ਚੰਡੀਗੜ੍ਹ, 21 ਅਗਸਤ : ਅੱਜ ਨਵਾਂ ਗਰਾਉਂ ਦੇ ਵਾਰਡ ਨੰਬਰ 8ਪਿੰਡ ਕਾਂਸਲ ਵਿਖੇ ਇਕ ਭਰਵਾਂ ਇਕੱਠ ਕੀਤਾ ਗਿਆ ਜਿਸ ਦੇ ਵਿਚ ਸਰਦਾਰ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰਡ਼ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਹੋਏ ਇਸ ਸਮੇਂ ਤੇ ਜਿੱਥੇ ਸਰਦਾਰ ਗਿੱਲ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਉਥੇ ਹੀ ਇਲਾਕਾ ਨਿਵਾਸੀਆਂ ਵਿਚ ਸਰਦਾਰ ਗਿੱਲ ਦੇ ਲਈ ਭਰਵਾਂ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਸਮੇਂ ਉੱਥੇ ਪਹੁੰਚੇ ਪਤਵੰਤੇ ਸੱਜਣਾਂ ਅਤੇ ਐਮ ਸੀ ਸਹਿਬਾਨ ਅਤੇ ਪਾਰਟੀ ਦੇ ਮੈਂਬਰ ਸਹਿਬਾਨਾਂ ਨਾਲ ਆਉਣ ਵਾਲੀ 5 ਸਤੰਬਰ 2021ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹਲਕਾ ਖਰੜ ਵਿਚ ਪਹੁੰਚਣ ਤੇ ਜੋ ਸਾਰਾ ਪ੍ਰੋਗਰਾਮ ਉਲੀਕਿਆ ਜਾਣਾ ਹੈ
ਉਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਤੇ ਬਹੁਤ ਹੀ ਸਤਿਕਾਰਯੋਗ ਸਰਕਲ ਪ੍ਰਧਾਨ ਸਰਦਾਰ ਗੁਰਧਿਆਨ ਸਿੰਘ ਜੀ ਚੌਧਰੀ ਅਰਜਨ ਸਿੰਘ ਕਾਂਸਲ ਐਕਸ ਐਮ ਸੀ ਇਕਬਾਲ ਸਿੰਘ ਸੈਣੀ ਸੰਜੂ ਗੁੱਜਰ ਐਮ ਸੀ ਕਰਮਜੀਤ ਕੌਰ ਦੇ ਸਪੁੱਤਰ ਰਵਨੀਤ ਸਿੰਘ ਸੁਰਿੰਦਰ ਛੰਮਾ ਜੀ ਐਮ ਸੀ ਕਰਮਜੀਤ ਮੰਜੂ ਐਕਸ ਐਮ ਸੀ ਕ੍ਰਿਸ਼ਨ ਕੁਮਾਰ ਐਮ ਸੀ ਸੰਜੂ ਗੁੱਜਰ ਭੁੱਟਾ ਜੀ ਉਜਾਗਰ ਸਿੰਘ ਜੀ ਪਵਨ ਸ਼ਰਮਾ ਜੀ ਹਰਜੋਤ ਓਬਰਾਏ ਜੀ ਰਵਨੀਤ ਬੈਂਸ ਐਕਸ ਐਮਸੀ ਸੋਹਣ ਲਾਲ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਦਾ ਭਾਰੀ ਇਕੱਠ ਹਾਜ਼ਰ ਸੀ ਅਤੇ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਨੇ ਸਰਦਾਰ ਗਿੱਲ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ
No comments:
Post a Comment