ਮੋਹਾਲੀ, 12 ਅਗਸਤ : ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਨੂੰ ਪੰਜਾਬ ਵਿੱਚ ਮਜ਼ਬੂਤ ਕਰਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ ਅਤੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੰਟਕ ਆਪਣਾ ਅਹਿਮ ਰੋਲ ਅਦਾ ਕਰੇਗੀ। ਇਸ ਦੇ ਨਾਲ ਹੀ ਪੰਜਾਬ ਵਿੱਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਕ ਦੇ ਰਾਸ਼ਟਰੀ ਪ੍ਰਧਾਨ ਦਿਨੇਸ਼ ਕੁਮਾਰ ਸੁੰਦਰਿਆਲ ਨੇ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਸੁੰਦਰਿਆਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਮੰਤਰੀ ਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਉਤੇ ਬਡ਼ੇ ਹੀ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਕਾਂਗਰਸ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ। ਕੇਂਦਰ ਵਿੱਚਲੀ ਮੋਦੀ ਸਰਕਾਰ ਉੱਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿੱਥੇ ਕਿਸਾਨ ਤੇ ਮਜ਼ਦੂਰ ਵਿਰੋਧੀ ਸਾਬਿਤ ਹੋਈ ਹੈ, ਉਥੇ ਹੀ ਬੇਰੋਜ਼ਗਾਰੀ, ਗਰੀਬੀ ਫੈਲਾਉਣ ਅਤੇ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਗਰੀਬ ਲੋਕਾਂ ਦਾ ਵੀ ਕਚੂਮਰ ਕੱਢ ਚੁੱਕੀ ਹੈ।
ਇੰਟਕ ਪੰਜਾਬ ਦੇ ਪ੍ਰਧਾਨ ਚੌਧਰੀ ਗੁਰਮੇਲ ਸਿੰਘ ਨੇ ਕਿਹਾ ਕਿ ਮੋਹਾਲੀ ਵਿੱਚ ਬਲੌਂਗੀ ਵਿਖੇ ਬਾਲ ਗੋਪਾਲ ਗਊਸ਼ਾਲਾ ਟਰਸਟ ਵੱਲੋਂ ਅਵਾਰਾ ਗਊਆਂ ਨੂੰ ਰੱਖਣ ਲਈ ਖੋਲੀ ਗਊਸ਼ਾਲਾ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਜਿਸਦਾ ਸਿਹਰਾ ਬਲਵੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਨੂੰ ਜਾਂਦਾ ਹੈ। ਗਊਸ਼ਾਲਾ ਬਨ੍ਣ ਨਾਲ ਮੋਹਾਲੀ ਵਿੱਚ ਅਵਾਰਾ ਗਊਆਂ ਦਾ ਸੜਕਾਂ ਤੇ ਫਿਰਨਾ ਬੰਦ ਹੋ ਗਿਆ ਹੈ ਜੋ ਐਕਸੀਡੈਂਟਾਂ ਦਾ ਵੱਡਾ ਕਾਰਨ ਬਣਦੀਆਂ ਸਨ। ਇਸ ਨਾਲ ਮਨੁੱਖਾਂ ਤੇ ਗਊਆਂ ਦਾ ਭਲਾ ਹੋਇਆ ਹੈ।
ਪੱਤਰਕਾਰਾਂ ਵੱਲੋਂ ਮੋਹਾਲੀ ਸ਼ਹਿਰ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਣਾਈ ਗਈ ਨਵੀਂ ਬਾਲ ਗੋਪਾਲ ਗਊਸ਼ਾਲਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਸੁੰਦਰਿਆਲ ਨੇ ਕਿਹਾ ਕਿ ਇਸ ਗਊਸ਼ਾਲਾ ਨਾਲ ਸ਼ਹਿਰ ਵਿੱਚ ਲਾਵਾਰਿਸ ਗਊਆਂ ਦੀ ਸੁਚੱਜੇ ਢੰਗ ਨਾਲ ਰੱਖਿਆ ਕੀਤੀ ਜਾ ਸਕੇਗੀ।
ਇਸ ਮੌਕੇ ਇੰਟਕ ਦੇ ਪੰਜਾਬ ਇੰਚਾਰਜ ਅਰੁਣ ਕੁਮਾਰ ਮਲਹੋਤਰਾ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਦੂਰ ਜਮਾਤ ਦੇ ਹੋਰ ਰਹੇ ਸ਼ੋਸ਼ਣ ਨੂੰ ਰੋਕਣ ਲਈ ਅਤੇ ਉਨ੍ਹਾਂ ਨੂੰ ਉਚਿਤ ਮਿਹਨਤਾਨੇ ਦਿਵਾਉਣ ਲਈ ਇੰਟਕ ਵੱਲੋਂ ਯਤਨ ਕੀਤੇ ਜਾਣਗੇ।
ਰਾਸ਼ਟਰੀ ਪ੍ਰਧਾਨ ਸ੍ਰੀ ਦਿਨੇਸ਼ ਕੁਮਾਰ ਸੁੰਦਰਿਆਲ ਦਾ ਮੋਹਾਲੀ ਵਿਖੇ ਪਹੁੰਚਣ ’ਤੇ ਇੰਟਕ ਦੇ ਪੰਜਾਬ ਇੰਚਾਰਜ ਅਰੁਣ ਕੁਮਾਰ ਮਲਹੋਤਰਾ, ਪ੍ਰਧਾਨ ਚੌਧਰੀ ਗੁਰਮੇਲ ਸਿੰਘ, ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਕਮਲਜੀਤ ਕੌਰ ਧਨੋਆ, ਜ਼ਿਲ੍ਹਾ ਮੋਹਾਲੀ ਤੋਂ ਪ੍ਰਧਾਨ ਸਵਰਨਜੀਤ ਕੌਰ, ਜ਼ਿਲ੍ਹਾ ਜਲੰਧਰ ਤੋਂ ਪ੍ਰਧਾਨ ਬਲਬੀਰ ਅਠਵਾਲ, ਇੰਟਕ ਦੇ ਬੁਲਾਰੇ ਐਸ.ਬੀ.ਐਸ. ਢਿੱਲੋਂ, ਜ਼ਿਲ੍ਹਾ ਪ੍ਰਧਾਨ ਪੂਨਮ ਸਿੰਘ, ਸਾਬਕਾ ਸਕੱਤਰ ਜਨਰਲ ਯੋਗੇਂਦਰ ਕੁਮਾਰ, ਨਵ-ਨਿਯੁਕਤ ਸੂਬਾ ਯੂਥ ਪ੍ਰਧਾਨ ਮਿਸਟਰ ਰਾਣਾ ਵੱਲੋਂ ਫੁੱਲਾਂ ਦੇ ਬੁੱਕਿਆਂ ਨਾਲ ਭਰ੍ਹਵਾਂ ਸਵਾਗਤ ਕੀਤਾ ਗਿਆ। ਰਾਸ਼ਟਰੀ ਪ੍ਰਧਾਨ ਵੱਲੋਂ ਸੂਬਾ ਯੂਥ ਪ੍ਰਧਾਨ ਮਿਸਟਰ ਰਾਣਾ ਨੂੰ ਨਿਯੁਕਤੀ ਪੱਤਰ ਦੇ ਕੇ ਇੰਟਕ ਦੀ ਮਜ਼ਬੂਤੀ ਲਈ ਕੰਮ ਕਰਨ ਵਾਸਤੇ ਥਾਪਡ਼ਾ ਦਿੱਤਾ ਗਿਆ।
No comments:
Post a Comment