ਐਸ.ਏ.ਐਸ. ਨਗਰ, 26 ਅਗਸਤ : ਸ. ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੂਥ ਡਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਵੱਲੋਂ ਉਲੰਪਿਅਨ ਸ਼ੂਟਰ ਅੰਜੁਮ ਮੋਦਗਿਲ ਨੂੰ ਅੱਜ ਮਿਤੀ 25-08-2021 ਨੂੰ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਦਫਤਰ, ਵਣ ਭਵਨ, ਸੈਕਟਰ-68, ਵਿਖੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਲੰਪਿਕ ਵਿੱਚ ਅੰਜੁਮ ਮੋਦਗਿਲ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਇਸ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਸ. ਬਿੰਦਰਾ ਨੇ ਕਿਹਾ ਕਿ ਅੰਜੁਮ ਮੋਦਗਿਲ ਦੇਸ਼ ਦੀਆਂ ਨੌਜਵਾਨਾਂ ਖਾਸ ਕਰਕੇ ਲੜਕੀਆਂ ਦੀ ਪ੍ਰੇਰਨਾ ਸ੍ਰੋਤ ਬਣ ਗਏ ਹਨ। ਜੇਕਰ ਦੇਸ਼ ਜਾਂ ਰਾਜ ਦੇ ਨੌਜਵਾਨਾ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਿੱਚ ਸਖਤ ਮਿਹਨਤ ਕਰਨ ਤਾਂ ਹੀ ਅਜਿਹੀਆਂ ਪ੍ਰਾਪਤੀਆਂ ਸੰਭਵ ਹਨ। ਚੇਅਰਮੈਨ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਰਾਜ ਦੇ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਇਸ ਵਚਨਬੱਧਤਾ ਤਹਿਤ ਹੀ ਬੋਰਡ ਵੱਲੋਂ ਪੂਰੇ ਰਾਜ ਵਿੱਚ ਖੇਡ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਧਿਆਨ ਦੇਣ।
ਇਸ ਮੌਕੇ ਸ਼੍ਰੀ ਪ੍ਰਿੰਸ ਪਾਲ ਖੁੱਲਰ ਸੀਨੀਅਰ ਵਾਈਸ ਚੇਅਰਮੈਨ, ਸ਼੍ਰੀ ਵਿਕਰਮ ਕੰਬੋਜ ਵਾਈਸ ਚੇਅਰਮੈਨ, ਸ਼੍ਰੀਮਤੀ ਪੂਨਮ ਠਾਕੁਰ ਮੈਂਬਰ, ਸ਼੍ਰੀ ਜਸਵਿੰਦਰ ਸਿੰਘ ਧੁੰਨਾ ਮੈਂਬਰ, ਸ਼੍ਰੀ ਲਖਵੀਰ ਸਿੰਘ ਮੈਂਬਰ, ਸ਼੍ਰੀ ਨਿਰਮਲ ਸਿੰਘ ਦੁੱਲਤ ਮੈਂਬਰ, ਸ਼੍ਰੀ ਅਕਾਸ਼ਦੀਪ ਸਿੰਘ ਲਾਲੀ ਮੈਂਬਰ ਅਤੇ ਡਾ. ਅਮਿਤ ਸ਼ਰਮਾ ਮੈਂਬਰ, ਸ਼੍ਰੀ ਨੀਤਿਨ ਟੰਡਨ, ਸ਼੍ਰੀ ਨੀਤਿਨ ਅਰੌੜਾ, ਸ਼੍ਰੀ ਸਤਿੰਦਰ ਪਾਲ ਸਿੰਘ, ਸ਼੍ਰੀ ਦਵਿੰਦਰ ਪਾਲ ਸਿੰਘ ਖਰਬੰਦਾ, ਆਈ.ਏ.ਐੱਸ., ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ, ਪੰਜਾਬ, ਡਾ. ਕਮਲਜੀਤ ਸਿੰਘ ਸਿੱਧੂ, ਡਿਪਟੀ ਡਾਇਰੈਕਟਰ, ਮੁੱਖ ਦਫਤਰ, ਯੁਵਕ ਸੇਵਾਵਾਂ, ਪੰਜਾਬ ਅਤੇ ਸ਼੍ਰੀਮਤੀ ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ, ਮੁੱਖ ਦਫਤਰ ਹਾਜ਼ਰ ਸਨ।
No comments:
Post a Comment