ਮੋਹਾਲੀ, 10 ਸਤੰਬਰ : ਪ੍ਰੈਸ ਜਮਹੂਰੀਅਤ ਦਾ ਚੌਥਾ ਥੰਮ ਹੈ ਅਤੇ ਪ੍ਰੈਸ ਦੀ ਅਣਹੋਂਦ ਵਿਚ ਜਮਹੂਰੀਅਤ ਨੂੰ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਕਲੱਬ ਦੇ ਸ਼ਨਾਖ਼ਤੀ ਕਾਰਡ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਾਰਡ ਵੰਡਣ ਤੋਂ ਬਾਅਦ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਪ੍ਰਧਾਨ ਸ. ਕੁਲਵੰਤ ਸਿੰਘ ਕੀਤਾ। ਉਹਨਾਂ ਕਿਹਾ ਕਿ ਮੋਹਾਲੀ ਦੁਨੀਆਂ ਦੇ ਨਕਸ਼ੇ ਉਪਰ ਆਇਆ ਸ਼ਹਿਰ ਹੈ, ਜਿਥੇ ਪ੍ਰੈਸ ਕਲੱਬ ਲਈ ਥਾਂ ਨਾ ਮਿਲਣੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਉਹ ਮੋਹਾਲੀ ਵਿਚ ਪ੍ਰੈਸ ਕਲੱਬ ਲਈ ਥਾਂ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਨੂੰ ਗਮਾਡਾ ਰਾਹੀਂ ਢੁੱਕਵੀਂ ਥਾਂ ਉਪਰ ਜਗ੍ਹਾ ਮਿਲਣੀ ਚਾਹੀਦੀ ਹੈ। ਸਾਰੇ ਪੱਤਰਕਾਰ ਕਲੱਬਾਂ ਨੂੰ ਇਕੱਠੇ ਹੋ ਕੇ ਇਕ ਕਲੱਬ ਬਣਾ ਕੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਪੱਤਰਕਾਰਾਂ ਲਈ ਮੋਹਾਲੀ ਵਿਚ ਪ੍ਰੈਸ ਕਲੱਬ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਆਮ ਲੋਕਾਂ ਦੀ ਅਵਾਜ਼ ਬਣਦੇ ਹਨ ਅਤੇ ਉਨ੍ਹਾਂ ਦੀ ਦਬਾਈ ਜਾ ਰਹੀ ਅਵਾਜ਼ ਨੂੰ ਸਰਕਾਰ ਅਤੇ ਲੋਕਾਂ ਤੱਕ ਪਹੁੰਚਾਉਣ ਦਾ ਸਾਧਣ ਪ੍ਰੈਸ ਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮੋਹਾਲੀ ਵਿਚ ਢੁੱਕਵੀਂ ਥਾਂ ਉਪਰ ਪ੍ਰੈਸ ਕਲੱਬ ਦੀ ਥਾਂ ਦਿੱਤੀ ਜਾਵੇ। ਉਨ੍ਹਾਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਵੀ ਮੰਗ ਕੀਤੀ ਕਿ ਮੋਹਾਲੀ ਪ੍ਰੈਸ ਕਲੱਬ ਦੇ 27 ਜੁਲਾਈ 2021 ਦੇ ਪ੍ਰੋਗਰਾਮ ਵਿਚ ਉਹ ਤਿੰਨ ਪ੍ਰੈਸ ਕਲੱਬਾਂ ਦੀ ਮੀਟਿੰਗ ਬੁਲਾ ਕੇ ਥਾਂ ਦੇਣ ਦੀ ਗੱਲ ਕਰਕੇ ਗਏ ਸਨ ਪਰ ਅਜੇ ਤੱਕ ਕੋਈ ਮੀਟਿੰਗ ਨਹੀਂ ਬੁਲਾਈ ਗਈ।
ਇਸ ਤੋਂ ਪਹਿਲਾਂ ਸ. ਕੁਲਵੰਤ ਸਿੰਘ ਦੇ ਆਉਣ ਉਤੇ ਉਹਨਾਂ ਦਾ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। ਕਲੱਬ ਵਲੋਂ ਉਨ੍ਹਾਂ ਨੂੰ ਇਕ ਮੋਮੈਂਟੋ ਤੇ ਲੋਈ ਵੀ ਭੇਂਟ ਕੀਤੀ ਗਈ। ਸ. ਕੁਲਵੰਤ ਸਿੰਘ ਨੇ ਇਸ ਮੌਕੇ 51 ਹਜ਼ਾਰ ਰੁਪਏ ਕਲੱਬ ਨੂੰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਟੇਜ ਦੀ ਕਾਰਵਾਈ ਕੀਤੀ। ਕੈਸ਼ੀਅਰ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ,ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਬਲਜੀਤ ਮਰਵਾਹਾ, ਜਾਇੰਟ ਸਕੱਤਰ ਨਾਹਰ ਸਿੰਘ ਧਾਲੀਵਾਲ ਤੇ ਵਿਜੇ ਕੁਮਾਰ, ਵੈਟਰਨ ਜਰਨਲਿਸਟ ਧਰਮਪਾਲ ਉਪਾਸ਼ਕ, ਸਾਬਕਾ ਪ੍ਰਧਾਨ ਗੁਰਜੀਤ ਬਿੱਲਾ, ਹਰਬੰਸ ਬਾਗੜੀ, ਅਜਾਇਬ ਔਜਲਾ, ਸੁਨੀਲ ਗਰਚਾ, ਗੁਰਦੀਪ ਬੈਨੀਪਾਲ, ਹਰਿੰਦਰਪਾਲ ਸਿੰਘ ਹੈਰੀ, ਸਾਗਰ ਬੱਬਰ, ਸਰੋਜ ਵਰਮਾ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।
No comments:
Post a Comment