, ਅਤੇ ਸਵਰਾਜ ਲਿਮਟਿਡ ਸਕਿਲ ਟਰੇਨਿੰਗ ਸੈਜ਼ਟਰ ਕੰਬਾਲਾ ਵੱਲੋ ਸਕਿਲ ਮੁਕਾਬਲੇ ਕਰਵਾਕੇ ਨੋਜਵਾਨਾ ਨੂੰ ਜਾਗਰੂਕ ਕੀਤਾ ਗਿਆ।
ਕਈ ਟਰੇਨਿੰਗ ਪਾਰਟਨਰਾਂ ਵੱਲੋ ਜਿਵੇ ਕਿ ਮੈਨਟਰ ਸਕਿਲ ਇੰਡੀਆਂ ਮੋਹਾਲੀ, ਰੋਕਮੇਨ ਇੰਡਸਟਰੀ ਟਰੇਨਿੰਗ ਸੈਜ਼ਟਰ ਕੁਰਾਲੀ, ਆਈ ਸੀ ਏ ਪੀ ਐਮ ਕੇ ਕੇ ਖਰੜ ਅਤੇ ਆਈ ਸੀ ਆਈ ਸੀ ਆਈ ਅਕੇਡਮੀਫਾਰ ਸਕਿਲ ਵੱਲੋ ਜੋ ਸਿਖਿਆਰਥੀਆ ਸਕਿਲਡ ਹੋ ਚੁੱਕੇ ਹਨ ਅਤੇ ਵੱਖ ਵੱਖ ਇੰਡਸਟਰੀਸ ਜਾ ਕੰਪਨੀਆਂ ਵਿਚ ਕੰਮ ਕਰਦੇ ਹਨ ਉਹਨਾ ਨਾਲ ਲਾਈਵ ਗੱਲਬਾਤ ਕੀਤੀ ਗਈ ਅਤੇ ਉਹਨਾ ਇਸ ਟਰੇਨਿਗ ਲਈ ਨੋਜਵਾਨਾ ਨੂੰ ਪ੍ਰੇਰਿਤ ਕੀਤਾ ਗਿਆ ।
ਇਸ ਮੋਕੇ ਤੇ ਜਗਪ੍ਰੀਤ ਸਿੰਘ ਬਲਾਕ ਥੇਮੈਟਿਕ ਮੇਨੈਜਰ ਅਤੇ ਮਾਨਸੀ ਭਾਂਬਰੀ, ਟਰੇਨਿੰਗ ਅਤੇ ਪਲੇਸਮੈਜ਼ਟ ਮੇਨੈਜਰ ਵੀ ਮੋਜੂਦ ਸਨ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਰਵਾਏ ਜਾਂਦੇ ਹੁਨਰ ਨਾਲ ਸਬੰਧਤ ਕੋਰਸਾਂ ਦਾ ਲਾਹਾ ਲੈਣ ਲਈ ਮਿਸ਼ਨ ਦੇ ਦਫ਼ਤਰ ਕਮਰਾ ਨੰ: 453, ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ—76, ਐਸ.ਏ.ਐਸ ਨਗਰ ਜਾਂ ਮੋਬਾਇਲਨੰ: 8872488853, 9216788884 ਤੇ ਸੰਪਰਕ ਕਰ ਸਕਦੇ ਹਨ।
No comments:
Post a Comment