ਖਰੜ, 28 ਜੁਲਾਈ : ਆਮ ਆਦਮੀ ਦੇ ਸਾਬਕਾ ਹਲਕਾ ਪ੍ਰਧਾਨ ਹਰਜੀਤ ਸਿੰਘ ਬੰਟੀ ਨੇ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾ ਖਰੜ੍ਹ ਵਿਖੇ ਚੋਈ ਨੂੰ ਪੱਕਾ ਕਰਨ ਦਾ ਅਤੇ ਸਰਕਾਰੀ ਹਸਪਤਾਲ ਰੋਡ ਨੂੰ ਚੌੜਾ ਕਰਨ ਦਾ ਉਦਘਾਟਨ ਦੋਵਾਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਵੱਲੋਂ ਬੜੇ ਉਤਸ਼ਾਹ ਨਾਲ ਕੀਤਾ ਗਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਦਘਾਟਨ ਹੋਣ ਤੋਂ ਬਾਅਦ ਵੀ ਅੱਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਵੋਟਾਂ ਦੀ ਰੁੱਤ ਆਉਣ ਕਾਰਨ ਪਹਿਲਾ ਵੀ ਸਰਕਾਰ ਦੇ ਨੁਮਾਈਦਿਆਂ ਵੱਲੋਂ ਕਈ ਪ੍ਰਜੈਕਟਾਂ ਦੇ ਉਦਘਾਟਨ ਕੀਤੇ ਜਾਂਦੇ ਹਨ ਪਰ ਹਕੀਕਤ ਵਿੱਚ ਉਹਨਾਂ ਪ੍ਰਜੈਕਟਾਂ ਦਾ ਕੰਮ ਕਦੇ ਵੀ ਸ਼ੁਰੂ ਨਹੀਂ ਹੁੰਦਾ ਅਤੇ ਇਹ ਉਦਘਾਟਨ ਸਮਰੋਹ ਇਕ ਜੁਮਲਾ ਬਣ ਕੇ ਹੀ ਰਹਿ ਜਾਂਦੇ ਸਨ। ਖਰੜ ਦੀ ਜਨਤਾ ਇਹਨਾਂ ਦੋਨਾਂ ਕੰਮਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਕਿਉਂ ਕਿ ਬਰਸਾਤਾਂ ਦੇ ਮੌਸਮ ਵਿੱਚ ਇਹ ਕੱਚਾ ਨਾਲਾ ਉਥੇ ਰਹਿੰਦੇ ਲੋਕਾਂ ਦਾ ਬਹੁਤ ਨੁਕਸਾਨ ਕਰਦਾ ਰਹਿੰਦਾ ਹੈ ਅਤੇ ਸਿਵਲ ਹਸਪਤਾਲ ਰੋਡ ਤੇ ਨਿੱਤ ਲੱਗਦੇ ਜਾਮਾ ਤੋਂ ਖਰੜ ਵਾਸੀ ਬਹੁਤ ਪ੍ਰੇਸ਼ਾਨ ਰਹਿੰਦੇ ਹਨ।
ਉਹਨਾਂ ਨੇ ਕਿਹਾ ਕਿ ਇਕ ਪਾਸੇ ਜਿਥੇ ਕਾਂਗਰਸ ਦੀ ਸਰਕਾਰ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਦਾ ਕਮੇਟੀ ਵਿੱਚ ਪ੍ਰਧਾਨ ਹੈ, ਪਰ ਦੋਵਾਂ ਵੱਲੋਂ ਇਕੋਂ ਪ੍ਰਜੈਕਟ ਦੇ ਆਪਣੇ ਆਪਣੇ ਪੱਧਰ ਤੇ ਉਦਘਾਟਨ ਕਰਨ ਕਰਕੇ ਲੋਕ ਇਸ ਭੰਬਲਭੁਸੇ ਵਿੱਚ ਪਏ ਹਨ ਕਿ ਖਰੜ ਦੇ ਵਿਕਾਸ ਲਈ ਕੌਣ ਸਹੀ ਮਨਸ਼ਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਬੰਟੀ ਨੇ ਦੋਵਾਂ ਪਾਰਟੀਆਂ ਅੱਗੇ ਬੇਨਤੀ ਕੀਤੀ ਕਿ ਖਰੜ੍ਹ ਦੇ ਵਿਕਾਸ ਲਈ ਪਾਰਟੀ-ਬਾਜ਼ੀ ਤੋਂ ਉਪਰ ਉੱਠ ਕੇ, ਇਕੱਜੁਠ ਹੋ ਕੇ ਕੰਮ ਕੀਤਾ ਜਾਵੇ, ਕਿਉਂਕਿ ਖਰੜ ਵਿੱਚ ਬਹੁਤ ਹੀ ਸੂਝਵਾਨ, ਇਮਾਨਦਾਰ ਅਤੇ ਭੋਲੇ ਭਾਲੇ ਲੋਕ ਵਸਦੇ ਹਨ ਤੇ ਉਹਨਾਂ ਨੂੰ ਇਸ ਚੀਜ ਨਾਲ ਕੋਈ ਮਤਲਬ ਨਹੀਂ ਕਿ ਕਿਹੜੇ ਪ੍ਰਜੈਕਟ ਦਾ ਉਦਘਾਟਨ ਕੋਣ ਕਰ ਰਿਹਾ ਹੈ ਪਰ ਖਰੜ ਦੇ ਲੋਕ ਆਪਣੇ ਦਿੱਤੇ ਟੈਕਸ ਦਾ ਸਹੀ ਮੁੱਲ ਚਾਹੁੰਦੇ ਹਨ ਅਤੇ ਆਸ ਕਰਦੇ ਹਾਂ ਕਿ ਸਾਰੀਆਂ ਪਾਰਟੀਆਂ ਖਰੜ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਨਗੀਆਂ। ਖਰੜ ਦੇ ਹੋਰ ਵੀ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਸਰਕਾਰ ਅਤੇ ਖਰੜ ਵਿੱਚ ਅਕਾਲੀ ਦਲ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਲੋਕ ਹਿੱਤਾਂ ਲਈ ਕਿਸੇ ਇਕ ਪਾਰਟੀ ਦਾ ਨਾ ਹੋ ਕੇ ਖਰੜ ਦੀ ਜਨਤਾ ਲਈ ਕੰਮ ਕਰਨਾ ਚਾਹੀਦਾ ਹੈ।
No comments:
Post a Comment