ਖਰੜ, 13 ਅਗਸਤ : ਸ਼ਹਿਰ ਕਾਂਗਰਸ, ਯੂਖ ਕਾਂਗਰਸ, ਮਹਿਲਾਂ ਕਾਂਗਰਸ, ਐਸ.ਸੀ. ਸੈੱਲ, ਬੀ.ਸੀ. ਸੈੱਲ ਦੇ ਪ੍ਰਧਾਨਾਂ ਪ੍ਰਧਾਨ ਯਸ਼ਪਾਲ ਬੰਸਲ, ਪ੍ਰਧਾਨ ਰਾਜਵੀਰ ਸਿੰਘ ਰਾਜੀ, ਪ੍ਰਧਾਨ ਰੇਣੂ ਬਾਲਾ, ਪ੍ਰਧਾਨ ਰਾਜਿੰਦਰ ਸਿੰਘ ਅਤੇ ਪ੍ਰਧਾਨ ਰਾਜਿੰਦਰ ਸਿੰਘ ਡਾਡੋਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜੋਂ ਹੁਣੇ—ਹੁਣੇ ਸ. ਜਗਮੋਹਨ ਸਿੰਘ ਕੰਗ, ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਦੀ ਲਗਾਤਾਰ ਮੇਹਨਤ ਅਤੇ ਉਪਰਾਲਿਆਂ ਸਦਕਾ ਕੈਪਟਨ/ਕਾਂਗਰਸ ਸਰਕਾਰ ਨੇ ਭਾਖੜਾ ਮੇਨ ਲਾਈਨ (ਬੀ.ਐਮ.ਐਲ.)/ਕਜੌਲੀ ਤੋਂ ਮਿਊਂਸੀਪਲ ਕਮੇਟੀ ਖਰੜ ਨੂੰ 5MGD ਅਤੇ ਮੋਰਿੰਡੇ ਨੂੰ 1MGD ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦਾ ਇਤਿਹਾਸਕ ਫੈਸਲਾ ਕੀਤਾ ਹੈ।
ਉਹ ਸਾਡੇ ਖਰੜ ਸ਼ਹਿਰ ਵਾਸਤੇ ਇੱਕ ਵੱਡਾ ਤੋਹਫ਼ਾ ਹੀ ਨਹੀਂ ਬਲਿਕ ਵਰਦਾਨ ਵੀ ਹੋਵੇਗਾ। ਕਿਊਂਕਿ ਖਾਸ ਤੌਰ ਤੇ ਗਰਮੀਆਂ ਵਿੱਚ ਕਮੇਟੀ ਵਲੋਂ ਲਗਾਏ ਗਏ 80 ਦੇ ਕਰੀਬ ਟਿਊਬਵੈੱਲ ਸ਼ਹਿਰ ਵਿੱਚ ਪਹਿਲਾਂ ਹੀ ਚੱਲ ਰਹੇ ਹਨ। ਪ੍ਰੰਤੂ ਫਿਰ ਵੀ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਅਤੇ ਇਸ ਤੋਂ ਇਲਾਵਾ ਹਰ ਸਾਲ ਧਰਤੀ ਦੇ ਪਾਣੀ ਦਾ ਹੇਠਲਾ ਪੱਧਰ ਕਾਫੀ ਥੱਲੇ ਜਾ ਰਿਹਾ ਹੈ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕਜੌਲੀ ਵਾਟਰ ਵਰਕਸ ਤੋਂ ਖਰੜ ਨੂੰ ਪਾਣੀ ਮਿਲਣ ਨਾਲ ਸਾਰੇ ਸ਼ਹਿਰ ਨੂੰ ਪਾਣੀ ਦੀ ਬਣਦੀ ਢੁੱਕਵੀਂ ਸਪਲਾਈ ਮਿਲੇਗੀ ਅਤੇ ਸੁੱਖ ਦਾ ਸਾਹ ਆਵੇਗਾ।
ਇਸ ਸਾਰੀ ਗੱਲ ਨੂੰ ਦੇਖਦੇ, ਸਮਝਦੇ ਹੋਏ, ਸਾਡੇ ਅਕਾਲੀ ਵੀਰਾਂ ਅਤੇ ਸਤਿਕਾਰਯੋਗ ਪ੍ਰਧਾਨ ਭੈਣ ਜੀ, ਇਸ ਬਾਰੇ ਢੁੱਕਵਾਂ ਮਤਾ ਪਾਉਣ ਲਈ ਕਮੇਟੀ ਦੀ ਮੀਟਿੰਗ ਕਿਊਂ ਨਹੀਂ ਬੁੱਲਾ ਰਹੇ। ਕੀ ਕਾਰਨ ਹੈ। ਅਸੀਂ ਪ੍ਰੈਸ, ਸਾਰੇ ਸ਼ਹਿਰ ਦੇ ਪਤਵੰਤਿਆਂ ਅਤੇ ਜਨਤਾ ਰਾਹੀ ਪੁੱਛਣਾ ਚਾਹੁੰਦੇ ਹਾਂ, ਕਿ ਤੁਹਾਡੇ ਦਿਲ ਵਿੱਚ ਕੀ ਹੈ। ਕਿ ਤੁਸੀਂ ਇਸ ਪ੍ਰੋਜੈਕਟ ਦੇ ਹੱਕ ਵਿੱਚ ਹੋ ਜਾਂ ਨਹੀਂ। ਅਸੀਂ ਆਪਜੀ ਨੂੰ ਅਪੀਲ ਕਰਦੇ ਹਾਂ, ਕਿ ਮਾੜੀ ਅਤੇ ਛੋਟੀ ਰਾਜਨੀਤੀ ਨਾ ਕਰਦੇ ਹੋਏ ਜਲਦੀ ਤੋਂ ਜਲਦੀ ਮੀਟਿੰਗ ਬੁੱਲਾ ਕੇ (ਕਿਊਂਕਿ ਮਿਊਂਸੀਪਲ ਐਕਟ ਦੇ ਤਹਿਤ, ਮਿਊਂਸੀਪਲ ਕਮੇਟੀ ਦੀ ਮੀਟਿੰਗ ਬੁਲਾਉਣਾ ਪ੍ਰਧਾਨ ਦੇ ਅਖਤਿਆਰ ਖੇਤਰ ਵਿੱਚ ਹੀ ਹੈ—ਨਹੀਂ ਤਾਂ ਅਸੀਂ ਹੁਣ ਨੂੰ ਕਦੋਂ ਦੀ ਮੀਟਿੰਗ ਬੁੱਲਾ ਕੇ ਮਤਾ ਪਾਸ ਕਰ ਦਿੰਦੇ) ਸਹਿਮਤੀ ਨਾਲ ਮਤਾ ਪਾਸ ਕਰੋ। ਇਸ ਕੰਮ ਵਿੱਚ ਇੱਕ—ਇੱਕ ਦਿਨ ਦੀ ਦੇਰੀ ਲਈ ਸਾਡੇ ਪੀਣ ਵਾਲੇ ਪਾਣੀ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ। ਜਿਸ ਲਈ ਤੁਹਾਨੂੰ ਸ਼ਹਿਰ ਦੀ ਸਾਰੀ ਸੰਗਤ ਕਦੇ ਵੀ ਮੁਆਫ਼ ਨਹੀਂ ਕਰੇਗੀ।*
No comments:
Post a Comment