ਮੋਹਾਲੀ 10 ਅਗਸਤ, : ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ, ਪੂਜਨੀਕ ਵੀ.ਡੀ.ਨਾਗਪਾਲ ਜੀ ਅੱਜ ਸਵੇਰੇ 6.30 ਵਜੇ ਆਪਣੇ ਨਸ਼ਵਰ ਸ਼ਰੀਰ ਨੂੰ ਤਿਆਗ ਕੇ ਨਿਰੰਕਾਰ ਵਿਚ ਲੀਨ ਹੋ ਗਏ
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਸੀਮ ਕਿਰਪਾ ਨਾਲ ਕੁਝ ਸਮੇਂ ਪਹਿਲਾਂ 24 ਜੁਲਾਈ ਨੂੰ ਪੂਜਨੀਕ ਵੀ.ਡੀ. ਨਾਗਪਾਲ ਜੀ ਨੂੰ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਦੇ ਰੂਪ ਵਿਚ ਜਿਮੇਵਾਰੀ ਦਿੱਤੀ ਗਈ ਸੀ।
ਸ਼੍ਰੀ ਬਿਸ਼ਨ ਦਾਸ ਨਾਗਪਾਲ ਜੀ ਦਾ ਜਨਮ 4 ਅਕਤੂਬਰ , 1934 ਨੂੰ ਮੁਜ਼ਫਰਨਗਰ ਹੁਣ ਪਾਕਿਸਤਾਨ ਵਿਚ ਹੋਇਆ ਸੀ। 1947 ਵਿਚ ਦੇਸ਼ ਦੀ ਵੰਡ ਦੇ ਬਾਅਦ ਉਹ ਆਪਣੇ ਪਰਿਵਾਰ ਸਮੇਤ ਭਾਰਤ ਵਿਚ ਆ ਕੇ ਗੋਹਾਨਾ, ਜਿਲਾ ਰੋਹਤਕ ਵਿਚ ਰਹਿਣ ਲੱਗੇ। ਉਨਾਂ ਨੇ ਪੰਜਾਬ ਵਿਚ ਇਲਕੈਟਿ੍ਰਕਲ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ ਅਤੇ ਪੀ.ਡਬਲਯੂ.ਡੀ. ਵਿਭਾਗ ਵਿਚ ਲਾਇਲ ਸੁਪਰੀਟੇਂਡੇਂਟ ਦੇ ਅਹੁਦੇ ’ਤੇ ਸਰਕਾਰੀ ਨੌਕਰੀ ਕੀਤੀ।
ਪੂਜਨੀਕ ਨਾਗਪਾਲ ਜੀ ਨੂੰ ਮਿਸ਼ਨ ਦੇ ਤਤਕਾਲੀਨ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਤੋਂ ਜਲੰਧਰ ਵਿਖੇ ਬ੍ਰਹਮਗਿਆਨ ਦੀ ਪ੍ਰਾਪਤੀ ਹੋਈ। 1966 ਵਿਚ ਉਨਾਂ ਨੂੰ ਸੇਵਾਦਲ ਦਾ ਸ਼ਿਖਸ਼ਕ ਬਣਾਇਆ ਗਿਆ ਅਤੇ ਦਿੱਲੀ ਵਿਚ ਆਯੋਜਿਤਕ 1970 ਦੇ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿਚ ਉਨਾਂ ਨੂੰ ਬ੍ਰਹਮਗਿਆਨ ਪ੍ਰਦਾਨ ਦੀ ਮੰਜੂਰੀ ਦਿੱਤੀ ਗਈ। ਉਸਦੇ ਉਪਰੰਤ 1971 ਵਿਚ ਉਹ ਪੰਜਾਬ ਦੇ ਮੁਕਤਸਰ ਵਿਚ ਸੇਵਾਦਲ ਦੇ ਸੰਚਾਲਕ ਬਣੇ ਅਤੇ ਉਥੇ ਹੀ 1975 ਵਿਚ ਉਨਾਂ ਨੂੰ ਸੇਵਾਦਲ ਦੇ ਖੇਤਰੀ ਸੰਚਾਲਕ ਦੇ ਰੂਪ ਵਿਚ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਉਨਾ ਪੂਰਨ ਸਮਰਪਣ ਅਤੇ ਭਗਤੀ ਭਾਵ ਨੂੰ ਦੇਖਦੇ ਹੋਏ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਉਨਾਂ ਨੂੰ ਮਾਰਚ 1987 ਵਿਚ ਉਪ ਮੁੱਖ ਸੰਚਾਲਕ ਪ੍ਰਸ਼ਾਸਨ ਦੇ ਰੂਪ ਵਿਚ ਸੇਵਾ ਪ੍ਰਦਾਨ ਕੀਤੀ। ਸਾਲ 1997 ਵਿਚ ਉਨਾਂ ਨੂੰ ਭਵਨ ਨਿਰਮਾਣ ਅਤੇ ਦੇਖਭਾਲ ਦੇ ਮੈਂਬਰ ਇੰਚਾਰਜ ਦੇ ਰੂਪ ਵਿਚ ਮਨੋਨੀਤ ਕੀਤਾ। ਉਸਦੇ ਬਾਅਦ ਸਾਲ 2009 ਤੋਂ ਸੰਤ ਨਿਰੰਕਾਰੀ ਮੰਡਲ ਦੇ ਜਨਰਲ ਸੈਕਟਰੀ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਨੂੰ ਨਿਭਾਉਂਦੇ ਰਹੇ।
ਸਾਲ 2018 ਵਿਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਉਨਾਂ ਨੂੰ ਮੰਡਲ ਦੇ ਉਪ ਪ੍ਰਧਾਨ ਦੇ ਰੂਪ ਵਿਚ ਸੇਵਾਵਾਂ ਪ੍ਰਦਾਨ ਕੀਤੀਆਂ। ਉਨਾਂ ਨੂੰ ਜੋ ਵੀ ਸੇਵਾਵਾਂ ਦਿੱਤੀਆਂ ਗਈਆਂ ਉਨਾਂ ਸਮਰਪਣ ਅਤੇ ਤਨਦੇਹੀ ਨਾਲ ਨਿਭਾਈਆਂ।
ਸ਼੍ਰੀ ਬਿਸ਼ਨ ਦਾਸ ਨਾਗਪਾਲ ਜੀ ਸਮੇਂ ਸਮੇਂ ਤੇ ਆਉਣ ਵਾਲੇ ਸਤਿਗੁਰੂ ਦੇ ਆਦੇਸ਼ਾਨੁਸਾਰ ਨਿਸ਼ਕਾਮ ਭਾਵ ਨਾਲ ਸਦਾ ਆਪਣੀਆਂ ਸੇਵਾਵਾਂ ਨਿਭਾਉਣ ਲਈ ਤਤੱਪਰ ਰਹਿੰਦੇ ਸਨ। ਉਨਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਹੋਰਨਾਂ ਲਈ ਪ੍ਰੇਰਣਾਦਾਇਕ ਬਣ ਗਈਆਂ ਹਨ ਅਤੇ ਅਨੇਕਾਂ ਪੀੜੀਆਂ ਤੱਕ ਯਾਦ ਕੀਤੀਆਂ ਜਾਣਗੀਆਂ।
ਉਨਾਂ ਦੇ ਨਸ਼ਵਰ ਸ਼ਰੀਰ ਦਾ ਸੰਸਕਾਰ ਨਿਗਮ ਬੋਧ ਘਾਟ ਦੀ ਸੀ.ਐਨ.ਜੀ. ਵਿਚ ਕੀਤਾ ਗਿਆ। ਉਨਾਂ ਦੇ ਅੰਤਿਮ ਸੰਸਾਰ ਦੀ ਸਿੱਧਾ ਪ੍ਰਸ਼ਾਰਣ ਮਿਸ਼ਨ ਦੀ ਵੈਬਸਾਇਟ ਕੀਤਾ ਗਿਆ।
No comments:
Post a Comment