ਖਰੜ 10 ਅਗਸਤ : ਲਾਈਨ ਕਲੱਬ ਖਰੜ ਫਰੈਂਡਜ ਵਲੋਂ ਖਰੜ ਦੇ ਵੱਖ-ਵੱਖ ਵਾਰਡਾਂ, ਪਿੰਡਾਂ, ਸਮਸ਼ਾਨਘਾਟਾਂ ਤੇ ਸਾਂਝੀਆਂ ਥਾਵਾਂ ਤੇ ਪੋਦੇ ਲਗਾਉਣ ਦੀ ਮੁਹਿੰਮ ਦਾ ਅਗਾਜ਼ ਅੱਜ ਖਾਲਸਾ ਸਕੂਲ ਖਰੜ ਦੇ ਗਰਾਊਂਡ ਵਿੱਚ ਪੋਦੇ ਲਗਾ ਕੇ ਕੀਤਾ ਗਿਆ ।
ਇਸ ਮੌਕੇ ਲਾਇਨ ਕਲੱਬ ਖਰੜ ਫਰੈਂਡਜ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਣ ਵਿਭਾਗ ਖਰੜ ਦੇ ਸਹਿਯੋਗ ਨਾਲ ਛਾਂਦਾਰ ਪੌਦੇ ਲਗਾਏ ਗਏ ਹਨ ਤੇ ਇਨ੍ਹਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਇਆ ਗਿਆ ਹੈ।
ਇਸ ਮੌਕੇ ਲਾਇਨ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਲਾਇਨ ਕਲੱਬ ਖਰੜ ਫਰੈਂਡਜ ਵਲੋਂ ਅੱਜ ਬਾਗਬਾਨੀ ਵਿਭਾਗ ਖਰੜ ਦੇ ਸਹਿਯੋਗ ਨਾਲ ਖਾਲਸਾ ਸਕੂਲ ਖਰੜ ਤੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੀ ਉਨ੍ਹਾਂ ਦੇ ਕਲੱਬ ਵਲੋਂ 1, 000 ਛਾਂਦਾਰ ਪੋਦੇ ਲਗਾਏ ਅਤੇ ਮੁਫਤ ਵੰਡੇ ਜਾਣੇ ਹਨ। ਇਹ ਕੋਸ਼ਿਸ ਖਰੜ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਅਹਿਮ ਯੋਗਦਾਨ ਪਾਵੇਗੀ ਤੇ ਲੋਕਾਂ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ। ਦਿਨੋ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਪੋਦੇ ਲਗਾਉਣ ਤੇ ਪੋਦਿਆਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾਵੇਗਾ ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜੇਕਰ ਹੋ ਸਕੇ ਤਾਂ ਸਾਂਝੀਆਂ ਥਾਵਾਂ ਤੇ ਛਾਂਦਾਰ ਪੋਦੇ ਜਰੂਰ ਲਗਾਣ ।
ਉਨਾਂ ਦੱਸਿਆ ਕਿ 15 ਅਗਸਤ, ਸਵਤੰਤਰਤਾ ਦਿਵਸ ਦੇ ਮੌਕੇ ਉਨ੍ਹਾਂ ਦੇ ਕਲੱਬ ਵਲੋਂ ਜਰੂਰਤਮੰਦਾ ਲੋਕਾਂ ਲਈ ਸ਼ਿਵ ਮੰਦਰ, ਨਵੀਂ ਮਾਤਾ ਗੁਜਰੀ ਐਨਕਲੇਵ ਵਿਖੇ ਲੰਗਰ ਲਗਾਇਆ ਜਾ ਰਿਹਾ ਹੈ।
ਨਰਿੰਦਰ ਰਾਣਾ ਨੇ ਦੱਸਿਆ ਕਿ ਲਾਇਨ ਸੁਵੀਰ ਧਵਨ, ਲਾਇਨ ਕੁਲਵੰਤ ਸਿੰਘ ਸੋਮਲ, ਲਾਇਨ ਸੁਖਦੇਵ ਸਿੰਘ ਮੱਖਣੀ ਸਾਊਂਡ, ਲਾਇਨ ਪਵਨ ਕੁਮਾਰ ਮਨੌਚਾ, ਲਾਇਨ ਦਵਿੰਦਰ ਸਿੰਘ ਵਿੱਕੀ, ਲਾਇਨ ਤੇਜਿੰਦਰ ਸਿੰਘ ਤੇਜੀ,ਲਾਇਨ ਸਤਪਾਲ ਸਿੰਘ ਸੱਤਾ, ਲਾਇਨ ਕਮਲਜੀਤ ਕੌਰ, ਲਾਇਨ ਰਵਿੰਦਰ ਸਿੰਘ ਸੈਣੀ ਵਲੋਂ ਖਰੜ ਅੰਦਰ ਵਾਤਾਵਰਣ ਦੀ ਸੰਭਾਲ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ 'ਮਿਸ਼ਨ ਤੰਦਰੁਸਤ ਖਰੜ ' ਮੁਹਿੰਮ ਤਹਿਤ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਲਾਇਨ ਕਲੱਬ ਖਰੜ ਫਰੈਂਡਜ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪੌਦਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
No comments:
Post a Comment