ਮੋਹਾਲੀ, 3 ਸਤੰਬਰ : ਪੰਜਾਬੀ ਸਭਿਆਚਾਰ ਦੇ ਵਿਰਸੇ ਨੂੰ ਸੰਭਾਲੀ ਬੈਠੇ ਪ੍ਰਸਿੱਧ ਲੋਕ ਨਾਚ ਕਲਾਕਾਰ ਪਾਲ ਸਿੰਘ ਸਮਾਓ ਨੇ ਜਿਥੇ ਆਪਣੇ ਵਿਰਸੇ ਨਾਲੋਂ ਟੁੱਟ ਰਹੀ ਅਜੋਕੀ ਨੌਜਵਾਨ ਪੀੜੀ ਨੂੰ ਪੰਜਾਬੀ ਲੋਕ ਨਾਚ, ਗਿੱਧੇ, ਝੂੰਮਰ ਆਦਿ ਨਾਲ ਜੋੜ ਕੇ ਵਿਸ਼ਵ ਪੱਧਰ ਉਤੇ ਨਾਮਣਾ ਖੱਟਿਆ ਹੈ, ਉਥੇ ਉਹਨਾਂ ਪੰਜਾਬੀ ਗਾਇਕੀ ਵਿਚ ਵੀ ਨਿਵੇਕਲਾ ਸਥਾਨ ਬਣਾਇਆ ਹੈ ਅਤੇ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਨਾਲ ਮਿਲ ਕੇ ਪੰਜਾਬੀ ਗਾਇਕੀ ਵਿਚ ਵੀ ਪੈਰ ਧਰਿਆ ਹੈ। ਇਸ ਪ੍ਰਸਿੱਧ ਜੋੜੀ ਵਲੋਂ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਆਪਣਾ ਦੂਜਾ ਦੋਗਾਣਾ ‘ਵੱਜਦੀ ਏ ਤਾੜੀ’ ਦਾ ਪੋਸਟਰ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਦਿਆਂ ਰਲੀਜ਼ ਕੀਤਾ। ਜਿਸ ਨੂੰ ਗੀਤਕਾਰ ਸੁਖਪਾਲ ਔਜਲਾ ਵਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਪਾਲ ਸਿੱਧੂ ਵਲੋਂ ਦਿੱਤਾ ਗਿਆ ਹੈ ਜਦਕਿ ਵੀਡੀਓ ਡਾਇਰੈਕਟਰੈਸ਼ਨ ਸਟਾਲਿਨਵੀਰ ਨੇ ਦਿਤੀ ਹੈ। ਇਹ ਗੀਤ ਅਮਰੀਕਾ ਦੀ ਮਿਊਜ਼ਿਕ ਕੰਪਨੀ ਟੋਟਲ ਇੰਟਰਟੇਨਮੈਂਟ ਦੇ ਮੁਖੀ ਅਵਤਾਰ ਲਾਖਾ ਵਲੋਂ ਰਲੀਜ਼ ਕੀਤਾ ਗਿਆ ਹੈ।
ਇਸ ਸਮੇਂ ਪਾਲ ਸਿੰਘ ਸਮਾਓ ਨੇ ਬੋਲਦਿਆਂ ਕਿਹਾ ਕਿ ਸਾਡੇ ਪੰਜਾਬ ਦੀ ਇਹ ਤਰਾਸਦੀ ਹੈ ਕਿ ਅੱਜ ਸਾਡੇ ਪੰਜਾਬੀ ਸਭਿਆਚਾਰਕ ਗੀਤਾਂ ਵਿਚ ਤੂੰਬੀ ਦੀ ਥਾਂ ਹਥਿਆਰਾਂ, ਬੰਦੂਕਾਂ ਨੇ ਲੈ ਲਈ ਹੈ। ਵਾਰ ਵਾਰ ਇਕ ਹੀ ਚੀਜ਼ ਨੂੰ ਦਿਖਾਉਣ ਸਦਕਾ ਹੀ ਨੌਜਵਾਨ ਪੀੜੀ ਨੂੰ ਵੀ ਉਸ ਪਾਸੇ ਵੱਲ ਆਕਰਸ਼ਿਤ ਹੋ ਰਹੀ ਹੈ, ਜੋ ਸਰਾਸਰ ਗਲਤ ਹੈ। ਉਹਨਾਂ ਅਹਿਸਾਸ ਕੀਤਾ ਕਿ ਸਾਡਾ ਸਭਿਆਚਾਰ ਪਿੰਡਾਂ ਵਿਚ ਖ਼ਤਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਨੌਜਵਾਨ ਪੀੜੀ ਨੂੰ ਵਿਰਸੇ ਨਾਲ ਜੋੜਨ ਲਈ ਲੋਕ ਬੋਲੀਆਂ, ਭੰਗੜਾ, ਗਿੱਧੇ ਆਦਿ ਦਾ ਸਹਾਰਾ ਲੈਣਾ ਹੀ ਪੈਣਾ ਹੈ ਅਤੇ ਇਹੀ ਸਭਿਆਚਾਰ ਸਾਡੇ ਰੂਹ ਦੀ ਖੁਰਾਕ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਉਹਨਾਂ ਦੀ ਟੀਮ ਵਲੋਂ 70 ਫੀਸਦੀ ਦੇ ਕਰੀਬ ਤੀਆਂ ਦੇ ਪ੍ਰੋਗਰਾਮ ਕਰਵਾਏ ਗਏ, ਜਿਸ ਵਿਚ ਪਿੰਡਾਂ ਦੀਆਂ ਮੁਟਿਆਰਾਂ, ਔਰਤਾਂ, ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਸਲਾਹਿਆ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਅਤ ਪੀੜ ਨੂੰ ਬੋਲੀਆਂ, ਲੋਕ ਨਾਚ, ਗਿੱਧੇ ਰਾਹੀਂ ਉਜਾਗਰ ਕਰਕੇ ਆਪਣੇ ਆਪ ਕਾਫੀ ਸੁਖਾਲਾ ਮਹਿਸੂਸ ਕੀਤਾ।
ਪਾਲ ਸਿੰਘ ਸਮਾਓ ਦਸਿਆ ਕਿ 2011 ਵਿਚ ਉਹਨਾਂ ਨੇ ਪੇਂਡੂ ਸਭਿਆਚਾਰ ਨੂੰ ਸਮਰਪਿਤ ‘ਗਿੱਧਿਆ ਪਿੰਡ ਵੜ ਵੇ...’ ਕਿਤਾਬ ਲਿਖੀ। ਉਪਰੰਤ ਪਿਛਲੇ ਸਾਲ ਪੰਜਾਬੀ ਗਾਇਕੀ ਵਿਚ ਪੈਰ ਧਰਦਿਆਂ ਗੁਰਲੇਜ਼ ਅਖਤਰ ਨਾਲ ਆਪਣਾ ਪਹਿਲਾ ਗੀਤ ‘ਜੌਰ ਜੱਟ’ ਰਲੀਜ਼ ਕੀਤਾ। ਇਸ ਦੌਰਾਨ ਉਹਨਾਂ ਆਪਣੀ ਸੁਰੀਲੀ ਅਵਾਜ਼ ਵਿਚ ਗੀਤ ‘ਮਹਿੰਦੀ ਵਾਲੇ ਹੱਥਾਂ ਨਾਲ ਵੱਜਦੀ ਏ ਤਾੜੀ’ ਗਾ ਕੇ ਵੀ ਸੁਣਾਇਆ।
ਉਹਨਾਂ ਅੱਗੇ ਦਸਿਆ ‘ਗਿੱਧਿਆਂ ਦੀ ਬੇਬੇ’ ਨਾਲ ਮਸ਼ਹੂਰ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਇਸ ਗੀਤ ਲਈ ਕਾਫੀ ਹੌਸਲਾ ਅਫਜਾਈ ਕੀਤੀ ਹੈ।
ਇਸ ਦੌਰਾਨ ਵੀਡੀਓ ਡਾਇਰੈਕਟਰ ਸਟਾਲਿਨਵੀਰ ਨੇ ਕਿਹਾ ਕਿ ਇਸ ਗੀਤ ਦਾ ਫਿਲਮਾਂਕਣ ਪੇਂਡੂ ਜੀਵਨ ਨੂੰ ਦਰਸਾਉਦੇ ਸਭਿਆਚਾਰ ਕੱਚੇ ਘਰਾਂ ਵਿਚ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਵੀਰ ਸਮਾਓ ਪੰਜਾਬੀ ਸਭਿਆਚਾਰ ਵਿਚ ਪਾਲ ਸਿੰਘ ਸਮਾਓ ਕੋਈ ਜਾਣ ਪਹਿਚਾਣ ਦਾ ਮੁਥਾਜ ਨਹੀਂ ਸਗੋਂ ਪਿਛਲੇ 20-25 ਸਾਲਾਂ ਤੋਂ ਵਧੀਆ ਕੰਮ ਕਰ ਰਹੇ ਹਨ। ਉਹਨਾਂ ਦਸਿਆ ਕਿ ਇਹ ਘਰੇਲੂ ਗੀਤ ਹੈ ਅਤੇ ਬੱਚੇ ਤੋਂ ਬੁੱਢੇ ਤੱਕ ਹਰ ਕੋਈ ਇਸ ਨੂੰ ਪਸੰਦ ਕਰੇਗਾ। ਉਹਨਾਂ ਕਿਹਾ ਕਿ ਮੈਂ ਵਿਦੇਸ਼ੀ ਸਭਿਆਚਾਰ ਨੂੰ ਪਸੰਦ ਨਹੀਂ ਕਰਦਾ ਅਤੇ ਮੇਰਾ ਇਹ ਸੁਭਾਅ ਹੈ ਕਿ ਮੈਂ ਨਿਰੋਲ ਪੰਜਾਬੀ ਸਭਿਆਚਾਰਕ ਗੀਤ ਹੀ ਲਿਖਦਾ ਹਾਂ ਅਤੇ ਲਿਖਦਾ ਰਹਾਂਗਾ।
No comments:
Post a Comment