ਖਰੜ,04 ਜੁਲਾਈ : ਸਾਂਝੇ ਮੁਲਾਜੀਮ ਮੰਚ, ਪੰਜਾਬ ਅਤੇ ਚੰਡੀਗੜ੍ਹ ਦੇ ਮੁਖੀ ਸੁਖਚੈਨ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਆਯੁਰਵੈਦਿਕ ਵਿਭਾਗ ਦੇ ਉਪ-ਵੈਦਿਆ ਕਰਮਚਾਰੀਆਂ ਦੀ ਵਿਸ਼ਾਲ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ,
ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਉਪਵੇਦਿਆਂ ਨੇ ਪੰਜਾਬ ਪ੍ਰਧਾਨ ਦੇ ਲਈ ਤਜਿੰਦਰ ਸਿੰਘ ਤੇਜੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਆਯੁਰਵੈਦ ਉਪਵਿਆਦਿਆ ਪੰਜਾਬ ਦਾ ਮੁਖੀ ਨਿਯੁਕਤ ਕੀਤਾ ਅਤੇ ਇਕਬਾਲ ਸਿੰਘ ਨੂੰ ਜਨਰਲ ਸੱਕਤਰ ਜਾਂ ਹਰਮੇਸ਼ ਸਿੰਘ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ । ਇਸ ਦੇ ਨਾਲ ਹੀ 6 ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਸੁਭਾਸ਼ ਅਗਰਵਾਲ ਖਰੜ ਤੇ ਮਨਦੀਪ ਸਿੰਘ ਸੰਧੂ ਸੂਬਾ ਸਕੱਤਰ ਪੰਜਾਬ ਨੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਇਸ ਮੌਕੇ ਵਿਭਾਗ ਨਾਲ ਸਬੰਧਤ ਮੁਲਾਜ਼ਮ ਗੁਰਪ੍ਰੀਤ ਕੌਰ, ਸੁਰਿੰਦਰ ਸ਼ਰਮਾ, ਸੁਖਪ੍ਰੀਤ ਸਿੰਘ, ਹਰਜੀਤ ਸਿੰਘ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment