SBP GROUP

SBP GROUP

Search This Blog

Total Pageviews

ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਨੇ ਕਵਰਿਜ ਕਰ ਰਹੇ ਨਿੱਜੀ ਅਖ਼ਬਾਰ ਦੇ ਜਿਲ੍ਹਾ ਇੰਚਾਰਜ ਦਾ ਕੈਮਰਾ ਖੋਹਿਆ

 ਅੰਮ੍ਰਿਤਸਰ 30/ ਅਕਤੂਬਰ :  ਬੀਤੇ ਦਿਨੀ ਜਿਲ੍ਹਾ ਪਠਾਨਕੋਟ ਦੇ ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਗਰੀਬ ਨੌਜਵਾਨ ਨੂੰ ਹਲਕੇ ਦਾ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛਣ ਤੇ ਕਾਂਗਰਸੀ ਵਿਧਾਇਕ ਅਤੇ ਉਸਦੇ ਗੰਨਮੈਨ ਵੱਲੋਂ ਭਾਰੀ ਕੁੱਟਮਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਤੇ ਹੁਣ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਸੁਰਿੰਦਰ ਸਿੰਘ ਵੱਲੋਂ ਗੁੰਡਾਗਰਦੀ ਕਰਦਿਆਂ ਕਵਰੇਜ ਕਰ ਰਹੇ ਪੱਤਰਕਾਰ ਦਾ ਮੋਬਾਈਲ ਖੌਹ ਲਿਆ 


ਜੋ ਦੱਸਣਯੋਗ ਹੈ ਕਿ ਅੱਜ ਮਾੜੀ ਕੰਬੋਕੇ ਵਿਖੇ ਪਾਇਪ ਲਾਇਨ ਦਾ ਉਦਘਾਟਨ ਕਰਨ ਲਈ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਪਹੁੰਚੇ ਤਾਂ ਪਿੰਡ ਦੇ ਆਗੂਆਂ ਨੇ ਸ਼ਿਕਾਇਤ ਕੀਤੀ ਕਿ ਬਲਾਕ ਅਧਿਕਾਰੀ ਗਲੀਆ ਅਤੇ ਗਰੀਬ ਜਾਤੀ ਦੀ ਸ਼ਮਸ਼ਾਨਘਾਟ ਦਾ ਕੰਮ ਨਹੀ ਕਰਵਾ ਰਹੇ ਤਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਉੱਥੇ ਜਨਤਕ ਤੋਰ ਤੇ ਬਲਾਕ ਅਧਿਕਾਰੀ ਦੀ ਕਲਾਸ ਲਾਉਣ ਲੱਗੇ ਤਾ ਮੌਕੇ ਤੇ ਖੜੇ ਪੱਤਰਕਾਰ ਨੇ ਮੌਕੇ ਦੀ ਵੀਡੀਉ ਕਵਰੇਜ ਕਰਨੀ ਚਾਹੀ ਤਾਂ ਉਥੇ ਹਲਕਾ ਵਿਧਾਇਕ ਦਾ ਧਿਆਨ ਕੈਮਰੇ ਵੱਲ ਗਿਆ ਤਾ ਉਸਨੇ ਕੈਮਰਾ ਬੰਦ ਕਰਨ ਲਈ ਕਿਹਾ ਉਹਨੇ ਚਿਰ ਨੂੰ ਇਸਾਰਾ ਸਮਝਦਿਆਂ ਹੀ ਹਲਕਾ ਖੇਮਕਰਨ ਵਿਧਾਇਕ ਦੇ ਸੁਖਪਾਲ ਸਿੰਘ ਭੁੱਲਰ ਦੇ  ਗੰਨਮੈਨ ਸੁਰਿੰਦਰ ਸਿੰਘ ਨੇ ਗੁੰਡਾਗਰਦੀ ਨੰਗਾਂ ਨਾਚ ਕਰਦਿਆਂ ਨਿੱਜੀ ਅਖਬਾਰ ਦੇ ਜਿਲ੍ਹਾ ਇੰਚਾਰਜ ਦਾ ਦਲਬੀਰ ਸਿੰਘ ਉਧੋਕੇ ਦਾ ਫੋਨ ਖੌਹ ਲਿਆ ਜਦੋਂ ਉਸਨੇ ਵਿਰੋਧ ਕੀਤਾ ਤਾਂ ਵਿਧਾਇਕ ਭੁੱਲਰ ਵੱਲੋਂ ਫੋਨ ਵਾਪਿਸ ਕਰਵਾ ਦਿੱਤਾ।

ਇਹ ਸਾਰਾ ਮਾਮਲਾ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਧਿਆਨ ਵਿੱਚ ਆਉਂਣ ਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰ ਦਲਬੀਰ ਉਦੋਕੇ ਨਾਲ ਵਾਪਰੀ ਇਸ ਨਿੰਦਣਯੋਗ ਘਟਨਾ ਦੀ ਨਿਖੇਧੀ ਕੀਤੀ ਤੇ ਉਹਨਾਂ ਆਖਿਆਂ ਕਿ ਲਗਾਤਾਰ ਪੱਤਰਕਾਰ ਭਾਈਚਾਰੇ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਜਲਦੀ ਹੀ ਐਸੋਸੀਏਸ਼ਨ ਦਾ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਜਾਂ ਰਿਹਾ ਹੈ। 


ਕੈਪਸਨ ÷ ਪਿੰਡ ਮਾੜੀ ਕੰਬੋਕੇ ਵਿਖੇ ਬਲਾਕ ਅਧਿਕਾਰੀ ਦੀ ਕਲਾਸ ਲਾਉਦਾ ਹਲਕਾ ਵਿਧਾਇਕ ਮੌਕੇ ਤੇ ਗੁੰਡਾਗਰਦੀ ਕਰਨ ਵਾਲਾ ਗੰਨਮੈਨ ਸੁਰਿੰਦਰ  ਸਿੰਘ

No comments:


Wikipedia

Search results

Powered By Blogger