ਮੋਹਾਲੀ, 10 ਸਤੰਬਰ : ਸਤਾ ਤੇ ਕਾਬਜ਼ ਸਿਆਸੀਆਂ ਆਗੂਆਂ ਵੱਲੋਂ ਪਿੰਡਾਂ ਦੀਆਂ ਜਮੀਨਾਂ ਆਨੇ ਬਹਾਨੇ ਲੀਜ਼ ਤੇ ਲੈਣਾ ਪਿੰਡਾ ਦੇ ਲੋਕਾਂ ਨਾਲ ਬੇ-ਇਨਸਾਫੀ ਤੇ ਸਿਆਸੀ ਧੱਕਾ ਹੈ। ਹਲਕਾ ਮੋਹਾਲੀ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਵੇਖਦੇ ਹੋਏ ਉਹ ਵਿਧਾਨ ਸਭਾ ਹਲਕਾ ਮੋਹਾਲੀ ਤੋਂ 2022 ਦੀਆਂ ਆਮ ਚੋਣਾਂ ਲੜਨਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਅਜ ਮੋਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਕੇ ਕਾਰਡ ਰਲੀਜ਼ ਕਰਨ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਮੋਹਾਲੀ ਹਲਕੇ ਲਈ ਲੋਕਾਂ ਦੇ ਮਸਲੇ ਹੱਲ ਕਰਨ ਵਾਲਾ ਤੇ ਵਿਕਾਸ ਮੁਖੀ ਚਿਹਰਾ ਹੋਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਮੋਹਾਲੀ ਹਲਕੇ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਕੁੱਝ ਲੋਕ ਵਿੰਗੇ ਟੇਢੇ ਢੰਗ ਨਾਲ ਹੜੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੇ ਸਫ਼ਲ ਨਹੀਂ ਹੋ ਸਕਣਗੇ। ਉਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਨਾਂ ਪੰਚਾਇਤੀ ਜ਼ਮੀਨਾਂ ਦਾ ਵੱਡਾ ਰੋਲ ਹੈ ਪਰ ਹੁਣ ਲੋਕ ਚੌਕਸ ਹੋ ਗਏ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਉਹ ਭਿ੍ਰਸ਼ਟਾਚਾਰ ਦੇ ਖਿਲਾਫ਼ ਲੜਾਈ ਲੜਨਗੇ ਅਤੇ ਸ਼ਹਿਰ ਦੇ ਵਿਕਾਸ ਲਈ ਪੂਰਾ ਤਾਣ ਲਾ ਦੇਣਗੇ। ਸ਼ਹਿਰ ਵਿਚ ਆਏ ਪਿੰਡਾਂ ਦੇ ਵਿਕਾਸ ਨਾ ਹੋਣ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹਰ ਪਿੰਡ ਵਿਚ ਲਾਈਟ, ਪਾਣੀ ਅਤੇ ਸੀਵਰੇਜ਼ ਦੀਆਂ ਬੁਨਿਆਦੀ ਸੁਵਿਧਾਵਾਂ ਉਹਨਾਂ ਦੇ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ ਸਨ, ਜਿਸ ਕਾਰਨ ਪਿੰਡਾਂ ਦੀ ਨੁਹਾਰ ਬਦਲਣ ਸਦਕਾ ਆਮ ਲੋਕਾਂ ਦੀ ਜ਼ਿੰਦਗੀ ਆਸਾਨ ਹੋਈ ਹੈ।
ਉਨਾਂ ਕਿਹਾ ਕਿ ਮੋਹਾਲੀ ਹਲਕਾ ਬਾਰੇ ਬੋਲਦਿਆਂ ਕਿਹਾ ਕਿ ਮੋਹਾਲੀ ਦੀ ਅੰਤਰਰਾਸ਼ਟਰੀ ਪੱਧਰ ਤੇ ਵੱਡੀ ਮਹੱਤਤਾ ਹੈ ਪਰ ਵਿਕਾਸ ਪੱਖੋਂ ਮੋਹਲੀ ਬਹੁਤ ਪਿਛੇ ਹੈ। ਉਨਾਂ ਕਿਹਾ ਉਨਾਂ ਬੀਤੇ ਸਮੇਂ ਵੱਖ ਵੱਖ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਹੈ ਜਿਥੋਂ ਉਨਾਂ ਨੂੰ ਆਮ ਲੋਕਾਂ ਵੱਲੋਂ ਭਰਪੂਰ ਸਮੱਰਥਨ ਮਿਲ ਰਿਹਾ ਹੈ। ਪੱਤਰਕਾਰਾਂ ਵੱਲੋਂ ਕਿਸੇ ਸਿਆਸੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹਾਲੇ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਹਾਲ ਦੀ ਘੜੀ ਤਾਂ ਉਨਾਂ ਖੁਦ ਚੋਣ ਲੜਨ ਦਾ ਫੈਸਲਾ ਕੀਤਾ ਹੈ ਤੇ ਉਹ ਹਲਕਾ ਮੋਹਾਲ�
No comments:
Post a Comment