SBP GROUP

SBP GROUP

Search This Blog

Total Pageviews

ਰਾਣਾ ਸੂਗਰ ਮਿੱਲ ਚੋ ਨਿਕਲਦੇ ਕੈਮੀਕਲ ਵਾਲੇ ਗੰਦੇ ਪਾਣੀ ਨਾਲ ਇਲਾਕੇ ਦੇ ਲੋਕ ਹਾਲੋ ਬੇਹਾਲ ਹੋਏ ਪਏ ਨੇ ---ਪਰ ਸਰਕਾਰ ਕੁੰਭਕਰਨੀ ਨੀਂਦ ਵਿੱਚ ਹੈ --ਕਰਨੈਲ ਸਿੰਘ ਪੀਰਮੁਹੰਮਦ

 ਤਰਨਤਾਰਨ  9 ਜੁਲਾਈ---ਸ੍ਰੌਮਣੀ ਅਕਾਲੀ ਦਲ (ਸੰਯੁਕਤ) ਵੱਲੋ ਪੰਜਾਬ ਸਰਕਾਰ ਨੂੰ ਤਾੜਨਾ ਹੈ ਕਿ ਉਹ ਰਾਣਾ ਸੂਗਰ ਮਿੱਲ ਬੁੱਟਰ ਸਿਵੀਆ ਅਤੇ ਨਾਭਾ ਤੋ ਭਵਾਨੀਗੜ੍ਹ ਰੋਡ ਨੇੜੇ ਟੋਲ ਪਲਾਜ਼ਾ ਮਠਾੜੂ ਕੈਮੀਕਲ ਫੈਕਰਟੀ ਦਾ ਕੈਮੀਕਲ ਧਰਤੀ ਹੇਠਾਂ ਬੋਰ ਕਰਕੇ  ਪਾਇਆ ਜਾ ਰਿਹਾ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ । ਇਸੇ ਤਰਾ ਪੰਜਾਬ ਅੰਦਰ ਲੁਧਿਆਣਾ ਵਿਖੇ ਬੁੱਢੇ ਨਾਲੇ ਵਿੱਚ ਸੈਕੜੇ ਫੈਕਟਰੀਆਂ ਚੋ ਗੰਦਾ ਕੈਮੀਕਲ ਵਾਲਾ ਪਾਣੀ ਸੁੱਟਿਆ ਜਾ ਰਿਹਾ ਹੈ ਇਸ ਕਰਕੇ ਧਰਤੀ ਹੇਠਲਾ ਪੀਣ ਵਾਲਾ ਐਨਾ ਖਰਾਬ ਹੋ ਗਿਆ ਹੈ ਕਿ ਆਉਣ ਵਾਲੀ ਨਸਲ ਹੀ ਖਤਮ ਹੋ ਜਾਣੀ ਹੈ ਪੰਜਾਬ ਸਰਕਾਰ ਪਾਣੀ ਵੱਲ ਗੰਭੀਰਤਾਪੂਰਵਕ ਧਿਆਨ ਦੇਵੇ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਦੋ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਅੰਦਰ ਵਾਤਾਵਰਣ ਦੀ ਸੰਭਾਲ ਰੱਖਣ ਲਈ ਸ੍ਰੌਮਣੀ ਯੂਥ ਅਕਾਲੀ ਦਲ ਨੇ ਰੁੱਖ ਲਗਾਓ ਵਾਤਾਵਰਣ ਬਚਾਉ ਮੁਹਿੰਮ ਚਲਾਈ ਹੋਈ ਹੈ ਜਿਸ ਨੂੰ ਪੰਜਾਬ ਅੰਦਰ ਘਰ ਘਰ ਲਿਜਾਇਆ ਜਾ ਰਿਹਾ ਹੈ । ਉਹਨਾ ਕੇਦਰ ਅਤੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਇੱਕ ਗਿਣੀ ਮਿਣੀ ਸਾਜਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਜੁਆਨੀ ਕਿਸਾਨੀ ਵਪਾਰ ਅਤੇ ਵਿਦਿਅਕ ਢਾਂਚੇ ਨੂੰ ਤਬਾਹ ਕੀਤਾ ਜਾ ਰਿਹਾ ਹੈ । ਪੰਜਾਬ ਦੀ ਕਨੂੰਨ ਅਵਸਥਾ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਹਰ ਦਿਨ ਗੈਂਗਵਾਰ ਨਿੱਜੀ ਦੁਸ਼ਮਣੀਆ ਅਤੇ ਸਿਆਸੀ ਸਰਪ੍ਰਸਤੀ ਹੇਠ ਖੂਨੀ ਘਟਨਾਕ੍ਰਮ ਵਾਪਰ ਰਹੇ ਹਨ । ਨਸ਼ਿਆ ਦੇ ਸੋਦਾਗਰ ਅਤੇ ਰੇਤ ਮਾਫੀਆ ਬਿਨਾ ਕਿਸੇ ਖੋਫ ਦੇ ਸਰੇਆਮ ਆਪਣੀਆ ਮਨਮਾਨੀਆ ਕਰ ਰਿਹਾ ਹੈ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਰੀ ਜਨਤਾ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ ।


  ਉਹਨਾ ਕਿਹਾ ਕਿ ਦਰਿਆਵਾਂ ਵਿੱਚ ਸਨਅਤਾਂ ਦੇ ਜ਼ਹਿਰੀਲੇ ਪਾਣੀ ਨੂੰ ਸੁੱਟਣ ਤੋ ਰੋਕਣ ਲਈ ਠੋਸ ਕਨੂੰਨੀ ਕਾਰਵਾਈ ਦੀ ਬੇਹੱਦ ਲੋੜ ਹੈ । 

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸੂਬੇ ਦੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਟੀਚੇ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਤੋ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਮੁੱਚੇ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਹਰਿਆਵਲ ਮੁੁਹਿੰਮ ਦੇ ਤਹਿਤ  ਸ: ਕਰਨੈਲ ਸਿੰਘ ਪੀਰ ਮੁਹੰਮਦ  ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਲਾਗੇ ਦੀ ਜ਼ਮੀਨ ਅਤੇ ਪਿੰਡ ਸੇਖੋਵਾਲ ਦੀ ਪੰਚਾਇਤੀ ਜ਼ਮੀਨ ਮਜ੍ਹਬੀ ਸਿੱਖ ਭਾਈਚਾਰੇ ਕੋਲੋ ਖੋਅ ਕੇ ਨਾ ਸਿਰਫ ਦਲਿਤਾਂ ਨੂੰ ਵਾਹੀਕਾਰ ਤੋਂ ਮਜ਼ਦੂਰ ਬਣਾਉਣ ਦਾ ਕੰਮ ਕੀਤਾ ਹੈ ਬਲਕਿ ਇਸ ਕਦਮ ਨੇ ਪੰਜਾਬ ਦੇ ਚੌਗਿਰਦੇ ਨੂੰ ਵੀ ਤਬਾਹ ਕਰਨ ਦਾ ਵੱਡਾ ਅਤੇ ਖਤਰਨਾਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਤਲੁੱਜ ਦਰਿਆ ਦੀ ਕੁਦਰਤੀ ਹੋਂਦ ਅਤੇ ਉਸਦੇ ਕੁਦਰਤੀ ਹੜ੍ਹ ਖਿੱਤੇ ਨੂੰ ਤਬਾਹ ਕਰਨ ਵਾਲਾ ਕਦਮ ਹੈ।

ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਦਰਿਆਵਾਂ ਵਿੱਚ ਜ਼ਹਿਰੀਲੇ ਪਾਣੀ ਦੇ ਸੁੱਟੇ ਨਾਲ ਵੱਡੇ ਪੱਧਰ `ਤੇ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਸਿ਼ਕਾਰ ਹੋ ਰਹੇ ਮਾਲਵੇ ਦੇ ਲੋਕਾਂ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦਾ ਪਾਣੀ ਪੰਜਾਬ ਦੇ ਮਾਲਵਾ ਬੈਲਟ ਲਈ ਪੀਣ ਦੇ ਪਾਣੀ ਦਾ ਇੱਕੋ ਇੱਕ ਮੁੱਖ ਸਰੋਤ ਹੈ ਅਤੇ ਇਸ ਦਰਿਆ ਲਾਗੇ ਸਨਅਤੀ ਖੇਤਰ ਬਣਾ ਕੇ ਇਸਦੇ ਪਾਣੀ ਨੂੰ ਹੋਰ ਪਲੀਤ ਅਤੇ ਜ਼ਹਿਰੀਲਾ ਕਰਨ ਦਾ ਮਾੜਾ ਮਨਸੂਬਾ ਘੜਿਆ ਜਾ ਰਿਹਾ ਹੈ। ਜਿਸ ਨੂੰ ਹੁਣ ਰੋਕਣਾ ਲਾਜ਼ਮੀ ਹੋ ਗਿਆ ਹੈ।

 ਇਸ ਸਬੰਧ ਵਿੱਚ ਬੋਲਦਿਆਂ ਵਰਕਿੰਗ ਕਮੇਟੀ ਮੈਬਰ ਸ:ਗੁਰਮੁੱਖ ਸਿੰਘ ਸੰਧੂ ਅਤੇ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਮਾਲਵਾ ਬੈਲਟ ਪਹਿਲਾਂ ਤੋਂ ਹੀ ਕੈਂਸਰ ਅਤੇ ਕਾਲਾ ਪੀਲੀਆ ਝੱਲ ਰਹੀ ਹੈ ਸੋ ਅਜਿਹਾ ਕਦਮ ਇਸ ਖਿੱਤੇ ਨੂੰ ਸਿਹਤ ਪੱਖੋਂ ਹੋਰ ਵੀ ਵੱਧ ਨੁਕਸਾਨ ਕਰੇਗਾ ਸੋ ਅਸੀ ਸਰਕਾਰ ਦੇ ਇਸ ਕਦਮ ਦੀ ਪੁਰਜੋ਼ਰ ਨਿਖੇਧੀ ਕਰਦੇ ਹਾਂ ਤੇ ਇਹ ਮੰਗ ਕਰਦੇ ਹਾਂ ਕੇ ਸੇਖੋਵਾਲ ਪਿੰਡ ਦੀ ਜ਼ਮੀਨ ਓਥੇ ਦੀ ਪੰਚਾਇਤ ਨੂੰ ਵਾਪਸ ਕੀਤੀ ਜਾਵੇ ਅਤੇ ਸਤਲੁਜ ਲਾਗੇ ਅਜਿਹੀ ਕਿਸੇ ਤਰ੍ਹਾਂ ਦੀ ਸਨਅਤ ਜਿਹੜੀ ਕੇ ਓਸਦਾ ਚੌਗਿਰਦਾ ਖਰਾਬ ਕਰਨ ਜਾ ਰਹੀ ਹੋਵੇ ਉਸ ਤੇ ਰੋਕ ਲੱਗਣੀ ਚਾਹੀਦੀ ਹੈ ਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਹੈ ਕਿ ਓਹ ਪੁਰਜੋ਼ਰ ਤਰੀਕੇ ਨਾਲ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਨ ਅਤੇ ਪੰਜਾਬ ਦੇ ਸਮੂਹ ਰਾਜਸੀ ਧਿਰਾਂ ਨੂੰ ਅਪੀਲ ਹੈ ਕਿ ਇਸ ਮਸਲੇ ਤੇ ਪਾਰਟੀਬਾਜ਼ੀ ਨਾਲੋ ਉੱਪਰ ਉੱਠ ਕੇ ਸਾਰੇ ਇੱਕਮੁੱਠ ਹੋ ਕੇ ਇਸ ਪ੍ਰੋਜੈਕਟ ਦਾ ਵਿਰੋਧ ਕਰਨ ਅਤੇ ਇਸ ਪ੍ਰੋਜੈਕਟ ਨੂੰ ਰੱਦ ਕਰਾਉਣ।ਸ: ਪੀਰ ਮੁਹੰਮਦ ਅਤੇ ਸ੍ ਸੰਧੂ ਨੇ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਵੱਲੋ ਸਮੁੱਚੇ ਪੰਜਾਬ ਵਿੱਚ ਅਰੰਭੀ ਗਈ ਰੁੱਖ ਲਗਾਓ, ਵਾਤਾਵਰਣ ਬਚਾਓ ਪ੍ਰੋਗਰਾਮ ਤਹਿਤ ਫੱਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਜੂਹਾਂ ਨੂੰ ਹਰਿਆ ਭਰਿਆ ਰੱਖਣ ਲਈ ਵੀ ਪਾਰਟੀ ਵੱਲੋਂ ਨਿਰੰਤਰ ਯਤਨ ਜਾਰੀ ਰੱਖੇ ਜਾਣਗੇ। ਫਿਰੋਜ਼ਪੁਰ ਜਿਲੇ ਅੰਦਰ ਵੀ ਇਹ ਮੁਹਿੰਮ ਚਲਾਈ ਜਾਵੇਗੀ

No comments:


Wikipedia

Search results

Powered By Blogger