SBP GROUP

SBP GROUP

Search This Blog

Total Pageviews

ਇੰਡੀਅਨ ਕੌਂਸਲ ਫ਼ਾਰ ਕਲਚਰਲ ਰੀਲੇਸ਼ਨ ਲਈ ਸੂਚੀਬੱਧ ਹੋਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ: ਦਿਨੇਸ਼ ਪਟਨਾਇਕ

ਮੋਹਾਲੀ, 28 ਸਤੰਬਰ : ਸਿੱਖਿਆ ਦੇ ਵਿਸ਼ਵੀਕਰਨ ਦੇ ਸੰਦਰਭ ’ਚ ਨਵੀਂ ਸਿੱਖਿਆ ਨੀਤੀ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਭਾਰਤ ਵਿੱਚ ਪੜ੍ਹਨ ਲਈ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਇਸ ’ਚ ਪੇਸ਼ ਕੀਤਾ ਗਿਆ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੀਅਨ ਕੌਂਸਲ ਫ਼ਾਰ ਕਲਚਰਲ ਰੀਲੇਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਦਿਨੇਸ਼ ਕੇ ਪਟਨਾਇਕ ਨੇ ਕੀਤਾ।ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਡਿਪਲੋਮੈਟਿਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।ਸੰਮੇਲਨ ਦੌਰਾਨ ਬੰਗਲਾਦੇਸ਼, ਅਰਜਨਟੀਨਾ, ਇੰਡੋਨੇਸ਼ੀਆ, ਤਨਜ਼ਾਨੀਆ, ਈਰਾਨ, ਭੂਟਾਨ ਅਤੇ ਮਲਾਵੀ ਸਮੇਤ 24 ਦੇਸ਼ਾਂ ਦੀਆਂ ਅੰਬੈਸੀਆਂ ਤੋਂ ਸਨਮਾਨਯੋਗ ਅੰਬੈਸਡਰਾਂ ਨੇ ‘ਵਿਸ਼ਵਵਿਆਪੀ ਮਿਆਰ ਨਾਲੇ ਮੇਲ ਖਾਂਦੀ ਕਿਫ਼ਾਇਤੀ ਉੱਚ ਅਤੇ ਤਕਨੀਕੀ ਸਿੱਖਿਆ’ ਵਿਸ਼ੇ ’ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉੇਚੇਚੇ ਤੌਰ ’ਤੇ ਹਾਜ਼ਰ ਰਹੇ।ਸਿੱਖਿਆ ਦੇ ਖੇਤਰ ’ਚ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਸਬੰਧੀ ਯੋਗਦਾਨ ਪਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਦੇਸ਼ਾਂ ਨੂੰ ਸੈਟੇਲਾਈਟ ਤਕਨਾਲੋਜੀ, ਖੋਜ, ਇਨੋਵੇਸ਼ਨ, ਸਵੈਰੋਜ਼ਗਾਰ, ਫੈਕਲਟੀ ਵਿਕਾਸ, ਵਿਦਿਆਰਥੀ ਗਤੀਸ਼ੀਲਤਾ, ਪਾਠਕ੍ਰਮ ਵਿਕਾਸ ਸਮੇਤ ਦਰਜਾਬੰਦੀਆਂ ਅਤੇ ਮਾਨਤਾਵਾਂ ਸਬੰਧੀ ਖੇਤਰਾਂ ’ਚ ਸੰਪੂਰਨ ਸਹਿਯੋਗ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ।



ਆਪਣੇ ਉਦਘਾਟਨੀ ਭਾਸ਼ਣ ਦੌਰਾਨ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਲਈ ਇੰਡੀਅਨ ਕੌਂਸਲ ਫ਼ਾਰ ਕਲਚਰਲ ਰੀਲੇਸ਼ਨ ਲਈ ਸੂਚੀਬੱਧ ਕੀਤਾ ਗਿਆ ਹੈ।ਜਿਸ ਦੇ ਅੰਤਰਗਤ ’ਵਰਸਿਟੀ ਵੱਲੋਂ ਭਾਰਤ ਅਤੇ ਦੂਜੇ ਮੁਲਕਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਤਸ਼ਾਹਿਤ ਕੀਤਾ ਜਾਵੇਗਾ।ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨਾਲ ਸੱਭਿਆਚਾਰਕ ਅਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਕੇ ਰਾਸ਼ਟਰ ਸਬੰਧਾਂ ਨੂੰ ਵਿਕਸਤ ਕੀਤਾ ਜਾਵੇਗਾ।ਉਨ੍ਹਾਂ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਸਟੱਡੀ ਇੰਨ ਇੰਡੀਆ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਅਜੋਕੇ ਸਮੇਂ ’ਚ ਭਾਰਤੀ ਸਿੱਖਿਆ ਖੇਤਰ ਦੇ ਵਿਕਾਸ ’ਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਭਾਰਤੀ ਐਜੂਕੇਸ਼ਨ ਮਾਰਕਿਟ 250 ਬਿਲੀਅਨ ਯੂ.ਐਸ ਡਾਲਰ ’ਤੇ ਪਹੁੰਚ ਗਈ ਹੈ।ਸਿੱਖਿਆ ਦੇ ਖੇਤਰ ’ਚ ਨਵੀਂਆਂ ਉਚਾਈਆਂ ਹਾਸਲ ਕਰਨ ਲਈ ਸਮੁੱਚੇ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਦੀ ਸੰਭਾਵਨਾ ਹੈ, ਜਿਸ ਲਈ ਸਾਰੇ ਦੇਸ਼ਾਂ ਨੂੰ ਸਿੱਖਿਆ ਦੇ ਖੇਤਰ ’ਚ ਲੰਮੀ ਮਿਆਦ ਲਈ ਆਪਸੀ ਸਹਿਯੋਗ ਨੂੰ ਵਧਾਉਣ ਲਈ ਹੰਭਲੇ ਮਾਰਨੇ ਪੈਣਗੇ।ਨਵੀਂ ਸਿੱਖਿਆ ਨੀਤੀ ਇੱਕ ਦੂਰਦਰਸ਼ੀ ਕਦਮ ਹੈ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਵਿਸ਼ਵੀਕਰਨ ’ਤੇ ਵੀ ਜ਼ੋਰ ਦਿੰਦੀ ਹੈ।ਨਵੀਂ ਸਿੱਖਿਆ ਨੀਤੀ ਦੇਸ਼ ਦੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਏਗੀ ਅਤੇ ਨਾਲ ਹੀ ਭਾਰਤ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਸਿੱਖਿਆ ਦਾ ਕੇਂਦਰ ਬਣਾਉਣ ਵਿੱਚ ਵੀ ਸਹਾਇਤਾ ਕਰੇਗੀ। ਅੱਜ ਦੇ ਦੌਰ ’ਚ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਇੱਕ ਵਿਕਸਤ ਸਿੱਖਿਆ ਪ੍ਰਬੰਧਾਂ ਲਈ ਜੋ ਪਹਿਲਕਦਮੀਆਂ ਜ਼ਰੂਰੀ ਹਨ, ਉਸ ਤੱਕ ਪਹੁੰਚ ਬਣਾਉਣ ਲਈ ਨਵੀਂ ਸਿੱਖਿਆ ਨੀਤੀ ’ਚ ਵੱਡੇ ਪੱਧਰ ’ਤੇ ਕੋਸ਼ਿਸ਼ ਕੀਤੀ ਗਈ ਹੈ।
ਸ਼੍ਰੀ ਦਿਨੇਸ਼ ਨੇ ਕਿਹਾ ਕਿ ਕੈ੍ਰਡਿਟ ਟ੍ਰਾਂਸਫਰ ਵਿੱਚ ਭਾਰਤ ਦੀ ਉਚ ਸਿੱਖਿਆ ਪ੍ਰਣਾਲੀ ਦਾ ਵਿਸ਼ਵੀਕਰਨ ਕਰਨ ਦੀ ਸਮਰੱਥਾ ਹੈ ਕਿਉਂਕਿ ਇਹ ਇੱਕ ਸਿੱਖਣ ਦੇ ਅਨੁਕੂਲ ਦਿ੍ਰਸ਼ਟੀਕੋਣ ਪ੍ਰਦਾਨ ਕਰਦਾ ਹੈ ਕਿ ਜੋ ਵਿਦਿਆਰਥੀਆਂ ਲਈ ਬਹੁ ਅਨੁਸ਼ਾਸਨੀ ਸੰਪੂਰਨ ਸਿੱਖਿਆ ਸੁਨਿਸਚਿਤ ਕਰ ਸਕਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿੱਚ ਇੱਕ ਪਸੰਦੀਦਾ ਸਥਾਨ ਬਣਾਉਣ ਲਈ ਸਹਿ ਅਕਾਦਮਿਕ ਗਤੀਵਿਧੀਆਂ ਤੇ ਜ਼ੋਰ ਦੇਣਾ ਚਾਹੀਦਾ ਹੈ।ਉਨ੍ਹਾਂ ਨਵੀਂ ਸਿੱਖਿਆ ਨੀਤੀ ਦੇ ਮਾਧਿਅਮ ਰਾਹੀਂ ਵਿਦਿਆਰਥੀ ਗਤੀਸ਼ੀਲਤਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਮਿਆਰਾਂ ਮੁਤਾਬਕ ਤਿਆਰ ਕਰਨ ਲਈ ਅੰਤਰਰਾਸ਼ਟਰੀ ਪੱਧਰ ਦਾ ਪਾਠਕ੍ਰਮ ਹੋਣਾ ਜ਼ਰੂਰੀ ਹੈ ਜਦਕਿ ਸਿੱਖਿਆ ਨੂੰ ਗੁਣਵੱਤਾਪੂਰਨ ਬਣਾਉਣ ਲਈ ਫੈਕਲਟੀ ਦਾ ਆਦਾਨ-ਪ੍ਰਦਾਨ ਹੋਣਾ ਜ਼ਰੂਰੀ ਹੈ।


ਇਸ ਦੌਰਾਨ ‘ਆਲਮੀ ਗੁਣਵੱਤਾਪੂਰਨ ਸਿੱਖਿਆ ਲਈ ਵਿਦਿਆਰਥੀ ਗਤੀਸ਼ੀਲਤਾ ਅਤੇ ਸੱਭਿਆਚਾਰਕ ਸੰਬੰਧਾਂ ਤੋਂ ਸਥਾਨਕ ਚਣੌਤੀਆਂ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਜਿਸ ਦੌਰਾਨ ਸੰਬੋਧਨ ਕਰਦਿਆਂ ਮਲਾਵੀ ਦੇ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਪੈਟਰਿਕ ਨੇ ਕਿਹਾ ਕਿ ਸਿੱਖਿਆ ਦੇੇ ਖੇਤਰ ਨੂੰ ਕੋਵਿਡ-19 ਕਾਰਨ ਬਹੁਤ ਚਣੌਤੀਆਂ ਦੇ ਸਾਹਮਣਾ ਕਰਨਾ ਪਿਆ ਹੈ।ਇਸ ਲਈ ਸਾਨੂੰ ਉਦਯੋਗ ਦੇ ਨਾਲ ਯੂਨੀਵਰਸਿਟੀਆਂ ਦੇ ਸਹਿਯੋਗ ਤੋਂ ਇਲਾਵਾ ਯੂਨੀਵਰਸਿਟੀ ਪੱਧਰ ’ਤੇ ਬੀ2ਬੀ ਪਹੁੰਚ ਵੱਲ ਕੰਮ ਕਰਨ ਅਤੇ ਦੇਸ਼ ਦੇ ਅੰਦਰ ਸੰਸਥਾਵਾਂ ਨੂੰ ਆਪਸ ਵਿੱਚ ਜੋੜਨ ਸਬੰਧੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਅਦਾਰਿਆਂ ਦੇ ਨਾਲ ਗਠਜੋੜਾਂ ਦੁਆਰਾ ਵਿਦਿਆਰਥੀਆਂ ਅਤੇ ਫੈਕਲਟੀ ਦੇ ਹੁਨਰਾਂ ਦੇ ਸੁਧਾਰ ਦੇ ਨਾਲ-ਨਾਲ ਖੋਜ ਦੀ ਗੁਣਵੱਤਾ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਭੂਟਾਨ ਦੇ ਰਾਜਦੂਤ, ਮੇਜਰ ਜਨਰਲ ਵੇਸਤੋਪ ਨਾਮਗੈਲ ਨੇ ਕਿਹਾ ਕਿ ਭੂਟਾਨ ਕੋਲ ਵਰਤਮਾਨ ਸਮੇਂ ਵਿੱਚ ਲੋੜੀਂਦੇ ਕਾਲਜ ਨਹੀਂ ਹਨ ਜੋ ਹਰ ਸਾਲ ਹਾਈ ਸਕੂਲ ਖਤਮ ਕਰਨ ਵਾਲੇ ਭੂਟਾਨ ਦੇ ਨੌਜਵਾਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਦੁਨੀਆ ਦੇ ਕਿਸੇ ਵੀ ਵਿਦਿਆਰਥੀ ਦੀ ਤਰ੍ਹਾਂ ਭੂਟਾਨ ਦੇ ਵਿਦਿਆਰਥੀ ਵੀ ਅਮਰੀਕਾ ਅਤੇ ਬਿ੍ਰਟੇਨ ਦੇ ਸਰਬਉੱਚ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਪਸੰਦ ਕਰਨਗੇ ਪਰ ਲਾਗਤ ਭੂਟਾਨ ਦੇ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੈ। ਭੂਟਾਨ ਦੇ ਰਾਜਦੂਤ ਨੇ ਅੱਗੇ ਕਿਹਾ ਕਿ ਭਾਰਤ ਆਪਣੇ ਅਮੀਰ ਇਤਿਹਾਸ ਤੇ ਸਭਿਅਤਾ ਅਤੇ ਸਿੱਖਣ ਦੀ ਸੰਸਕਿ੍ਰਤੀ ਅਤੇ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਦਾ ਘਰ ਭੂਟਾਨ ਦੇ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਬਹੁਤ ਵਧੀਆ ਮੰਜ਼ਿਲ ਰਿਹਾ ਹੈ। ਰਾਜਦੂਤ ਨਾਮਗਿਆਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਵਿਦਿਆਰਥੀਆਂ ਨੂੰ ਵਿਸ਼ਵ ਭਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਮੁਕਾਬਲੇ ਜ਼ਿਆਦਾ ਕਿਫ਼ਾਈਤੀ ਕੀਮਤ ਤੇ ਸਸਤੀ ਅਤੇ ਵਿਸ਼ਵ ਪੱਧਰੀ ਉਚ ਸਿੱਖਿਆ ਪ੍ਰਦਾਨ ਕਰਨ ਦਾ ਸਾਂਝਾ ਉਦੇਸ਼ ਹੈ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਫ੍ਰੈਂਚ ਰਿਪਬਲਿਕ ਤੋਂ ਰੋਆਨ ਰਾਜਦੂਤ ਸ੍ਰੀ ਨਾਭਿਤ ਕਪੂਰ ਨੇ ਕਿਹਾ ਕਿ ਅਕਸਰ ਕਈ ਕਾਰਨਾਂ ਕਰ ਕੇ ਹਰ ਵਿਦਿਆਰਥੀ ਉੱਚ ਪੱਧਰ ਸਿੱਖਿਆ ਹਾਸਲ ਨਹੀਂ ਕਰ ਪਾਉਂਦਾ ਹੈ। ਇਸ ਲਈ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਅਕਸਰ ਦੂਜੇ ਦੇਸ਼ਾਂ ਵਿੱਚ ਆ ਕੇ ਪੜਨ ਵਾਲੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਭਾਸ਼ਾਵਾਂ ਸਿੱਖਣ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ। ਇਸ ਦਿਸ਼ਾ ਵਿੱਚ ਯੂਨੀਵਰਸਿਟੀਆਂ ਵੱਲੋਂ ਸਹੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਨਾਲ ਹੀ ਵਿÇਅਦਾਰਥੀਆਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
ਬੰਗਲਾਦੇਸ਼ ਅਤੇ ਭਾਰਤ ਦੇ ਦੋਸਤਾਨਾ ਸੰਬੰਧਾਂ ਬਾਰੇ ਗੱਲਬਾਤ ਕਰਦਿਆਂ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਸ੍ਰੀ ਮੁਹੰਮਦ ਇਮਰਾਨ ਨੇ ਕਿਹਾ ਕਿ ਹਰ ਸਾਲ ਇੱਕ ਬਹੁਤ ਵੱਡੀ ਸੰਖਿਆ ਵਿੱਚ ਬੰਗਲਾਦੇਸ਼ੀ ਵਿਦਿਆਰਥੀਆਂ ਭਾਰਤ ਵਿੱਚ ਪੜ੍ਹਾਈ ਕਰਨ ਲਈ ਆਉਂਦੇ ਹਨ ਅਰਥਾਤ ਗੁਆਂਢੀ ਦੇਸ਼ ਹੋਣ ਦੇ ਫਲਸਰੂਪ ਭਾਰਤ ਵਿੱਚ ਪੜ੍ਹਨ ਵਾਲੇ ਬੰਗਲਾਦੇਸ਼ ਦੇ ਵਿਦਿਆਰਥੀਆਂ ਨੂੰ ਕਿਸੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਉੱਚ ਸਿੱਖਿਆ ਦੇ ਮੱਦੇਨਜ਼ਰ ਇੱਕ ਉਚਿਤ ਸਿੱਖਿਅਕ ਵਾਤਾਵਰਣ ਅਤੇ ਬਣਤਰ ਮੁਹੱਈਆ ਕੀਤਾ ਹੈ ਜਿਸ ਵਿੱਚ ਤਕਰੀਬਨ ਸੱਤ ਤੋਂ ਅੱਠ ਹਜ਼ਾਰ ਵਿਦੇਸ਼ੀ ਵਿਦਿਆਰਥੀ ਮੈਡੀਸਨ ਅਤੇ ਸਾਇੰਸ ਦੇ ਖੇਤਰ ਵਿੱਚ ਪੜ੍ਹਾਈ ਕਰ ਰਹੇ ਹਨ।ਉਨ੍ਹਾਂ ਹਿਕਾ ਕਿ ਸਾਨੂੰ ਸਹਿਯੋਗ ਐਕਸਚੇਂਜ ਆਫ ਆਈਡੀਆ ਨੂੰ ਪ੍ਰੋਤਸਾਹਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਦੋਨੋਂ ਦੇਸ਼ਾਂ ਦੇ ਵਿਦਿਆਰਥੀ ਲਾਹਾ ਲੈ ਸਕਣ।
ਨਵੀਂ ਸਿੱਖਿਆ ਨੀਤੀ ਨੂੰ ਇਤਿਹਾਸਕ ਕਰਾਰ ਦਿੰਦਿਆ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ’ਚ ਸਿੱਖਿਆ ਨੂੰ ਵਿਸ਼ਵਪੱਧਰੀ ਅਤੇ ਗੁਣਵੱਤਾਪੂਰਨ ਬਣਾਉਣ ਲਈ ’ਵਰਸਿਟੀ ਵੱਲੋਂ ਨਵੀਂ ਸਿੱਖਿਆ ਨੀਤੀ ਦੇ ਪਹਿਲੂਆਂ ਅਧਾਰਿਤ ਵਿਦਿਅਕ ਢਾਂਚਾ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿਸ਼ਵੀਕਰਨ ਨੂੰ ਲੈ ਕੇ ਇਹ ਸੰਮੇਲਨ ਸਾਰਥਿਕ ਸਿੱਧ ਹੋਵੇਗਾ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਦੇ ਮਾਰਗ ਦਰਸ਼ਨ ਅਧੀਨ ਸਿੱਖਿਆ ਦੇ ਵਿਸਥਾਰ ਸਬੰਧੀ ਉਮੀਦਾਂ ਅਤੇ ਚਣੌਤੀਆਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇਣ ਦੇ ਉਦੇਸ਼ ਨਾਲ ’ਵਰਸਿਟੀ ਵੱਲੋਂ ਵਿਸ਼ਵਭਰ ਦੀਆਂ 312 ਤੋਂ ਵੱਧ ਯੂਨੀਵਰਸਿਟੀਆਂ ਨਾਲ ਗਠਜੋੜ ਸਥਾਪਿਤ ਕੀਤੇ ਗਏ ਹਨ ਜਦਕਿ ਦੁਨੀਆਂ ਦੇ 60 ਦੇਸ਼ਾਂ ਤੋਂ 2 ਹਜ਼ਾਰ ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਅਧੀਨ ’ਵਰਸਿਟੀ ਦੇ 1200 ਤੋਂ ਵੱਧ ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਚੁੱਕੇ ਹਨ।

No comments:


Wikipedia

Search results

Powered By Blogger