SBP GROUP

SBP GROUP

Search This Blog

Total Pageviews

ਡਾਇਰੈਕਟਰ ਬਾਗਬਾਨੀ ਵੱਲੋ ਬਾਗਬਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।

 ਐਸ ਏ ਐਸ ਨਗਰ, 09 ਸਤੰਬਰ : ਜਮੀਨੀ ਪੱਧਰ ਤੇ ਹਕੀਕਤ ਤੋਂ ਜਾਣੂ ਹੋਣ ਲਈ  ਡਾਇਰੈਕਟਰ ਬਾਗਬਾਨੀ ਸ੍ਰੀ ਗੁਲਾਬ ਸਿੰਘ ਗਿੱਲ ਜੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਮਿਤੀ 06.09.2021 ਨੂੰ ਜਿਲ੍ਹਾ ਐਸ.ਏ.ਐਸ ਨਗਰ ਅਤੇ ਰੂਪਨਗਰ ਦੇ ਕਿਸਾਨਾਂ ਨਾਲ ਡਾਇਰੈਕਟੋਰੇਟ ਬਾਗਬਾਨੀ, ਖੇਤੀ ਭਵਨ ਮੋਹਾਲੀ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਦੋਵੇ ਜਿਲਿਆਂ ਦੇ 20 ਅਗਾਂਹਵਧੂ ਬਾਗਬਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਡਾਇਰੈਕਟਰ ਬਾਗਬਾਨੀ ਜੀ ਵਲੋ ਸਾਰੇ ਕਿਸਾਨਾਂ ਨੂੰ ਮੀਟਿੰਗ ਵਿੱਚ ਆਉਣ ਲਈ ਜੀ ਆਇਆਂ ਆਖਿਆ ਗਿਆ ਅਤੇ ਮੀਟਿੰਗ ਦੇ ਮਕਸਦ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਦੇ ਸਨਮੁੱਖ ਬਾਗਬਾਨੀ ਵਿਭਾਗ ਫਸਲੀ ਵਿਭਿਨਤਾਂ ਲਿਆਉਣ ਲਈ ਵਚਨ ਬੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘੱਟ ਪਾਣੀ ਲੈਣ ਕਰਕੇ  ਬਾਗਬਾਨੀ ਫਸਲਾਂ ਫਸਲੀ ਵਿਭਿੰਨਤਾਂ ਲਈ ਸਭ ਤੋ ਬਿਹਤਰ ਬਦਲ ਹਨ। ਉਸ ਉਪਰੰਤ ਦੋਵਾਂ ਜਿਲਿਆਂ ਤੋ ਆਏ ਕਿਸਾਨਾਂ ਦੇ ਮੁੱਦੇ ਸੁਣੇ ਗਏੇ।



ਜੰਗਲੀ ਜਾਨਵਰਾਂ ਤੋ ਬਾਗਬਾਨੀ ਫਸਲਾਂ ਦੇ ਬਚਾਅ ਲਈ ਵਾੜ ਲਈ ਸਬਸਿਡੀ ਅਤੇ ਪੋਲੀ ਹਾਊਸ ਅਤੇ ਸੇ਼ਡਨੈਟ ਹਾਊਸ ਯੂਨਿਟ ਸਥਾਪਿਤ ਕਰਨ ਤੋਂ ਪੰਜ ਸਾਲਾਂ ਬਾਅਦ ਇਸ ਦੀ ਸ਼ੀਟ ਅਤੇ ਨੈਟ ਨੂੰ ਬਦਲਣ ਲਈ ਸਬਸਿਡੀ ਦੋਵਾਂ ਜਿਲਿਆਂ ਦੇ ਕਿਸਾਨਾਂ ਦੀਆਂ ਮੁੱਖ ਮੰਗਾਂ ਸਨ। ਕਿਸਾਨਾਂ ਵੱਲੋ ਮੰਗ ਕੀਤੀ ਗਈ ਕਿ ਵਿਭਾਗ ਵੱਲੋਂ ਪਿਛਲੇ ਸਮੇ ਦੋਰਾਨ ਸਸਤੇ ਰੇਟਾਂ ਤੇ ਜੋ ਪਲਾਸਟਿਕ ਕਰੇਟਸ ਅਤੇ ਦਵਾਈਆਂ ਕਿਸਾਨਾਂ ਨੂੰ ਸਪਲਾਈ ਕੀਤੀਆ ਜਾਦੀਆ ਸਨ ਉਸ ਸਕੀਮ ਨੂੰ ਮੁੜ ਤੋਂ ਚਾਲੂ ਕਰਨ ਦੀ ਲੋੜ ਹੈ। ਜਿਲ੍ਹਾ ਰੂਪਨਗਰ ਦੇ ਕਿਸਾਨਾਂ ਵੱਲੋ ਸਟਰਾਅਬੇਰੀ ਦੇ ਪਲਾਟਿੰਗ ਮਟੀਰੀਅਲ ਅਤੇ ਪੈਕੇਜਿੰਗ ਮਟੀਰੀਅਲ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ। ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਲਈ ਕਿਸਾਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਖੇਤੀਬਾੜੀ ਫਸਲਾਂ ਦੀ ਤਰਜ਼ ਤੇ ਖੁੰਬ ਯੂਨਿਟ ਅਤੇ ਪੋਲੀ ਹਾਉਸ ਯੂਨਿਟ ਲਈ ਵੀ ਉਨ੍ਹਾਂ ਦੇ ਕਮਰਸ਼ੀਅਲ ਬਿਜਲੀ ਦੇ ਕੁਨੈਕਸ਼ਨ ਨੂੰ ਏ.ਪੀ ਕੁਨੈਕਸ਼ਨ ਵਿੱਚ ਤਬਦੀਲ ਕਰਵਾਇਆ ਜਾਵੇ ਤਾਂ ਜੋ ਡਾਇਵਰਸੀਫਿਕੇਸ਼ਨ ਨੂੰ ਹੋਰ ਹੁਲਾਰਾ ਮਿਲ ਸਕੇ। ਕਿਸਾਨਾਂ ਦੇ ਮੁੱਦੇ ਸੁਣਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਮੁੱਦੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਅਤੇ ਜੋ ਮੁੱਦੇ ਸਰਕਾਰ ਦੇ ਪੱਧਰ ਤੇ ਹੱਲ ਹੋਣੇ ਹਨ ਉਨ੍ਹਾਂ ਸਬੰਧੀ ਸਰਕਾਰ ਨੂੰ ਲਿਖ ਦਿਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਖੁੱਦ ਮੰਡੀਕਰਣ, ਗਰੁੱਪ ਮੰਡੀਕਰਣ ਅਤੇ ਐਫ.ਪੀ.ਓ ਬਣਾ ਕੇ ਮੰਡੀਕਰਣ ਕਰਨ ਲਈ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਉਪਜ ਦਾ ਵੱਧ ਤੋ ਵੱਧ ਮੁਨਾਫਾ ਲੈ ਸਕਣ।ਡਾਇਰੈਕਟਰ ਬਾਗਬਾਨੀ ਵੱਲੋਂ ਇਸੇ ਦਿਨ ਸਰਕਾਰੀ ਬਾਗ ਅਤੇ ਨਰਸਰੀ, ਮਾਜਰਾ ਐਸ.ਏ.ਐਸ ਨਗਰ ਵਿਖੇ ਦੌਰਾ ਵੀ ਕੀਤਾ ਗਿਆ ਅਤੇ ਜਿਆਦਾ ਗਿਣਤੀ ਵਿੱਚ ਮਿਆਰੀ ਫਲਦਾਰ ਬੂਟੇ ਤਿਆਰ ਕਰਨ ਲਈ ਉਨ੍ਹਾਂ ਨੇ ਨਰਸਰੀ ਨੂੰ ਅਪਗਰੇਡ ਕਰਨ ਲਈ ਲੋੜੀਦੇ ਨਿਰਦੇਸ਼ ਦਿੱਤੇ। ਇਸ ਮੌਕੇ ਸ੍ਰੀ ਦਿਨੇਸ਼ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ,ਐਸ.ਏ.ਐਸ ਨਗਰ, ਸ੍ਰੀ ਗੁਰਜੀਤ ਸਿੰਘ ਬੱਲ, ਸਹਾਇਕ ਡਾਇਰੈਕਟਰ ਬਾਗਬਾਨੀ, ਰੂਪਨਗਰ ਅਤੇ ਦੋਵਾਂ ਜਿਲਿਆਂ ਦੇ ਬਾਗਬਾਨੀ ਵਿਕਾਸ ਅਫਸਰ ਵੀ ਹਾਜ਼ਰ ਸਨ।

No comments:


Wikipedia

Search results

Powered By Blogger