ਐਸ.ਏ.ਐਸ. ਨਗਰ 27 ਅਗਸਤ : ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁਹਾਲੀ ਵੱਲੋਂ ਕਰੋਨਾ ਵਾਇਰਸ (ਕੋਵਿਡ-19) ਦੀ ਤੀਜੀ ਲਹਿਰ ਤੋਂ ਬਚਣ ਲਈ ਡਾਇਰੈਕਟਰ ਪ੍ਰਿੰਸੀਪਲ, ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਫੇਜ-6, ਮੁਹਾਲੀ ਨੂੰ 300 ਕਰੋਨਾ ਪੀ.ਪੀ.ਕਿੱਟਾ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਰੈੱਡ ਕਰਾਸ ਦੀ ਸਮੁੱਚੀ ਟੀਮ ਵੱਲੋਂ ਸਿਵਲ ਹਸਪਤਾਲ ਮੁਹਾਲੀ ਵਿਖੇ ਮਰੀਜ਼ ਨੂੰ `` ਕਰੋਨਾ ਟੀਕਾਕਰਨ ਸੁਰੱਖਿਅਤ ਹੈ `` ਬਾਰੇ ਸਮਝਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ 18 ਸਾਲ ਤੋਂ ਵੱਧ ਉਮਰ ਵਾਲੇ ਹਨ, ਉਨ੍ਹਾਂ ਨੂੰ ਕਰੋਨਾ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ ।
ਰੈੱਡ ਕਰਾਸ ਵੱਲੋਂ ਸਿਵਲ ਹਸਪਤਾਲ ਵਿਖੇ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਵਿਅਕਤੀਆਂ ਨੂੰ 100 ਮਾਸਕ, 50 ਸੈਨੀਟਾਈਜ਼ਰ ਅਤੇ ਹੱਥ ਧੋਣ ਵਾਸਤੇ ਸਾਬਣ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ, ਸ੍ਰੀ ਕਮਲੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਤੀਜੀ ਲਹਿਰ ਤੋਂ ਬਚਣ ਲਈ ਫੇਸ ਮਾਸਕ ਪਾਉਣ, ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਕਰੋਨਾ ਦਾ ਟੀਕਾ ਨਹੀਂ ਲਵਾਇਆ ਉਹ ਜ਼ਰੂਰ ਟੀਕਾ ਲਗਵਾਉਣ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਮੋਹਾਲੀ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਸਵੈ ਇੱਛਾ ਨਾਲ ਕੀਤੇ ਦਾਨ ਨਾਲ ਰੈੱਡ ਕਰਾਸ ਲਹਿਰ ਨੂੰ ਹੋਰ ਵਧਾਇਆ ਜਾ ਸਕਦਾ ਹੈ। ਦਾਨੀਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਰੈੱਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ੍ਹਦਿਲੀ ਨਾਲ ਯੋਗਦਾਨ ਪਾਉਣ। ਜੇ ਕੋਈ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁਹਾਲੀ ਦੇ ਖਾਤਾ ਨੰ: 9711000100000472 (IFSC Code – PUNB0971100) ਜਾਂ ਰੈੱਡ ਕਰਾਸ ਦੇ ਦਫਤਰ ਦੇ ਟੈਲੀਫੋਨ ਨੰਬਰ:0172-2219526 ਉਤੇ ਸੰਪਰਕ ਕਰ ਸਕਦਾ ਹੈ।
No comments:
Post a Comment