Thursday, August 26, 2021

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨਰਸਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ ਕੋਰਸ

 ਐਸ.ਏ.ਐਸ. ਨਗਰ, 26 ਅਗਸਤ : ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਏਮਸ ਬਠਿੰਡਾ ਵਿਖੇ ਨਰਸਾਂ ਲਈ ਮੁਫ਼ਤ ਰੈਸਪੀਰੇਟਰੀ ਥੈਰਾਪਿਸਟ ਦਾ ਕੋਰਸ ਸਤੰਬਰ ਵਿੱਚ ਸ਼ੁਰੂ ਕਰਵਾਇਆ ਜਾ ਰਿਹਾ ਹੈ।

ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਪੀ.ਐਸ.ਡੀ.ਐਮ. ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਦਾ ਮੰਤਵ ਨਰਸਾਂ ਦੇ ਕਿੱਤਾ ਮੁਖੀ ਹੁਨਰ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਸ ਕੋਰਸ ਵਿਚ ਦਾਖਲਾ ਲੈਣ ਲਈ ਉਮੀਦਵਾਰ ਨੇ 60 ਪ੍ਰਤੀਸ਼ਤ ਨੰਬਰਾਂ ਨਾਲ ਬੀ.ਐਸਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਕੋਲ 60 ਪ੍ਰਤੀਸ਼ਤ ਨੰਬਰਾਂ ਨਾਲ ਜੀ.ਐਨ.ਐਮ. ਨਰਸਿੰਗ ਕੋਰਸ ਨਾਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। 



ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਸਰਟੀਫਾਇਡ ਉਮੀਦਵਾਰਾਂ ਨੂੰ ਪੀਜੀਆਰਕੇਏਐਮ ਪੋਰਟਲ ਰਾਹੀਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਨੌਕਰੀ ਉਤੇ ਲਗਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲੈਣ ਲਈ ਜਗਪ੍ਰੀਤ ਸਿੰਘ ਨਾਲ ਫੋਨ ਨੰਬਰ 9216788884, ਗੁਰਪ੍ਰੀਤ ਸਿੰਘ 8872488853 ਅਤੇ ਮਾਨਸੀ ਭਾਂਬਰੀ 9855442258 ਨਾਲ ਸੰਪਰਕ ਕਰ ਸਕਦੇ ਹਨ। ਇਸ ਕੋਰਸ ਲਈ ਸਿਖਿਆਰਥੀਆਂ ਲਈ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਮੁਫ਼ਤ ਹੋਵੇਗਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger