ਮੋਹਾਲੀ, 13 ਸਤੰਬਰ : ਬੀਤੀ ਰਾਤ ਲਾਇਨਜ਼ ਕਲੱਬ ਮੁਹਾਲੀ ਐਸਏਐਸ ਨਗਰ ਦੀ ਨਵੀਂ ਚੁਣੀ ਟੀਮ ਦਾ ਤਾਜਪੋਸ਼ੀ ਸਮਾਗਮ ਅਤੇ ਚਾਰਟਰ ਨਾਈਟ ਦਾ ਆਯੋਜਨ ਹੋਟਲ ਸ਼ਾਂਤੀ ਸਾਗਰ, ਸੈਕਟਰ 118, ਟੀਡੀਆਈ ਸਿਟੀ, ਮੋਹਾਲੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਨਵੀਂ ਟੀਮ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਅਤੇ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਗਈ।
ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਲਾਇਨਜ਼ ਕਲੱਬਜ਼ 321-ਐਫ ਦੇ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਨਾਕੇਸ਼ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਹਨਾਂ ਤੋਂ ਇਲਾਵਾ ਲਾਇਨਜ਼ ਕਲੱਬਜ਼ 321-ਐਫ ਦੇ ਦੂਜੇ ਵਾਈਸ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਜੀ.ਐਸ. ਕਾਲਰਾ, ਡਿਸਟ੍ਰਿਕਟ 321-ਐਫ ਦੇ ਡਿਸਟ੍ਰਿਕਟ ਕੈਬਨਿਟ ਖਜ਼ਾਨਚੀ ਲਾਇਨ ਸ਼ਾਮ ਗੌਤਮ, ਰਿਜ਼ਨ ਚੇਅਰਪਰਸਨ ਲਾਇਨ ਹਰੀਸ਼ ਗੋਇਲ, ਜ਼ੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ, ਡੀ.ਸੀ.ਐਸ. ਲਾਇਨ ਹਰਪ੍ਰੀਤ ਅਟਵਾਲ ਅਤੇ ਕਲੱਬ ਦੇ ਚਾਰਟਰ ਮੈਂਬਰਜ਼ ਨੇ ਨਵੀਂ ਚੁਣੀ ਟੀਮ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ।
ਇਸ ਸਮਾਗਮ ਦੌਰਾਨ ਲਾਇਨਜ਼ ਕਲੱਬਜ਼ 321-ਐਫ ਦੇ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਨਾਕੇਸ਼ ਗਰਗ ਵਲੋਂ ਨਵੀਂ ਚੁਣੀ ਟੀਮ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਤਰਨਜੋਤ ਪਾਹਵਾ, ਖ਼ਜ਼ਾਨਚੀ ਅਮਨਦੀਪ ਸਿੰਘ ਗੁਲਾਟੀ ਅਤੇ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਗਈ ਅਤੇ ਕਲੱਬ ਦੀ ਅਖੰਡਤਾ ਅਤੇ ਮਰਿਯਾਦਾ ਬਾਰੇ ਜਾਣੂੰ ਕਰਵਾਇਆ। ਨਾਲ ਹੀ ਉਹਨਾਂ ਕਲੱਬ ਦੀਆਂ ਗਤੀਵਿਧੀਆਂ ਨਾਲ ਲੈਸ ਸੋਵੀਨਰ ਨੂੰ ਵੀ ਰਲੀਜ਼ ਕੀਤਾ।
ਇਸ ਦੌਰਾਨ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਨੇ ਸਾਰੇ ਮਹਿਮਾਨਾਂ, ਅਹੁਦੇਦਾਰਾਂ ਅਤੇ ਕਲੱਬ ਮੈਂਬਰਾਂ ਦਾ ਸਮਾਗਮ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਸਾਬਕਾ ਪ੍ਰਧਾਨ ਲਾਇਨ ਜੇ.ਪੀ.ਐਸ. ਸਹਿਦੇਵ ਦੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਲਾਇਨ ਅਮਨਦੀਪ ਸਿੰਘ ਗੁਲਾਟੀ ਖਜ਼ਾਨਚੀ ਨੇ ਆਪਣੇ ਸਮੇਂ ਦੌਰਾਨ ਲੇਖੇ-ਜੋਖਿਆਂ ਦਾ ਰਿਕਾਰਡ ਪੇਸ਼ ਕੀਤਾ, ਜਿਸ ਨੂੰ ਗਵਰਨਰ ਜੀ ਵੱਲੋਂ ਬਾਖੂਬੀ ਸਲਾਹਿਆ ਗਿਆ। ਡੀ.ਸੀ.ਐਸ. ਲਾਇਨ ਹਰਪ੍ਰੀਤ ਅਟਵਾਲ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੈਂਬਰਾਂ ਨੂੰ ਆਪਣੇ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਆਪਣੀ ਟੀਮ ਵਲੋਂ ਬੀਤੇ ਦੋ ਮਹੀਨੇ ਅੰਦਰ ਕਲੱਬ ਅਤੇ ਸਮਾਜ ਭਲਾਈ ਪ੍ਰਤੀ ਨਿਭਾਈਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਕਲੱਬ ਦੀ ਬਿਹਤਰੀ ਲਈ ਅਤੇ ਸਮਾਜਿਕ ਸੇਵਾਵਾਂ ਨੂੰ ਨਿਰਪੱਖ ਰੂਪ ਵਿੱਚ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ। ਸਮੂਹ ਹਾਉਸ ਨੇ ਉਹਨਾਂ ਦੀ ਟੀਮ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ।
ਇਸ ਸਮਾਗਮ ਦੀ ਕਾਰਵਾਈ ਨੂੰ ਚਾਰਟਰ ਮੈਂਬਰ ਐਮ.ਜੇ.ਐਫ. ਲਾਇਨ ਜੇ.ਐਸ. ਰਾਹੀ ਨੇ ਬੜੇ ਹੀ ਰੌਚਕ ਅਤੇ ਸੁਚੱਜੇ ਢੰਗ ਨਾਲ ਸੰਚਾਲਿਤ ਕਰਕੇ ਸਿਖਰ 'ਤੇ ਪਹੁੰਚਾ ਦਿੱਤਾ।
ਅਖੀਰ ਵਿੱਚ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਆਏ ਹੋਏ ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਇਹ ਸਮਾਗਮ ਫਿਰ ਮਿਲਣ ਦੀ ਆਸ 'ਚ ਯਾਦਾਂ ਵਿਖੇਰਦਾ ਸੰਪੰਨ ਹੋਇਆ।
No comments:
Post a Comment