ਐਸ ਏ ਐਸ ਨਗਰ, 16 ਜੁਲਾਈ : ਆਮ ਆਦਮੀ ਪਾਰਟੀ ਖਰੜ ਦੇ ਸਾਬਕਾ ਹਲਕਾ ਪ੍ਰਧਾਨ ਹਰਜੀਤ ਸਿੰਘ ਬੰਟੀ ਨੇ ਅੱਜ ਖਰੜ ਵਿਖੇ ਚੋਣਵੇਂ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਅਕਾਲੀ ਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਓਹ 2 ਉਪ ਮੁੱਖ ਮੰਤਰੀ ਬਣਾਉਣਗੇ, ਜ਼ਿਹਨਾਂ ਚੌ ਇੱਕ ਦਲਿਤ ਸਮਾਜ ਤੋਂ ਤੇ ਇੱਕ ਹਿੰਦੂ ਧਰਮ ਵਿੱਚੋਂ ਹੋਉ ਬਾਰੇ ਤਿੱਖਾ ਪ੍ਰਤਿਕਰਮ ਦੰਦਿਆਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਧਰਮ ਦੀ ਰਾਜਨੀਤੀ ਕਰਦਾ ਆ ਕਿਹਾ ਹੈ ਤੇ ਪੰਜਾਬ ਨੇ ਅੱਜ ਤੱਕ ਜੋ ਵੀ ਸੰਤਾਪ ਭੋਗਿਆ ਹੈ ਓਸ ਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ ।
ਬੰਟੀ ਵੱਲੋਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਗਿਆ ਕਿ ਦਲਿਤ ਅਤੇ ਹਿੰਦੂ ਧਰਮ ਹੀ ਕਿਉ ਮੁਸਲਿਮ ਅਤੇ ਕ੍ਰਿ਼ਸ਼ਚਨ ਧਰਮ ਚੋ ਵੀ ਇੱਕ ਇੱਕ ਉਪ ਮੁੱਖ ਮੰਤਰੀ ਬਣਾ ਲੋ ਕਿਉਂਕਿ ਸਰਕਾਰ ਤਾਂ ਤੁਹਾਡੀ ਬਨਣੀ ਨਹੀਂ ਅਤੇ ਤੁਹਾਡੀਆਂ ਗੱਪਾਂ ਤੇ ਝੂਠ ਤੋਂ ਤਾਂ ਹੁਣ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ ।
ਹੁਣ ਪੰਜਾਬੀ ਤੁਹਾਡੀਆਂ ਏਸ ਲੂੰਬੜ ਚਾਲਾਂ ਚ ਫਸਣ ਵਾਲੇ ਨਹੀਂ ਹਨ । ਪੰਜਾਬ ਦੇ ਲੋਕ ਤਾਂ ਤੁਹਾਨੂੰ ਚਾਹ ਤੇ ਬਲਾਉਣ ਤੋਂ ਵੀ ਡਰਦੇ ਆ ਕਿ ਕਿਤੇ ਬਾਦਲ ਸਾਬ ਹਿੱਸਾ ਹੀ ਨਾਂ ਮੰਗ ਲੈਣ ।ਪੰਜਾਬ ਦੇ ਲੋਕ ਏਸ ਬਾਰ ਬਦਲਾਵ ਦੀ ਤਿਆਰੀ ਕਰ ਚੁੱਕੇ ਹਨ ਤੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦੇ ਨਾਲ ਹੀ ਤੁਹਾਡੇ ਤੇ ਤੁਹਾਡੀ ਪਾਰਟੀ ਦੁਵਾਰਾ ਪੰਜਾਬ ਦੇ ਖ਼ਜ਼ਾਨੇ ਦੀ ਕੀਤੀ ਲੁੱਟ ਖਸੁੱਟ ਲਈ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ।
ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਵੱਲੋਂ ਜੋ ਸੰਵਿਧਾਨ ਦੇ ਬਹਾਨੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਅਨਮੋਲ ਗਗਨ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਹ ਸਿਆਸਤ ਤੋਂ ਪ੍ਰੇਰਿਤ ਹੋਛੀ ਰਾਜਨੀਤੀ ਤੋਂ ਇਲਾਵਾ ਕੁੱਝ ਵੀ ਨਹੀਂ ਕਿਉਂਕਿ ਇਹ ਅਕਾਲੀ ਦਲ ਅਤੇ ਏਸ ਦੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨੇ ਸੰਵਿਧਾਨ ਰਹਿਣ ਹੀ ਕਿੱਥੇ ਦਿੱਤਾ ਹੈ ਦੇਸ਼ ਚ । ਬਾਦਲ ਪ੍ਰੀਵਾਰ ਨੇ ਤਾਂ ਖੁੱਦ ਸੰਵਿਧਾਨ ਦੀਆ ਕਾਪੀਆਂ ਫਾੜੀਆਂ ਸਨ ਜਦੋਂ ਕਿ ਮੋਦੀ ਸਰਕਾਰ ਨੇ ਤਾਂ ਸੰਵਿਧਾਨ ਖੇਰੂੰ ਖੇਰੂੰ ਕਰਤਾ ।
ਅਨਮੋਲ ਦੇ ਬੋਲੇ ਇੱਕ ਇੱਕ ਲਫ਼ਜ਼ ਬਾਦਲ ਪ੍ਰੀਵਾਰ ਲਈ ਹਨ ਜੋ ਕਿ ਸੱਤ ਸੱਤ ਅੱਠ ਅੱਠ ਪੈਨਸ਼ਨਾਂ ਲੈ ਕਿ ਦੇਸ਼ ਦੀ ਜਨਤਾ ਨੂੰ ਲੁੱਟ ਰਹੇ ਹਨ
ਆਹ ਜਿਹੜੇ ਝੂਠੇ ਮੇਨੀਫੇਸਟੋ ਬਣਾ ਲੋਕਾਂ ਨੂੰ ਲਾਰੇ ਲਗਾਉਣ ਵਾਲੇ ਲੀਡਰ ।
MLA ਜਾ MP ਬਣ ਲੋਕਾਂ ਨੂੰ ਲੁਟੱਣ ਵਾਲੇ ਟੋਲੇ ਖ਼ਿਲਾਫ਼ ਸੰਵਿਧਾਨ ਚ ਸੁਧਾਰ ਦੀ ਸਖ਼ਤ ਜ਼ਰੂਰਤ ਹੈ । ਅੱਜ ਸਮਾਜ ਚ ਹਰ ਵਰਗ ਊਚ ਨੀਚ ਨੂੰ ਛੱਡ ਬਰਾਬਰ ਦੀ ਥਾਂ ਰੱਖਦਾ ਹੈ । ਅੱਜ ਲੋਕ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਇਹ ਸਿਆਸੀ ਲੋਕ ਅਪਣੇ ਨਿੱਜੀ ਸਵਾਰਥਾਂ
ਖ਼ਾਤਰ ਹਰ ਵਰਗ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ
ਬੰਟੀ ਨੇ ਕਿਹਾ ਕਿ ਏਸ ਬਾਰ ਪੰਜਾਬ ਦੀ ਜਨਤਾ ਇਹਨਾਂ ਫ੍ਰਿਕਾਪ੍ਰਸਤ ਤਾਕਤਾਂ ਨੂੰ ਮੂੰਹ ਨਹੀਂ ਲਾਉਣਗੇ ਤੇ ਇੱਕ ਸਾਫ਼-ਸੁਥਰੀ ਲੋਕ ਪੱਖੀ ਸਰਕਾਰ ਪੰਜਾਬ ਚ ਲੈ ਕੇ ਆਉਣਗੇ ਤਾਂ ਜੋ ਪੰਜਾਬ ਨੂੰ ਏਸ ਲੋਟੂਟੋਲੇ ਤੋਂ ਬਚਾਇਆ ਜਾ ਸਕੇ ।
No comments:
Post a Comment