ਐਸ.ਏ.ਐਸ ਨਗਰ, 06 ਅਗਸਤ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਸੈਕਟਰ 69, ਐਸ.ਏ.ਐਸ. ਨਗਰ ਵਿਖੇ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਗੁਰਿੰਦਰਪਾਲ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਾਹਿਰ ਬੁਲਾਰਿਆਂ ਨੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਦੱਸਦਿਆਂ ਕਿਹਾ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦਿੱਤੀ।
ਸ੍ਰੀ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਅੱਜ ਦੇ ਇਹਨਾਂ ਕੈਪਾਂ ਵਿੱਚ 35 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ, ਜਿਨ੍ਹਾਂ ਨੂੰ ਟੈਸਟ ਕਰ ਕੇ ਨਤੀਜੇ ਮੌਕੇ 'ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਜਿਨ੍ਹਾਂ ਵਿੱਚੋ ਯੂਰੀਆ, ਕਾਸਟਿਕ ਸੋਡਾ ਅਤੇ ਸਟਾਰਚ ਦੇ ਸੈਂਪਲ ਟੈਸਟ ਕੀਤੇ ਗਏ, ਇਹਨਾਂ ਸੈਂਪਲਾਂ ਦੀ ਰਿਪੋਰਟ ਨਿੱਲ ਪਾਈ ਗਈ।
07 ਸੈਂਪਲਾਂ ਵਿੱਚ ਪਾਣੀ ਪਾਇਆ ਗਿਆ ਜਦਕਿ ਕਿਸੇ ਵੀ ਸੈਂਪਲਾਂ ਵਿੱਚ ਹਾਨੀਕਾਰਕ ਪਦਾਰਥ ਨਹੀਂ ਪਾਏ ਗਏ। ਇਸ ਕੈਪ ਵਿੱਚ ਦਫਤਰੀ ਅਮਲਾ ਦਰਸ਼ਨ ਸਿੰਘ, ਡੇਅਰੀ ਟੈਕਨਾਲੋਜਿਸਟ ਅਤੇ ਹਰਦੇਵ ਸਿੰਘ ਹਾਜ਼ਰ ਹੋਏ।
ਇਸ ਕੈਂਪ ਦੌਰਾਨ ਸ੍ਰੀ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਕੈਂਪਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ, ਕਮਰਾ ਨੰਬਰ 434, ਤੀਸਰੀ ਮੰਜਲ ਵਿੱਚ ਦੁੱਧ ਦੀ ਪਰਖ ਸਵੇਰੇ 9 ਤੋ ਦੁਪਹਿਰ 1 ਵਜੇ ਤੱਕ ਮੁਫਤ ਕੀਤੀ ਜਾਦੀ ਹੈ ਅਤੇ ਕਿਸੇ ਵੀ ਥਾਂ ਉੱਤੇ ਅਜਿਹਾ ਕੈਂਪ ਲਾਉਣ ਸਬੰਧੀ ਹੈਲਪਲਾਈਨ ਨੰਬਰ 98784-41386 'ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment