ਮੋਹਾਲੀ, 13 ਅਗਸਤ : ਸਮਾਜ ਸੇਵਿਕਾ ਬੀਬੀ ਸੱਤਪਾਲ ਤੂਰ ਦੀ ਅਗਵਾਈ ਵਿੱਚ ਤੀਜਾਂ ਦਾ ਤਿਊਹਾਰ ਫੇਜ਼ 10 ਮੋਹਾਲੀ ਸਰਾਓ ਹੋਟਲ ਵਿੱਚ ਪੇਂਡੂ ਰੀਤੀ ਰਿਵਾਜ਼ਾਂ ਦੀ ਪੇਸਕਾਰੀ ਕਰਦੇ ਹੋਏ ਮਨਾਇਆ ਗਿਆ। ਇਸ ਮੋਕੇ ਔਰਤਾਂ ਵੱਲੋਂ ਰੰਗ ਬਿਰੰਗੇ ਕਪੜੇ ਪਾਕੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਪਿੰਡਾਂ ਵਿੱਚ ਅਜ ਕਲ ਲੜਕੀਆਂ ਨੂੰ ਬਿਸਕੁਟਾਂ ਦਾ ਸੰਧਾਰਾ ਦੇਣ ਦੇ ਰਿਵਾਜ ਦੇ ਪੇਸਕਾਰ ਵਿਖਾਕੇ ਲੜਕੀ ਨੂੰ ਸੋਹਰੇ ਘਰ ਤੋਰਿਆ ਗਿਆ।
ਤੀਜਾਂ ਦੇ ਗਿਧੇ ਵਿੱਚ ਢੋਲ ਦੀ ਛਾਪ ਤੇ ਬੀਬੀਆਂ, ਬੇਟੀਆਂ ਨੇ ਖੂਬ ਰੰਗ ਬੰਨਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਤੀ ਸਤਪਾਲ ਤੂਰ ਨੇ ਕਿਹਾ ਕਿ ਅਸੀਂ ਸ਼ਹਿਰਾਂ ਵਿੱਚ ਆਕੇ ਅਜਿਹੇ ਪੇਂਡ ਸਭਿਆਚਾਰ ਦੇ ਅਮੂਲ ਖਜ਼ਾਨੇ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਮੌਕੇ ਬੀਬੀ ਜਸਵੰਤ ਕੌਰ, ਪੂਸਪਾ ਦੇਵੀ, ਅਵਤਾਰ ਕੌਰ, ਮਨਜੀਤ, ਨਰਿੰਦਰ ਕੌਰ, ਮਨਪ੍ਰੀਤ ਕੌਰ, ਜਸਵੰਤ ਕੌਰ, ਜੋਗਿੰਦਰ ਕੌਰ , ਪਿੰਕੀ, ਸਵਰਨ ਕੌਰ, ਸੁਮਨ ਅਤੇ ਪਰਮਿੰਦਰ ਕੌਰ ਆਦਿ ਸ਼ਾਮਲ ਸਨ।
ਫੋਟੋ ਤੀਜਾਂ : ਸਤਪਾਲ ਕੌਰ ਤੂਰ ਦੀ ਅਗਵਾਈ ਤੀਜਾਂ ਮਨਾਂਉੇਦੇ ਹੋਏ
No comments:
Post a Comment