ਐਸ.ਏ.ਐਸ. ਨਗਰ 31 ਅਗਸਤ : ਯੂ ਪੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਕਲਿਆਣ ਸਿੰਘ ਦੀ ਦੇਹ ਉਤੇ ਪਾਏ ਹੋਏ ਰਾਸ਼ਟਰੀ ਝੰਡੇ ਉੱਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੇਡਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ਵਿੱਚ ਬੀ ਜੇ ਪੀ ਦੀ ਪਾਰਟੀ ਦਾ ਝੰਡਾ ਪਾਇਆ ਗਿਆ ਤਾਂ ਇਹ ਇਕ ਅਜਿਹੀ ਅਪਮਾਨਜਨਕ ਪ੍ਰਕ੍ਰਿਆ ਸੀ ਜਿਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਸੀ ਪਰ ਸਾਡੇ ਬਹੁਤ ਸਾਰੇ ਆਗੂਆਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਆਗੂਆਂ ਜਿਨਾਂ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਐਮ ਪੀ ਭਗਵੰਤ ਮਾਨ ਅਤੇ ਪੰਜਾਬ ਵਿੱਚ ਬਹੁਤ ਜਿਆਦਾ ਦਿਲਚਸਪੀ ਲੈਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਮੂਹਰਲੀ ਕਤਾਰ ਵਿੱਚ ਖੜੇ ਹਨ ।
ਇਸ ਰਾਸ਼ਟਰ ਵਿਰੋਧੀ ਅਪਮਾਨ ਦਾ ਕੋਈ ਨੋਟਿਸ ਨਹੀਂ ਲਿਆ ਹੈ ਸ਼ਾਇਦ ਇਹ ਇਸ ਕਰਕੇ ਹੈ ਕਿਉਂਕਿ ਇਨ੍ਹਾਂ ਦਾ ਆਰ ਐਸ ਐਸ ਅਤੇ ਬੀ ਜੇ ਪੀ ਨਾਲ ਢੁੱਕਵਾਂ ਰਿਸ਼ਤਾ ਹੈ ਜਦੋਂ ਕਿ ਪਿਛਲੇ ਦਿਨੀਂ 26 ਜਨਵਰੀ 2021 ਨੂੰ ਲਾਲ ਕਿਲੇ ਤੇ ਇਕ ਘਟਨਾ ਵਾਪਰੀ ਸੀ, ਜਿਸ ਵਿੱਚ ਕੁਝ ਨੌਜਵਾਨਾ ਨੇ ਕੇਸਰੀ ਨਿਸ਼ਾਨ ਰਾਸ਼ਟਰੀ ਝੰਡੇ ਦੇ ਨਾਲ ਲਹਿਰਾ ਦਿੱਤਾ ਸੀ ਤਾਂ ਪੰਜਾਬ ਦੇ ਇਨਾਂ ਆਗੂਆਂ ਨੇ ਬੜੀਆਂ ਉੱਚੀਆਂ ਆਵਾਜਾਂ ਵਿੱਚ ਇਸ ਕਾਰੇ ਦੀ ਨਿੰਦਾ ਕੀਤੀ ਸੀ ਅਤੇ ਮੰਗ ਕੀਤੀ ਸੀ ਇਨਾ ਨੌਜਵਾਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਲਾਲ ਕਿਲੇ ਦੀ ਘਟਨਾ ਕਰਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਕਿ ਗੱਲ ਜਦੋਂ ਹੁਣ ਦੇਸ਼ਦੇ ਰਾਸ਼ਟਰੀ ਝੰਡੇ ਦਾ ਅਪਮਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਦੇ ਸਾਹਮਣੇ ਹੋਇਆ ਹੈ ਤਾਂ ਹੁਣ ਇਹ ਪੰਜਾਬ ਦੇ ਆਗੂ ਕਿਉਂ ਨਹੀਂ ਬੋਲ ਰਹੇ ਹਨ ??
ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਅੰਦਰ ਖਾਤੇ ਸਭ ਮਿਲੇ ਹੋਏ ਹਨ ਅਤੇ ਸਿਰਫ ਤੇ ਸਿਰਫ ਪੰਜਾਬ ਦਾ ਨੁਕਸਾਨ ਕਰਨ ਆਏ ਹਨ।
ਮੈਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਇਸ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਨੋਟਿਸ ਲਿਆ ਜਾਵੇ ਜੇਕਰ ਨਹੀਂ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿਰੁੱਧ ਜੋ ਲਾਲ ਕਿਲੇ ਦੇ ਹਿੰਸਾ ਪਰਚੇ ਦਰਜ ਹੋਏ ਹਨ ਉਹ ਰੱਦ ਹੋਏ ਚਾਹੀਦੇ ਹਨ ਕਿਉਂਕਿ ਉੱਥੋ ਨੌਜਵਾਨਾਂ ਵੱਲੋਂ ਕਿਤੇ ਵੀ ਰਾਸ਼ਟਰੀ ਤਿਰੰਗੇ ਦਾ ਇੰਨਾ ਅਪਮਾਨ ਨਹੀਂ ਕੀਤਾ ਗਿਆ ਸੀ ਜਿਨ੍ਹਾਂ ਅਪਮਾਨ ਮੋਦੀ ਅਤੇ ਯੋਗੀ ਦੀ ਹਾਜਰੀ ਵਿੱਚ ਹੋਇਆ ਹੈ।
ਇਸ ਸਮੇਂ ਕੈਪਟਨ ਚੰਨਣ ਸਿੰਘ ਸਿੱਧੂ ਜੀ ਦੇ ਨਾਲ ਪਾਰਟੀ ਸਰਪ੍ਰਸਤ ਸੰਤ ਦਲਜੀਤ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਸੁੱਚਾ ਰਾਮ ਲੰਧੜ ਸਾਬਕਾ ਆਈਏਐਸ,
ਸੰਦੀਪ ਵਾਲਮੀਕੀ ਜੀ ਸਾਬਕਾ ਮੰਤਰੀ ਦਿੱਲੀ ਸਰਕਾਰ, ਕਰਨਲ ਵਿਰਕ ਪਾਰਟੀ ਦੇ ਜਨਰਲ ਸਕੱਤਰ, ਮੀਤ ਪ੍ਰਧਾਨ ਅਮਰਜੀਤ ਸਿੰਘ ਘੱਗਾ ਪਾਰਟੀ ਦੇ ਮੀਤ ਪ੍ਰਧਾਨ ਅਤੇ ਕੈਪਟਨ ਗੁਰਦੀਪ ਸਿੰਘ ਘੁੰਮਣ ਖਜ਼ਾਨਚੀ ਹਾਜਰ ਸਨ।
No comments:
Post a Comment