ਖਰੜ,03 ਜੁਲਾਈ : ਸਵਰਾਜ਼ ਇੰਨਕਲੇਵ ਸੈਕਟਰ 126 ( ਵਾਰਡ ਨੰਬਰ 13) ਨਿਵਾਸੀਆਂ ਵਲੋਂ ਸਵਰਾਜ ਇੰਨਕਲੇਵ ਰੈਜੀਡੈਂਟ ਵੈਲਫੈਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਰਦੇਵ ਸਿੰਘ ਸਾਦੜਾ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਨਾਲ ਮੁਲਾਕਾਤ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਸਾਬਕਾ ਪ੍ਰਧਾਨ ਮੇਜਰ ਸਿੰਘ, ਜਤਿੰਦਰ ਬਜਾਜ, ਸੋਮਰਾਜ, ਤਜਿੰਦਰ ਸਿੰਘ, ਵਿਸ਼ਾਲ ਸਾਗਰ ਹਨੀ, ਨਿਰਮਲਜੀਤ ਸਿੰਘ ਹਾਜਰ ਸਨ। ਨਿਵਾਸੀਆਂ ਵੱਲੋਂ ਪ੍ਰਧਾਨ ਬੀਬੀ ਲੌਂਗੀਆ ਅਤੇ ਉਨਾਂ ਪਤੀ ਪਰਮਿੰਦਰ ਸਿੰਘ ਲੌਂਗੀਆ ਦਾ ਸਿਰੋਪਾਓ ਪਾਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਾਹਦੜਾ ਨੇ ਆਖਿਆ ਕਿ ਨਗਰ ਕੌਂਸਲ ਖਰੜ ਨੂੰ ਦੂਜੀ ਵਾਰ ਪੜੀ ਲਿਖੀ ਮਹਿਲਾ ਪ੍ਰਧਾਨ ਮਿਲਣ ਦਾ ਮਾਣ ਮਹਿਸੂਸ ਹੋਇਆ ਹੈ।ਉਨਾਂ ਨੂੰ ਆਸ ਹੈ ਕਿ ਉਨਾਂ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਿਕਾਸ ਕੰਮ ਵੱਧ ਤੋਂ ਵੱਧ ਹੋਣਗੇ ਤਾਂ ਜੋ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ।ਉਨਾਂ ਕਿਹਾ ਕਿ ਸਵਰਾਜ ਇੰਨਕਲੇਵ ਵਿੱਚ ਪੀਣ ਵਾਲੇ ਪਾਣੀ ਦਾ ਲੋਅ ਪ੍ਰੇਸ਼ਰ, ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ( ਸਟੋਰਮ ਵਾਟਰ ਪਾਈਪ ), ਰੋਡ ਸਾਈਡ ਬਰਮ ਪੱਕੇ ਕਰਨ ( ਪੇਵਰ ਬਲਾਕ ਲਗਾਊਣ) ਦਾ ਕੰਮ ਰਹਿੰਦਾ ਹੈ । ਇਸ ਤੋਂ ਇਲਾਵਾ ਵਾਰਡ ਅੰਦਰ ਛੱਜੂਮਾਜਰਾ ਚੌਂਕ ਨਜਦੀਕ ਖਾਲੀ ਪਈ ਕਈ ਏਕੜ ਜਮੀਨ ਵਿੱਚ ਪਾਸ ਹੋਇਆ ਵੱਡਾ ਪਾਰਕ ਅਤੇ ਬਾਕੀ ਥਾਂ ਵਿੱਚ ਖੇਡ ਸਟੇਡੀਅਮ ਅਤੇ ਕਮਿਊਨਟੀ ਸੈਂਟਰ, ਹੈਲ਼ਥ ਸੈਂਟਰ ਬਣਾਊਣ ਦੇ ਨਾਲ ਨਾਲ ਇਕ ਹੋਰ ਟਿਊਬਵੈਲ ਲਗਾਊਣ ਦੀ ਲੋੜ ਹੈ । ਉਨਾਂ ਮੰਗ ਕੀਤੀ ਕਿ ਉਕਤ ਵਿਕਾਸ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਸਹੂਲਤ ਮਿੱਲ ਸਕੇ।ਨਿਵਾਸੀਆਂ ਨੇ ਕੋਂਸਲ ਪ੍ਰਧਾਨ ਨੂੰ ਪੁਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਬੀਬੀ ਲੌਂਗੀਆ ਨੇ ਸਵਰਾਜ ਇੰਨਕਲੇਵ ਨਿਵਾਸੀਆਂ ਤੋਂ ਮਿਲੇ ਮਾਣ ਸਤਿਕਾਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਵੱਲੋਂ ਪਹਿਲ ਦੇ ਅਧਾਰ ਤੇ ਕਲੋਨੀ ਅਤੇ ਵਾਰਡ ਦੇ ਰਹਿੰਦੇ ਅਧੂਰੇ ਵਿਕਾਸ ਕਾਰਜ ਪੂਰੇ ਕਰਵਾਏ ਜਾਣਗੇ ।ਉਨਾਂ ਕਿਹਾ ਕਿ ਸ਼ਹਿਰਵਾਸੀਆਂ ਅਤੇ ਪਾਰਟੀ ਦੀ ਸੇਵਾ ਕਰਨਾ ਉਨਾਂ ਦਾ ਮੱਖ ਉਦੇਸ਼ ਰਹੇਗਾ ਤੇ ਬਿਨਾਂ ਭੇਦਭਾਵ ਸਾਰੇ ਵਾਰਡਾਂ ਦੇ ਕੰਮ ਕਰਵਾਏ ਜਾਣਗੇ।
No comments:
Post a Comment