ਐਸ.ਏ.ਐਸ ਨਗਰ, 13 ਜੁਲਾਈ :ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋਂ ਵਸਨੀਕ ਮੋਹਾਲੀ ਸਰਬਜੀਤ ਕੌਰ ਦੀ ਸਲੈਕਸ਼ਨ ਕੈਪੀਟਲ ਟਰੱਸਟ ਵਿੱਚ ਕਰਵਾਈ ਗਈ।
ਸਰਬਜੀਤ ਕੌਰ ਮੋਹਾਲੀ ਜਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸਨੇ ਗਰੈਜੂਏਸ਼ਨ ਕੀਤੀ ਹੋਈ ਹੈ। ਉਸਨੂੰ ਨੌਕਰੀ ਲੱਭਣ ਵਿੱਚ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਉਹ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ., ਮੋਹਾਲੀ ਵਿਖੇ ਆਈ ਅਤੇ ਡਿਪਟੀ ਸੀ.ਓ ਨਾਲ ਉਸਦੀ ਮੁਲਾਕਾਤ ਹੋਈ। ਡਿਪਟੀ ਸੀ.ਓ ਨੇ ਉਸਦੀ ਪੂਰੀ ਗੱਲ ਸੁਣਨ ਤੋਂ ਬਾਅਦ ਉਸਨੂੰ ਡੀ.ਬੀ.ਈ.ਈ., ਮੋjਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ।
ਇਸ ਤੋਂ ਬਾਅਦ ਡਿਪਟੀ ਸੀ.ਓ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ., ਮੋਹਾਲੀ ਵਿਖੇ ਲੱਗਣ ਗਾਲੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਕੇ ਕੈਪੀਟਲ ਟਰੱਸਟ, ਖਰੜ(ਮੋਹਾਲੀ) ਵਿੱਚ ਇੰਟਰਵਿਊ ਦੇਣ ਲਈ ਕਿਹਾ ਕਿਉਂਕਿ ਕੈਪੀਟਲ ਟਰੱਸਟ, ਖਰੜ(ਮੋਹਾਲੀ) ਵੱਲੋਂ ਦਿੱਤੇ ਗਏ ਜੌਬ ਰੋਲ ਲਈ ਸਰਬਜੀਤ ਕੌਰ ਦਾ ਪੋ੍ਰਫਾਇਲ ਬਿਲਕੁਲ ਸਹੀ ਸੀ।
ਡਿਪਟੀ ਸੀ.ਓ ਵੱਲੋਂ ਸਰਬਜੀਤ ਕੌਰ ਦੇ ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈਕ ਕਰਕੇ ਕੈਪੀਟਲ ਟਰੱਸਟ, ਖਰੜ(ਮੋਹਾਲੀ) ਵਿੱਚ ਇੰਟਰਵਿਊ ਕਰਵਾਈ ਗਈ। ਕੈਪੀਟਲ ਟਰੱਸਟ, ਖਰੜ(ਮੋਹਾਲੀ) ਵੱਲੋਂ ਇੰਟਰਵਿਊ ਤੋਂ ਬਾਅਦ ਸਰਬਜੀਤ ਕੌਰ ਨੂੰ ਮੌਕੇ ਤੇ ਹੀ ਆਫਿਸ ਅਸੀਸਟੈਂਟ ਦੇ ਪ੍ਰੋਫਾਇਲ ਲਈ ਸਿਲੈਕਟ ਕੀਤਾ ਗਿਆ।
ਸਿਲੈਕਸ਼ਨ ਤੋਂ ਬਾਅਦ ਸਰਬਜੀਤ ਕੌਰ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।
No comments:
Post a Comment