ਐਸ ਏ ਐਸ ਨਗਰ, 16 ਜੁਲਾਈ : ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਭਾਜਪਾ ਆਗੂ ਅਨਿਲ ਜੋਸ਼ੀ ਖਰੜ ਵਿੱਚ ਆਪਣੇ ਪੁਰਾਣੇ ਸਹਿਯੋਗੀ ਨਰਿੰਦਰ ਰਾਨਾ ਨੂੰ ਮਿਲਣ ਉਨ੍ਹਾਂ ਦੇ ਘਰ ਵਿਚ ਪਹੁੰਚੇ । ਉਥੇ ਉਘੇ ਸਮਾਜ ਸੇਵੀ ਨਰਿੰਦਰ ਰਾਣਾ ਵੱਲੋਂ ਇਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਸੀ ।ਜਿਸ ਨੂੰ ਸੰਬੋਧਤ ਕਰਦੇ ਹੋਏ ਅਨਿਲ ਜੋਸ਼ੀ ਜੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਹਮੇਸ਼ਾ ਕਰਦੇ ਰਹਿਣਗੇ । ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਭਾਜਪਾ ਦੇ ਕੁਝ ਆਗੂਆਂ ਨੇ ਕੇਂਦਰ ਨੂੰ ਹਮੇਸ਼ਾ ਗਲਤ ਰਿਪੋਰਟ ਭੇਜੀ ਜਿਸ ਕਾਰਨ ਕਿਸਾਨ ਅੰਦੋਲਨ ਇੰਨਾਂ ਲੰਬਾ ਚੱਲਿਆ ਅਤੇ ਉਸ ਦਾ ਹੱਲ ਨਹੀਂ ਹੋ ਸਕਿਆ
|
ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾਂ ਖੇਤੀ ਪ੍ਰਧਾਨ ਸੂਬਾ ਰਿਹਾ ਹੈ ਅਤੇ ਪੰਜਾਬ ਦਾ ਹਰ ਵਰਗ ਐਸ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ ਅਤੇ ਕਿਸਾਨਾਂ ਦੇ ਹਰ ਮਸਲੇ ਦਾ ਹੱਲ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ।ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੇ ਗੁੱਸੇ ਦੇ ਕਾਰਨ ਹਰ ਭਾਜਪਾ ਵਰਕਰ ਕੁੱਟਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਰਕਰਾਂ ਦਾ ਮਨੋਬਲ ਟੁੱਟ ਰਿਹਾ ਹੈ ਤੇ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਵੱਲ ਜਾ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਨੂੰ ਵੀ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ । ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਉਹਨਾਂ ਦੇ ਛੇ ਸਾਲਾਂ ਦੇ ਸਸਪੈਂਸ਼ਨ ਅਤੇ ਰਾਜਨੀਤਿਕ ਭਵਿੱਖ ਬਾਰੇ ਪੁੱਛਿਆ ਤਾਂ ਉਹਨਾਂ ਦੇਖਿਆ ਕਿ ਅਜੇ ਉਹਨਾਂ ਨੇ ਕੋਈ ਵੀ ਫੈਸਲਾ ਨਹੀਂ ਲਿਆ ਹੈ ਤੇ ਉਹ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਲੜਦੇ ਰਹਿਣਗੇ ।ਇਸ ਮੌਕੇ ਤੇ ਸਾਬਕਾ ਐਮ ਐਲ ਏ ਕੇਡੀ ਭੰਡਾਰੀ ,ਸਾਬਕਾ ਪ੍ਰਦੇਸ਼ ਪ੍ਰਧਾਨ ਯੂਵਾ ਮੋਰਚਾ ਮੋਹਿਤ ਗੁਪਤਾ ,ਸਮਾਜ ਸੇਵੀ ਨਰਿੰਦਰ ਰਾਣਾ ,ਮੀਤ ਪ੍ਰਧਾਨ ਨਗਰ ਕੌਂਸਲ ਖਰੜ ਰਾਣਾ ਜਸਬੀਰ ਸਿੰਘ ਜੋਨੀ ,ਜਸਕਰਨ ਸਿੰਘ ਭੱਠਾ, ਰੋਸ਼ਨ ਲਾਲ ਕੱਕੜ ,ਡਾਕਟਰ ਸੋਦਾਗਰ ਸਿੰਘ, ਪਰਮਜੀਤ ਸਿੰਘ ,ਅਭਿਸ਼ੇਕ ਠਾਕੁਰ ,ਭੁਪਿੰਦਰ ਸਿੰਘ ,ਨਾਜਰ ਸਿੰਘ ਅਤੇ ਮੁਹਿੰਦਰ ਸਿੰਘ ਰਾਣਾ ਮੌਜੂਦ ਸਨ ।
No comments:
Post a Comment