SBP GROUP

SBP GROUP

Search This Blog

Total Pageviews

ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ,ਵਾਤਾਵਰਣ ਦੀ ਸੰਭਾਲ ਅਤੇ ਨਸ਼ਿਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ

 ਐਸ ਏ ਐਸ ਨਗਰ, 10 ਜੁਲਾਈ : ਐਸ.ਐਸ.ਪੀ ਸ. ਸਤਿੰਦਰ ਸਿੰਘ ਆਈ.ਪੀ ਐਸ ਜੀ ਦੇ ਹੁਕਮਾਂ ਤਹਿਤ ਐਸ.ਪੀ ਟਰੈਫਿਕ ਸ. ਗੁਰਜੋਤ ਸਿੰਘ, ਡੀ.ਐਸ.ਪੀ ਸ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਮਹਿਲਾ ਸਿਪਾਹੀ ਹਰਜੀਤ ਕੋਰ ਵੱਲੋਂ ਚਲਾਣ ਕਢਵਾਉਣ ਆਏ ਆਮ ਲੋਕਾਂ ਨਾਲ ਅਤੇ ਬੰਦ ਕੰਟੇਨਰ ਇੰਡਸਟਰੀਅਲ ਏਰੀਆ ਨੇੜੇ ਗੋਦਰੇਜ ਗੋਡਾਉਨ ਵਿਖੇ ਡਰਾਇਵਰਾਂ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਉਹਨਾਂ ਨੂੰ ਟਰੈਫਿਕ ਨਿਯਮਾਂ,ਵਾਤਾਵਰਣ ਦੀ ਸੁਰਖਿੱਅਤ ਅਤੇ ਨਸ਼ਿਆ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ। ਰੇਹੜੀਆਂ ਤੇ ਰਿਫਲੈਕਟਡ ਟੇਪ ਲਗਾਈ ਗਈ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।




ਇਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ ਐਜੂਕੇਸ਼ਨ ਸੈਲ ਵਲੋਂ ਸ਼ਹਿਰ ਮੋਹਾਲੀ ਦੇ ਇੰਡਸਟਰੀਅਲ ਏਰੀਆਂ ਵੱਖ ਵੱਖ ਆਏ ਯੂਨੀਅਨ, ਜੀਪ ਯੂਨੀਅਨ, ਟਾਟਾ ਏਕਸ ਕੰਟਰ ਯੂਨੀਅਨ ਜਾ ਕੇ ਵਿਸ਼ੇਸ਼ ਮੁਹਿੰਮ ਸੜਕ ਤੇ ਗਲਤ ਪਾਰਕਿੰਗ ਵਾਹਨ ਨਾ ਖੜਾਉਣ ਬਾਰੇ ਅਤੇ ਟ੍ਰੈਫਿਕ ਨਿਯਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ।

 ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸ਼ਹਿਰ ਮੋਹਾਲੀ ਦੇ ਵੱਖ-ਵੱਖ ਆਟੋ ਸਟੈਂਡਾਂ, ਉਬਰ,ਔਲਾ ਟੈਕਸੀ ਡਰਾਇਵਰਾਂ ਨੂੰ ਅੰਤ ਕਰਕੇ ਵਿਸ਼ੇਸ਼ ਮੁਹਿੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਰਿਕਸ਼ਾ ਅਤੇ ਰੇਹੜੀਆਂ ਤੇ ਰਿਫਲੈਕਟਰ ਟੇਪ ਲਗਾਈ ਗਈ।

 ਟ੍ਰੈਫਿਕ ਐਜੂਕੇਸ਼ਨ ਮੈਲ ਵਲੋਂ ਜੀਰਕਪੁਰ ਸ਼ਹਿਰ ਵਿਖੇ ਜਾ ਕੇ ਵੱਖ ਵੱਖ ਆਟੋ ਯੂਨੀਅਨ ਵਿਚ ਜਾ ਕੇ ਵਿਸ਼ੇਸ਼ ਮੁਹਿੰਮ ਬਾਰ ਅਤੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਸੜਕ ਤੇ ਗਲਤ ਪਾਰਕਿੰਡ ਵਾਹਨ ਨਾ ਖੜਾਉਣ ਬਾਰੇ ਅਪੀਲ ਕੀਤੀ ਗਈ।

 ਡੇਰਾਬੱਸੀ ਵਿਖੇ ਸਟੈਂਡ ਯੂਨੀਅਨ, ਟਾਟਾ ਏਅਸ ਤੇ ਗੁਰੂ ਨਾਨਕ ਆਪਰੇਟਰ ਯੂਨੀਅਨ ਜਾ ਕੇ ਵਿਸ਼ੇਸ਼ ਮੁਹਿੰਮ ਬਾਰੇ ਸੜਕ ਤੇ ਗਲਤ ਪਾਰਕਿੰਗ ਨਾ ਕਰਨ ਬਾਰੇ ਅਤੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਸਾਇਕਲਾ ਅਤੇ ਰੇਹੜੀਆਂ ਤੇ ਰਿਫਲੈਕਟਰ ਟੇਪ ਵੀ ਲਗਾਈ ਗਈ।

 ਖਰੜ ਸ਼ਹਿਰ ਵਿਖੇ ਵੱਖ ਵੱਖ ਆਟੋ ਯੂਨੀਅਨ ਤੇ ਟੈਕਸੀ ਸਟੈਂਡ ਤੇ ਜਾ ਕੇ ਵਿਸ਼ੇਸ਼ ਮੁਹਿੰਮ ਸੜਕ ਤੇ ਗਲਤ ਵਾਹਨ ਨਾ ਖੜਾਉਣ ਬਾਰੇ ਅਤੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ 

No comments:


Wikipedia

Search results

Powered By Blogger