SBP GROUP

SBP GROUP

Search This Blog

Total Pageviews

Sunday, August 22, 2021

ਭਾਜਪਾ ਮੋਹਾਲੀ ਦੇ ਸਾਬਕਾ ਜਿਲਾ ਜਨਰਲ ਸਕੱਤਰ, ਨਰਿੰਦਰ ਸਿੰਘ ਰਾਣਾ ਹੋ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

ਖਰੜ 22 ਅਗਸਤ  : ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਕਰੀਬੀ ਮੰਨੇ ਜਾਂਦੇ ਉਘੇ ਸਮਾਜ-ਸੇਵੀ, ਭਾਜਪਾ ਮੋਹਾਲੀ ਦੇ ਸਾਬਕਾ ਜਿਲਾ ਜਨਰਲ ਸਕੱਤਰ, ਰਾਜਪੂਤ ਮਹਾਸੰਗਠਨ ਦੇ ਪ੍ਰਦੇਸ਼ ਜਨਰਲ ਸਕੱਤਰ, ਲੇਟਸ਼ ਡੂ ਇੱਟ ਇੰਡੀਆ ਐਨ.ਜੀ.ਓ ਦੇ ਪ੍ਰਦੇਸ਼ ਪ੍ਰਧਾਨ ਅਤੇ ਲਾਇਨਜ਼ ਕਲੱਬ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਰਾਣਾ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ।


 ਇਸ ਸਬੰਧੀ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਉਨਾਂ ਦਾ ਪਾਰਟੀ ਨੂੰ ਜਿਲਾ ਮੋਹਾਲੀ ਚ ਖੜਾ ਕਰਨ ਚ ਅਹਿਮ ਰੋਲ ਰਿਹਾ ਹੈ। ਉਨਾਂ ਦੱਸਿਆ ਕਿ ਅਨਿਲ ਜੋਸ਼ੀ ਨੇ ਵੀ ਪੰਜਾਬ ਦੀ ਜਨਤਾ ਦੀ ਅਵਾਜ ਉਠਾਈ ਸੀ ਅਤੇ ਅੱਗੋਂ ਵੀ ਉਠਾਉਂਦੇ ਰਹਿਣਗੇ । ਅਨਿਲ ਜੋਸ਼ੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾਪ ਲਿਆ ਗਿਆ।ਉਨ੍ਹਾਂ ਦੱਸਿਆ ਕਿ ਅਨਿਲ ਜੋਸ਼ੀ ਨੇ ਬਹੁਤ ਸੋਚ ਸਮਝ ਕੇ ਪੰਜਾਬ ਦੇ ਹਿੱਤਾਂ ਲਈ ਹੀ ਸ੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਹਨ। ਇਸ ਲਈ ਉਨਾਂ ਨੇ ਵੀ ਜੋਸ਼ੀ ਦੀ ਰਹਿਨੁਮਾਈ ਵਿਚ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਮੰਨ ਬਣਾ ਲਿਆ ਹੈ।

No comments:


Wikipedia

Search results

Powered By Blogger