ਐਸ.ਏ.ਐਸ.ਨਗਰ, 17 ਜੁਲਾਈ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ ਦੇ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 47 ਬਿਨੈਕਾਰਾਂ ਨੇ ਭਾਗ ਲਿਆ ਤੇ ਇਸ ਕੈਂਪ ਵਿੱਚ ਐਕਸਿਸ ਬੈਂਕ ਨੇ ਹਿੱਸਾ ਲਿਆ ਤੇ ਪਲੇਸਮੈਂਟ ਕੈਂਪ ਵਿੱਚ44 ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ।
ਡਿਪਟੀ ਡਾਇਰੈਕਟਰ, ਸ੍ਰੀਮਤੀ ਮੀਨਾਕਸ਼ੀ ਗੋਇਲ, ਐਸ.ਏ.ਐਸ ਨਗਰ ਨੇ ਪਲੇਸਮੈਂਟ ਕੈਂਪ ਵਿੱਚ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਯੋਜਨਾ ਦਾ ਮਨੋਰਥ ਵੱਧ ਵੱਧ ਤੋਂ ਨੌਜਵਾਨਾਂ ਨੂੰ ਰੋਜ਼ਗਾਰ ਦਵਾ ਕੇ ਉਹਨਾਂ ਨੂੰ ਆਤਮ ਨਿਰਭਰਬਨਾਉਣਾ ਹੈ।
ਉਹਨਾਂ ਨੇ ਸਵੈ-ਰੋਜ਼ਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਕਿਵੇਂ ਨੌਜਵਾਨ ਇਹਨਾਂ ਸਕੀਮਾਂ ਦਾ ਫਾਇਦਾ ਉਠਾਉਂਦੇੇ ਹੋਏ ਆਪਣੇ ਆਪ ਨੂੰ ਆਤਮ ਨਿਰਭਰ ਬਣਾ ਸਕਦੇ ਹਨ।ਉਹਨਾਂ ਨੇ ਬਿਨੈਕਾਰਾਂ ਨੂੰ ਸਰਕਾਰੀ ਪੋਰਟਲ PGRKAM.com 'ਤੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ।
ਪੀ.ਐਸ.ਡੀ.ਐਮ. ਦੇ ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਨੇ ਸਕਿੱਲ ਟ੍ਰੇਨਿੰਗ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀਜੋ ਕਿ ਸਰਕਾਰ ਵੱਲੋਂ ਨਿਸ਼ੁਲਕ ਚਾਰਜ ਕਰਵਾਏ ਜਾਂਦੇ ਹਨ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਘਰ ਘਰ ਮਿਸ਼ਨ ਤਹਿਤ ਆਈ.ਆਈ.ਟੀ ਰੋਪੜ ਅਤੇ ਪੰਜਾਬ ਸਕਿੱਲ ਡਿਵਲੈਪਮੈਂਟ ਮਿਸ਼ਨ ਵੱਲੋਂ ਕਰਵਾਏ ਜਾ ਰਹੇ ਆਰਟੀਫਿਸ਼ਲ ਇਨਟੈਲੀਜੈਂਸਲ ਅਤੇ ਡਾਟਾ ਸਾਇੰਸ ਕੋਰਸ ਬਾਰੇ ਵੀ ਜਾਣੂ ਕਰਵਾਇਆ। ਕੈਂਪ ਵਿੱਚ ਡਿਪਟੀ ਸੀ.ਈ.ਓ. ਸ੍ਰੀ ਮਨਜੇਸ਼ ਸ਼ਰਮਾ ਅਤੇ ਸਮੂਹ ਸਟਾਫ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਸਬੰਧੀ ਬਿਊਰੋ ਦੇ ਹੈਲਪਲਾਈਨ ਨੰਬਰ 78142-59210 ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
No comments:
Post a Comment