ਮੋਹਾਲੀ, 24 ਸਤੰਬਰ : ਡਿਪਟੀ
ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਅਤੇ ਨਗਰ ਨਿਗਮ,
ਮੁਹਾਲੀ ਦੀ ਸਾਂਝੀ ਟੀਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਦਫਤਰਾਂ
ਵਿੱਚ ਡੇਂਗੂ ਵਿਰੋਧੀ ਚੈਕਿੰਗ ਮੁਹਿੰਮ ਚਲਾਈ।
ਇਸ ਮੌਕੇ
ਸਹਾਇਕ ਕਮਿਸ਼ਨਰ (ਜੀ) ਤਰਸੇਮ ਚੰਦ ਨੇ ਦੱਸਿਆ ਕਿ ਲਾਰਵੇ ਦਾ ਪਤਾ ਲਾਉਣ ਲਈ ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿੱਚ ਵਿਸ਼ੇਸ਼ ਡੇਂਗੂ ਵਿਰੋਧੀ ਅਭਿਆਨ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਛੱਤਾਂ, ਫੁੱਲਾਂ ਵਾਲੇ ਗਮਲਿਆਂ ਅਤੇ ਕੰਟੇਨਰਾਂ
ਦੀ ਜਾਂਚ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਤੇ ਵੀ ਖੜ੍ਹੇ ਪਾਣੀ ਦੇ
ਛੱਪੜਾਂ ਤੋਂ ਬਚਣ ਕਿਉਂਕਿ ਇਹ ਡੇਂਗੂ ਦੇ ਲਾਰਵੇ ਪੈਦਾ ਹੋਣ ਦਾ ਕਾਰਨ ਬਣ ਸਕਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਨੂੰ ਡੇਂਗੂ ਮੁਕਤ ਕਰਨ ਲਈ ਸ਼ੁੱਕਰਵਾਰ
ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ।
ਸ੍ਰੀ ਤਰਸੇਮ ਚੰਦ ਨੇ
ਕਿਹਾ ਕਿ ਪ੍ਰਸ਼ਾਸਨ ਡੇਂਗੂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਤਿਆਰ
ਹੈ ਕਿਉਂਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰਸਾਇਣਾਂ ਅਤੇ ਉਪਕਰਣਾਂ ਸਮੇਤ ਸਾਰੇ
ਪ੍ਰਬੰਧ ਮੌਜੂਦ ਹਨ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ, ਪ੍ਰਸ਼ਾਸਨ ਪਹਿਲਾਂ ਹੀ
ਜ਼ਿਲ੍ਹੇ ਵਿੱਚ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ ਚਲਾ ਰਿਹਾ ਹੈ।
ਉਨ੍ਹਾਂ
ਕਿਹਾ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਆਮ ਤੌਰ 'ਤੇ ਦਿਨ ਦੇ
ਸਮੇਂ ਕੱਟਦਾ ਹੈ। ਉਨ੍ਹਾਂ ਕਿਹਾ ਕਿ ਏਡੀਜ਼ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ
ਕੂਲਰਾਂ, ਪਾਣੀ ਦੇ ਭੰਡਾਰ ਦੇ ਕੰਟੇਨਰਾਂ, ਟਾਇਰਾਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ
ਥਾਵਾਂ 'ਤੇ ਜਿੱਥੇ ਪਾਣੀ ਇਕੱਠਾ ਹੁੰਦਾ ਹੈ, ਉਨ੍ਹਾਂ ਨੂੰ ਸਾਫ਼ ਜਾਂ ਢਕ ਕੇ ਰੱਖਿਆ
ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਹਫ਼ਤੇ ਵਿੱਚ ਇੱਕ ਵਾਰ ਕੂਲਰਾਂ,
ਕੰਟੇਨਰਾਂ ਆਦਿ ਵਿੱਚ ਕੀਟਨਾਸ਼ਕ, ਪੈਟਰੋਲ ਅਤੇ ਮਿੱਟੀ ਦਾ ਤੇਲ ਪਾ ਦੇਣ।
No comments:
Post a Comment