ਮੋਹਲੀ 03 ਜੁਲਾਈ :- ਪੰਜਾਬੀ ਗਾਇਕੀ ਵਿੱਚ ਅਪਣੇ ਪਹਿਲੇ ਟਰੈਕ ‘ਪਹਿਚਾਣ’ ਨਾਲ ਅਪਣੀ ਗਾਇਕੀ ਦੀ ਅਮਿਟ ਛਾਪ ਛੱਡਣ ਵਾਲੇ ਗਾਇਕ ਸੈਬੀ ਵਾਲੀਆ ਦੇ ਨਵੇਂ ਟਰੈਕ ‘*ਤਾਰਿਆਂ ਦੇ ਥੱਲੇ* ’ ਦਾ ਪੋਸਟਰ ਅੱਜ ਪੰਜਾਬੀ ਹਾਸ ਰੱਸ ਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁਗੀ ਨੇ ਰਲੀਜ਼ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਘੁੱਗੀ ਨੇ ਸੈਬੀ ਵਾਲੀਆ ਨੂੰ ਸ਼ੁੱਭ ਕਾਮਨਾਵਾਂ ਦਿੰੇਦੇ ਹੋਏ ਕਿਹਾ ਕਿ ਸੈਬੀ ਨੇ ਪਹਿਲੇ ਟਰੈਕ ਪਹਿਚਾਣ ਨਾਲ ਸਰੋਤਿਆਂ ਦੇ ਮਨਾਂ ਵਿੱਚ ਅਪਣੀ ਗਾਇਕੀ ਰਾਹੀਂ ਵਿਸ਼ੇਸ ਥਾਂ ਬਣਾਈ ਹੈ। ਉਨਾਂ ਆਸ ਪ੍ਰਗਟਾਈ ਉਨੇ ਦੇ ਇਸ ਦੂਜੇ ਟਰੈਕ ‘ ਤਾਰਿਆਂ ਦੇ ਥੱਲੇ ’ ਨੂੰ ਸਰੋਤਿਆਂ ਵੱਲੋਂ ਮਣਾਂ ਮਣਾਂ ਪਿਆਰ ਮਿਲੇਗਾ ।
ਇਸ ਮੌਕੇ ਗੱਲ ਕਰਦਿਆਂ ਸੈਬੀ ਨੇ ਕਿਹਾ ਕਿ ਉਨਾਂ ਦੇ ਪਹਿਲੇ ਟਰੈਕ ‘ਪਹਿਚਾਣ ’ ਨੂੰ ਦੇਸ਼ ਵਿਦੇਸ ’ਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਸੀ। ਉਨਾਂ ਨੂੰ ਆਸ ਹੈ ਕਿ ਇਸ ਦੇ ਦੂਜੇ ਟਰੈਕ ‘ *ਤਾਰਿਆਂ ਦੇ ਥੱਲੇ*' ਨੂੰ ਵੀ ਪਹਿਲਾਂ ਨਾਲੋਂ ਵੀ ਵੱਧ ਸਰੋਤੇ ਪਿਆਰ ਦੇਣਗੇ। ਉਨਾਂ ਦੱਸਿਆ ਕਿ ਉਨਾਂ ਨੂੰ ਸੰਗੀਤ ਤੇ ਗਾਇਕੀ ਨਾਲ ਸਕੂਲ ਟਾਇਮ ਤੋਂ ਮੋਹ ਹੋ ਗਿਆ ਸੀ। ਉਨਾਂ ਦੀਆਂ ਗਾਇਕੀ ਦੀਆਂ ਗਰਾਰੀਆਂ ਅਤੇ ਸੰਗੀਤ ਦੀਆਂ ਧੁੰਨਾਂ ਨੂੰ ਉਸਤਾਦ ਬਲਦੇਵ ਕਾਕੜੀ ਨੇ ਤਰਾਸਿਆ ਹੈ।
ਉਨਾਂ ਦੱਸਿਆ ਕਿ ਇਸ ਗੀਤ ਦੇ ਬੋਲ ਪ੍ਰੀਅਮ ਸਿਆਹੀ ਦੇ ਹਨ, ਇਸ ਟਰੈਕ ਨੂੰ ਸਾਇਆ ਫਿਲਮ ਕੰਪਨੀ ਨੇ ਫਿਲਮਾਇਆ ਹੈ। ਇਸ ਦਾ ਸੰਗੀਤ ਉਘੇ ਸੰਗੀਤਕਾਰ ਬਲੈਕ ਡੈਮੋਨੋਜ਼ ਨੇ ਤਿਆਰ ਕੀਤਾ ਹੈ । ਇਸ ਦੇ ਡਾਇਰੈਕਟਰ ਅਤੂਲ ਧਵਨ ਅਤੇ ਇਸ ਪ੍ਰੋਜੈਕਟ ਦੇ ਮੁੱਖੀ ਸ਼ੁਭਮ ਵਾਲੀਆ ਹਨ।
ਇਥੇ ਜਿਕਰਯੋਗ ਹੈ ਕਿ ਸੈਬੀ ਵਾਲੀਆ ਦੇ ਪਿਤਾ ਮਨਿੰਦਰ ਸਿੰਘ ਵਾਲੀਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੈਸਟ ਹਾਊਸ ਵਿੱਚ ਬਤੌਰ ਮੈਨੇਜਰ ਰਹਿ ਚੁੱਕੇ ਹਨ ।
No comments:
Post a Comment