SBP GROUP

SBP GROUP

Search This Blog

Total Pageviews

ਅਕਾਲੀ ਦਲ ਦੇ ਮੁਖੌਟੇ 'ਚ ਭਾਜਪਾ ਦੇ ਨਵੇਂ ਰੂਪ ਤੋਂ ਸਾਵਧਾਨ ਰਹਿਣਾ ਜ਼ਰੂਰੀ : ਪ੍ਰੋ. ਬਲਜਿੰਦਰ ਕੌਰ

 ਚੰਡੀਗੜ੍ਹ 22 ਅਗਸਤ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਅਕਾਲੀ ਦਲ ਬਾਦਲ ਵਿਚ ਜਾਣ ਦੇ ਸਿਲਸਿਲੇ ਨੂੰ ਗਹਿਰੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਹੁਣ ਬਾਦਲਾਂ ਦਾ ਮਖੌਟਾ ਪਾ ਕੇ ਲੋਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ।

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗੱਠ-ਜੋੜ ਬਰਕਰਾਰ ਹੀ ਨਹੀਂ ਸਗੋਂ ਹੋਰ ਖ਼ਤਰਨਾਕ ਅਤੇ ਨਾਪਾਕ ਰੂਪ ਲੈ ਚੁੱਕਾ ਹੈ। ਅਕਾਲੀਆਂ ਦੇ ਭੇਸ ਵਿੱਚ ਭਾਜਪਾ ਦਾ ਇਹ ਰੂਪ ਪੰਜਾਬੀ, ਪੰਜਾਬੀਆਂ ਅਤੇ ਪੰਜਾਬੀਅਤ ਲਈ ਘਾਤਕ ਸਾਬਤ ਹੋਵੇਗਾ, ਇਸ ਲਈ ਸੂਬੇ ਦੇ ਲੋਕ ਇਨ੍ਹਾਂ ਮੌਕਾਪ੍ਰਸਤਾਂ ਅਤੇ ਮੁਖੌਟੇ ਬਾਜ਼ਾਂ ਨੂੰ ਮੂੰਹ ਨਾ ਲਗਾਉਣ।



ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਈਡੀ ਕੇਸਾਂ ਸਮੇਤ ਬਹੁਭਾਂਤੀ ਕਮਜ਼ੋਰੀਆਂ ਦਾ ਸ਼ਿਕਾਰ ਬਾਦਲ ਪਰਿਵਾਰ ਅਤੇ ਪਾਰਟੀ ਦਾ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਜਿਸ ਕਰਕੇ ਬਾਦਲ ਪਰਿਵਾਰ ਮੋਦੀ ਦੇ ਇਸ਼ਾਰਿਆਂ ਉੱਤੇ ਨੱਚਣ ਲਈ ਮਜਬੂਰ ਹੈ। ਇਹੋ ਕਾਰਨ ਹੈ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਅਤੇ ਨਰਿੰਦਰ ਮੋਦੀ ਖ਼ਿਲਾਫ਼ ਅੱਜ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ। ਜਦਕਿ ਖੇਤੀ ਕਾਨੂੰਨਾਂ ਨੂੰ ਜਿਸ ਤਾਨਾਸ਼ਾਹੀ ਨਾਲ ਅੰਨਦਾਤਾ ਉੱਤੇ ਥੋਪਿਆ ਗਿਆ ਹੈ, ਉਸ ਵਿਰੁੱਧ ਦੁਨੀਆ ਭਰ ਦੇ ਆਗੂਆਂ ਨੇ ਵਿਰੋਧ ਦਰਜ ਕਰਾਇਆ ਹੈ ਪ੍ਰੰਤੂ ਸੀਨੀਅਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਜਾਰੀ ਕੀਤੀ ਵੀਡੀਓ ਮਗਰੋਂ ਮੁੜ ਜ਼ੁਬਾਨ ਨਹੀਂ ਖੋਲ੍ਹੀ।
ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ-ਭਾਜਪਾ ਮਿਲਾਪ ਪਿੱਛੇ ਮੋਦੀ-ਸ਼ਾਹ ਦੀ ਸਾਜ਼ਿਸ਼ ਦੱਸਦਿਆਂ ਸਵਾਲ ਉਠਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਛੱਡਣ ਦਾ ਦਾਅਵਾ ਕਰਨ ਵਾਲੇ ਭਾਜਪਾਈਆਂ ਨੇ ਅਕਾਲੀ ਦਲ ਬਾਦਲ ਹੀ ਕਿਉਂ ਚੁਣਿਆ ਹੈ, ਜਦਕਿ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਆਰਡੀਨੈਂਸ ਉੱਤੇ ਬਤੌਰ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਸਤਖ਼ਤ ਕੀਤੇ ਸਨ, ਉਸ ਤੋਂ ਬਾਅਦ ਕਈ ਮਹੀਨੇ ਖੇਤੀ ਕਾਨੂੰਨਾਂ ਦੀ ਭਾਜਪਾਈਆਂ ਜ਼ੁਬਾਨ ਵਿੱਚ ਉਦੋਂ ਤੱਕ ਤਾਰੀਫ਼ ਜਾਰੀ ਰੱਖੀ ਜਦੋਂ ਤੱਕ ਲੋਕਾਂ ਨੇ ਬਾਦਲਾਂ ਅਤੇ ਭਾਜਪਾ ਆਗੂਆਂ ਵਿਰੁੱਧ ਪਿੰਡਾਂ-ਸ਼ਹਿਰਾਂ ਵਿਚ 'ਨੋ ਐਂਟਰੀ' ਦੇ ਬੋਰਡ ਨਹੀਂ ਲਗਾ ਦਿੱਤੇ ਸਨ। ਆਖ਼ਰ ਨੂੰ ਲੋਕਾਂ ਦੇ ਦਬਾਅ ਵਿਚ ਬਾਦਲਾਂ ਨੇ ਭਾਜਪਾ ਦਾ ਸਾਥ ਛੱਡਣ ਦਾ ਦਾਅਵਾ ਤਾਂ ਕੀਤਾ ਪ੍ਰੰਤੂ ਅੰਦਰੋਂ ਅੰਦਰੀਂ ਸਿਆਸੀ ਸਾਂਝ ਬਰਕਰਾਰ ਰੱਖੀ, ਜੋ ਹੁਣ ਜਗਜਾਹਿਰ ਹੋ ਗਈ ਹੈ ਅਤੇ ਭਾਜਪਾ ਵਾਲੇ ਬਾਦਲਾਂ ਦੇ ਮੁਖੌਟੇ ਥੱਲੇ ਲੁੱਕ ਕੇ ਪੰਜਾਬ ਦੇ ਲੋਕਾਂ ਨੇੜੇ ਲੱਗਣ ਦੀ ਤਾਕ ਵਿਚ ਹਨ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਬਾਦਲ ਦਲ ਦੇ ਆਗੂਆਂ ਦੇ ਹਰ ਪੈਂਤਰੇ ਉੱਤੇ ਬਾਜ਼-ਅੱਖ ਅਤੇ ਬਣਦੀ ਦੂਰੀ ਬਣਾ ਕੇ ਰੱਖਣੀ ਪਵੇਗੀ ਤਾਂ ਕਿ ਬਦਲਵੇਂ ਭੇਸ ਵਿਚ ਇਹ ਮੌਕਾਪ੍ਰਸਤ ਪਿੱਠ ਵਿਚ ਛੁਰਾ ਨਾ ਮਾਰ ਸਕਣ।


No comments:


Wikipedia

Search results

Powered By Blogger