ਮੋਹਾਲੀ, 24 ਸਤੰਬਰ : ਪਰਾਲੀ
ਫੂਕਣ ਦੇ ਖਤਰੇ ਦੇ ਟਾਕਰੇ ਲਈ ਖੇਤੀਬਾੜੀ ਵਿਭਾਗ ਨੇ ਵੀ ਆਪਣੇ ਕੰਮਾਂ ਲਈ
ਡਿਜੀਟਲਾਈਜੇਸ਼ਨ ਦੀਆਂ ਨਵੀਆਂ ਤਕਨੀਕਾਂ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਇਸੇ ਦਿਸ਼ਾ
ਵਿੱਚ ਹੁਣ ਖੇਤੀਬਾੜੀ ਵਿਭਾਗ ਨੇ ਪਰਾਲੀ ਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਦਾ ਨਿਬੇੜਾ
ਕਰਨ ਲਈ ਸਾਰੀ ਮਸ਼ੀਨਰੀ ਨੂੰ ਆਨਲਾਈਨ ਮੁਹੱਈਆ ਕਰਨ ਦਾ ਨਿਵੇਕਲਾ ਕਦਮ ਚੁੱਕਿਆ ਹੈ।
ਇਹ
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਖੇਤੀਬਾੜੀ ਅਤੇ
ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਆਈ-ਖੇਤ ਪੰਜਾਬ ਐਪ ਤਿਆਰ ਕੀਤੀ ਗਈ ਹੈ, ਜਿਸ ਉਤੇ
ਸਾਰੀ ਖੇਤੀਬਾੜੀ ਮਸ਼ੀਨਰੀ ਲੋੜ ਅਨੁਸਾਰ ਕੋਈ ਵੀ ਕਿਸਾਨ ਹਾਸਲ ਕਰ ਸਕਦਾ ਹੈ। ਉਨ੍ਹਾਂ
ਦੱਸਿਆ ਕਿ ਇਸ ਐਪ ਰਾਹੀਂ ਬਿਲਕੁਲ ਓਲਾ ਜਾਂ ਊਬਰ ਦੀ ਤਰਜ਼ ਉਤੇ ਖੇਤੀ ਮਸ਼ੀਨਰੀ ਕਿਸਾਨ
ਆਪਣੇ ਮੋਬਾਈਲ ਰਾਹੀਂ ਮੰਗਵਾ ਸਕਣਗੇ। ਇਸ ਮੋਬਾਇਲ ਐਪ ਉਤੇ ਕਿਸਾਨ, ਕਸਟਮ ਹਾਇਰਿੰਗ
ਗਰੁੱਪ ਸਹਿਕਾਰੀ ਸਭਾਵਾਂ ਰਜਿਸਟਰ ਕਰਕੇ ਮਸ਼ੀਨਾਂ ਕਿਰਾਏ ਉਤੇ ਦੇ ਸਕਣਗੇ ਅਤੇ ਕਿਰਾਏ ਉਤੇ
ਪ੍ਰਾਪਤ ਵੀ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ
ਛੋਟੇ ਅਤੇ ਸੀਮਾਂਤ ਕਿਸਾਨ ਮੁਫਤ ਮਸ਼ੀਨਰੀ ਲੈ ਕੇ ਕਣਕ ਦੀ ਬਿਜਾਈ ਪਰਾਲੀ ਦੀ
ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਮਿਲਾ ਕੇ ਕਰ ਸਕਣਗੇ।
ਇਸ ਦੌਰਾਨ ਮੁੱਖ
ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ
ਕੁੱਲ 567 ਮਸ਼ੀਨਾਂ ਉਪਲਬਧ ਹਨ, ਜਿਸ ਵਿੱਚ 84 ਮਸ਼ੀਨਾਂ ਕਿਸਾਨ ਗਰੁੱਪਾਂ ਕੋਲ,303
ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ 179 ਵਿਅਕਤੀਗਤ ਕਿਸਾਨਾਂ ਕੋਲ ਹਨ। ਉਨ੍ਹਾਂ ਦੱਸਿਆ ਕਿ
ਇਨ੍ਹਾਂ ਸਾਰੀਆਂ ਮਸ਼ੀਨਾਂ ਦੇ ਵੇਰਵੇ ਆਈ ਖੇਤ ਪੰਜਾਬ ਐਪ ਉਤੇ ਅਪਲੋਡ ਕਰ ਦਿੱਤੇ ਗਏ ਹਨ।
ਹੁਣ ਕਿਸਾਨ ਇਨ੍ਹਾਂ ਮਸ਼ੀਨਾਂ ਲਈ ਆਨਲਾਈਨ ਆਰਡਰ ਦੇ ਸਕਣਗੇ।
ਇਸੇ ਤਰ੍ਹਾਂ
ਕਿਸਾਨ, ਕਸਟਮ ਹਾਇਰਿੰਗ ਸੈਂਟਰ ਅਤੇ ਸਹਿਕਾਰੀ ਸਭਾਵਾਂ ਵੀ ਮਸ਼ੀਨਾਂ ਕਿਰਾਏ ਉਤੇ ਦੇ ਕੇ
ਮੁਨਾਫ਼ਾ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ 38 ਹੈਪੀ
ਸੀਡਰ, 72 ਸੁਪਰ ਸੀਡਰ, 102 ਜ਼ੀਰੋ ਡਰਿੱਲ, 64 ਸੁਪਰ ਐਸ.ਐਮ.ਐਸ ਸਟਰਾਅ ਚੌਪਰ , 32
ਮਲਚਰ, 55 ਉਲਟਾਵੇਂ ਹਲ, 30 ਰੋਟਾਵੇਟਰ, 4 ਬੇਲ੍ਹਰ, 4 ਰੇਕ ਅਤੇ 1 ਕਟਰ ਕਮ ਸਪਰੈਡਰ
ਕੁੱਲ 567 ਮਸ਼ੀਨਾਂ ਉਪਲਬਧ ਹਨ ਅਤੇ 176 ਮਸ਼ੀਨਾਂ ਨਵੀਆਂ ਸਬਸਿਡੀ ਉਤੇ ਦੇਣ ਲਈ
ਖੇਤੀਬਾੜੀ ਵਿਭਾਗ ਵੱਲੋਂ ਆਨਲਾਈਨ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ
ਅਪੀਲ ਕੀਤੀ ਕਿ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮਹਿੰਗੀ ਮਸ਼ੀਨਾਂ ਦੀ ਵਿਅਗਤੀਗਤ
ਤੌਰ ਉਤੇ ਖ਼ਰੀਦ ਕਰਨ ਤੋਂ ਗੁਰੇਜ਼ ਕਰਨ ਅਤੇ ਕਿਰਾਏ ਉਤੇ ਕਿਸਾਨ ਗਰੁੱਪਾਂ ਤੇ ਸਹਿਕਾਰੀ
ਸਭਾਵਾਂ ਕੋਲੋਂ ਮਸ਼ੀਨਾਂ ਲੈਣ।
No comments:
Post a Comment