SBP GROUP

SBP GROUP

Search This Blog

Total Pageviews

ਪੀ.ਐਨ. ਬੀ. ਮੋਹਾਲੀ ਮੰਡਲ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਤਹਿਤ ਵਾਕਥੋਂਨ ਦਾ ਆਯੋਜਨ

 ਮੋਹਾਲੀ, 30 ਅਕਤੂਬਰ : ਪੰਜਾਬ ਨੈਸ਼ਨਲ ਬੈਂਕ ਫੇਜ ੨ ਐਸ. ਏ. ਐਸ. ਨਗਰ ਮੰਡਲ ਦਫਤਰ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਅਧੀਨ ਫੇਜ਼ 2 ਤੋਂ ਫੇਜ਼ 1 ਮੋਹਾਲੀ ਤੱਕ ਮੰਡਲ ਪ੍ਰਮੁੱਖ ਸ਼੍ਰੀਮਤੀ ਰੀਟਾ ਜੁਨੇਜਾ ਦੀ ਅਧਿਅਕਸ਼ਤਾ ਅਧੀਨ ਵਾਕਥੋਂਨ ਦਾ ਆਯੋਜਨ ਕੀਤਾ ਗਿਆ |



ਇਸ ਮੌਕੇ ਤੇ ਐਮ. ਸੀ. ਸੀ . ਪ੍ਰਭਾਰੀ ਸ਼੍ਰੀ ਸੂਰਜ ਦੱਤਾ (ਸਹਾਇਕ ਮਹਾਪ੍ਰਬੰਧਕ) , ਉਪ ਮੰਡਲ ਪ੍ਰਮੁੱਖ ਸ਼੍ਰੀ ਅਨਿਲ ਬਾਲੀ , ਵਿਜੈ ਨਾਗਪਾਲ , ਗੁਰਪਿੰਦਰ ਕੌਰ ਅਤੇ ਮੁਖ ਐਲ. ਡੀ .ਐਮ. ਉਪਕਾਰ ਸਿੰਘ , ਰੈਮ ਪ੍ਰਭਾਰੀ ਸ਼੍ਰੀ ਹੇਮੇਂਦਰ ਜੈਨ ਨਾਲ ੭੦ ਤੋਂ ਵੀ ਵੱਧ ਸਟਾਫ ਮੌਜੂਦ ਸੀ | ਮੰਡਲ ਪ੍ਰਮੁੱਖ ਸ਼੍ਰੀਮਤੀ ਰੀਟਾ ਜੁਨੇਜਾ ਨੇ ਕਿਹਾ ਕਿ ਇਕ ਪਾਰਦਰਸ਼ੀ ਸਮਾਜ ਵਿਚ ਭ੍ਰਸ਼ਟਾਚਾਰ ਵਰਗੀ ਬਿਮਾਰੀ ਦੀ ਕੋਈ ਥਾਂ ਨਹੀਂ | ਇਕ ਵਧੀਆ ਸਮਾਜ ਦੇ ਨਿਰਮਾਣ ਲਈ ਇਹ ਸਾਰੇ ਲੋਕਾਂ ਦਾ ਸਮਾਜਿਕ ਕਰਤੱਵ ਹੈ ਕਿ ਅਸੀਂ ਸਾਰੇ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੀ ਜਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਹੋਈਏ | ਮੋਹਾਲੀ ਮੰਡਲ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਦੌਰਾਨ ਅਲੱਗ ਅਲੱਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ | ਸਾਰੇ ਸਟਾਫ ਵੱਲੋਂ ਜੀਵਨ ਵਿਚ ਪਾਰਦਰਸ਼ੀ ਅਤੇ ਸਤਿਆਨੀਸ਼ਟ ਬਣੇ ਰਹਿਣ ਦਾ ਪ੍ਰਣ ਲਿਤਾ ਗਿਆ | ਕੇਂਦਰੀ ਸਤਰਕਤਾ ਆਯੋਗ ਦੇ ਨਿਰਦੇਸ਼ਾਂ ਅਨੁਸਾਰ ਇਸ ਸਾਲ ਸਤਰਕਤਾ ਜਾਗਰੂਕਤਾ ਸਪਤਾਹ ਦਾ ਮੰਤਵ "ਸਵਤੰਤਰ ਭਾਰਤ @ ੭੫: ਸਤਯਾਨੀਸ਼ਤਾ ਤੋਂ ਅਤਮਨਿਰਭਰਤਾ" ਹੈ|


No comments:


Wikipedia

Search results

Powered By Blogger