ਐਸ ਏ ਐਸ ਨਗਰ,2 ਸਤੰਬਰ : ਪੰਜਾਬ ਸਰਕਾਰ ਵੱਲੋਂ ਅਰੋੜਾ ਤੇ ਖੱਤਰੀ ਭਾਈਚਾਰੇ ਦੀ ਲੰਮੇ ਸਮੇਂ ਤੋਂ ਕੀਤੀ ਜਾ ਮੰਗ ਨੂੰ ਪੂਰੀ ਕਰਦੇ ਹੋਏ
ਖੱਤਰੀ ਅਰੋੜਾ ਵੈਲਫੇਅਰ ਬੋਰਡ ਦਾ ਗਠਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਚਰਨਜੀਤ ਸਿੰਘ ਸਿੱਕੀ ਨੂੰ ਬੋਰਡ ਦਾ ਸਪੈਸ਼ਲ ਇਨਵਾਇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਮੁਹਾਲੀ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਸਿੱਕੀ ਨੇ ਇਸ ਨਿਯੁਕਤੀ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਅਰੋੜਾ ਬਰਾਦਰੀ ਦੀ ਆਬਾਦੀ ਪੰਜਾਬ ਵਿੱਚ 20 ਪ੍ਰਤੀਸ਼ਤ ਦੇ ਕਰੀਬ ਹੈ ਜਿਸ ਵਿਚ 12 ਪ੍ਰਤੀਸ਼ਤ ਕੇਸਧਾਰੀ ਅਤੇ 8 ਪ੍ਰਤੀਸ਼ਤ ਸਹਿਜਧਾਰੀ ਹੋਏ ਹਨ। ਉਨ੍ਹਾਂ ਕਿਹਾ ਕਿ 60-65 ਸਾਲਾਂ ਤੋਂ ਅਰੋੜਾ ਬਰਾਦਰੀ ਪਾਕਿਸਤਾਨ ਤੋਂ ਆ ਕੇ ਇੱਥੇ ਰਹਿ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਵਪਾਰ ਦੇ ਰੂਪ ਵਿੱਚ ਲੱਖਾਂ ਰੁਪਏ ਦਾ ਟੈਕਸ ਅਦਾ ਕਰਦੀ ਹੈ। ਜਿਸ ਕਰਕੇ ਪੰਜਾਬ ਸਰਕਾਰ ਨੂੰ ਅਰੋੜਵੰਸ਼ ਬਰਾਦਰੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ,ਉਨ੍ਹਾਂ ਕਿਹਾ ਕਿ ਬੇਸ਼ਕ ਸਰਕਾਰ ਨੇ ਬੋਰਡ ਬਣਾਕੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰ ਦਿੱਤੀ ਹੈ,ਪਰ ਖੱਤਰੀ ਅਰੋੜਾ ਭਾਈਚਾਰਾ ਹਾਲੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਰੋੜਵੰਸ਼ ਸਮਾਜ ਲਈ ਇਕ ਭਵਨ ਸਥਾਪਤ ਕੀਤਾ ਜਾਵੇ, ਜਿਵੇਂ ਕਿ ਹੋਰ ਬਰਾਦਰੀਆਂ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਣੇ ਹੋਏ ਹਨ, ਤਾਕਿ ਅਰੋਡ਼ਾ ਸਮਾਜ ਦੇ ਲੋਕ ਆਪਣੇ ਛੋਟੇ ਵੱਡੇ ਕਾਰਜ ਨੇਪਰੇ ਚਾੜ੍ਹ ਸਕਣ। ਇਸੇ ਤਰ੍ਹਾਂ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੱਕਣ ਲਈ ਅਰੋਡ਼ਾ ਬਰਾਦਰੀ ਲਈ ਸਕੂਲ ਬਣਾਏ ਜਾਣ ਤਾਂ ਜੋ ਤਾਂ ਜੋ ਅਰੋੜਾ ਬਿਰਾਦਰੀ ਦੇ ਗ਼ਰੀਬ ਵਰਗ ਦੇ ਲੋਕ ਉਨ੍ਹਾਂ ਸਕੂਲਾਂ ਵਿੱਚ ਉਨ੍ਹਾਂ ਸਕੂਲਾਂ ਵਿਚ ਮਿਆਰੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ 30 ਮਈ ਨੂੰ ਉਨ੍ਹਾਂ ਦੇ ਅਰੂੜ ਮਹਾਰਾਜ ਦਾ ਜਨਮਦਿਨ ਹੁੰਦਾ ਹੈ ਉਸ ਦਿਨ ਅਰੋਡ਼ਵੰਸ਼ ਮਹਾਰਾਜ ਜੀ ਦੀ ਸੰਘਣੀ ਆਬਾਦੀ ਵਾਲੀ ਜਗ੍ਹਾ ਤੇ ਮੂਰਤੀ ਸਥਾਪਨਾ ਕਰਕੇ ਅਰੋੜਾਵੰਸ ਦੀ ਲਮਕਦੀ ਮੰਗ ਪੂਰੀ ਕੀਤੀ ਜਾਵੇ।
ਇਸ ਮੌਕੇ ਅਰੋਡ਼ਾਵੰਸ ਮਹਾਸਭਾ ਲੀਗਲ ਸੈੱਲ ਦੇ ਪ੍ਰਧਾਨ ਪਰਦੀਪ ਬਜਾਜ,ਸੀਨੀਅਰ ਉਪ ਪ੍ਰਧਾਨ ਰਿਸ਼ੀ ਅਰੋੜਾ,ਮਹਿਲਾ ਵਿੰਗ ਦੀ ਪ੍ਰਧਾਨ ਜਗਜੀਤ ਕੌਰ ਅਰੋਡ਼ਾ,ਹਾਕਮ ਸਿੰਘ ਅਰੋੜਾ,ਵਿਕਾਸ ਗਾਬਾ,ਸੋਨੂੰ ਗਾਬਾ,
ਰੋਹਿਤ ਅਰੋੜਾ,ਵਿੱਕੀ ਅਰੋੜਾ,ਤਰਸੇਮ ਰੂਪ,ਕਮਲਜੀਤ ਕੌਰ ਤੋਂ ਇਲਾਵਾ ਹੋਰ ਅਹੁਦੇਦਾਰ ਹਾਜ਼ਰ ਸਨ।
ਕੈਪਸ਼ਨ -ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੱਕੀ ਅਤੇ ਅਰੋੜਵੰਸ ਮਹਾਂ ਸਭਾ ਦੇ ਅਹੁਦੇਦਾਰ।
No comments:
Post a Comment