ਖਰੜ, 18 ਦਸੰਬਰ : ਮਿਆਰੀ ਸਿੱਖਿਆ ਦੇ ਖੇਤਰ ’ਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਗੁਣਵੱਤਾਪੂਰਨ ਖੇਡ ਨੀਤੀ ਅਪਣਾ ਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ’ਚ ਕਾਮਯਾਬ6 ਰਹੀ ਹੈ। ਸਾਲ 2020-21 ਦੌਰਾਨ ’ਵਰਸਿਟੀ ਦੇ ਖਿਡਾਰੀਆਂ ਨੇ ਏਸ਼ੀਆ ਚੈਂਪੀਅਨਸ਼ਿਪਾਂ ਸਮੇਤ ਉਲੰਪਿਕਸ ’ਚ ਦੇਸ਼ ਦੀ ਨੁਮਾਇੰਗੀ ਕਰਕੇ ਸੂਬੇ ਦਾ ਨਾਮ ਵਿਸ਼ਵਵਿਆਪੀ ਪੱਧਰ ’ਤੇ ਰੌਸ਼ਨ ਕੀਤਾ ਹੈ। ਵੱਖ-ਵੱਖ ਖੇਡ ਚੈਂਪੀਅਨਸ਼ਿਪਾਂ ’ਚ ਬਿਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ ’ਵਰਸਿਟੀ ਦੇ ਖਿਡਾਰੀਆਂ ਨੇ ਸਾਲ-2020-21 ਦੌਰਾਨ 52 ਗੋਲਡ, 27 ਸਿਲਵਰ, 23 ਕਾਂਸੀ ਦੇ ਤਗ਼ਮੇ ਆਪਣੇ ਨਾਮ ਕੁੱਲ 102 ਮੈਡਲ ’ਵਰਸਿਟੀ ਦੀ ਝੋਲੀ ਪਾਏ ਹਨ।
ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਡਾ. ਬਾਵਾ ਨੇ ਕਿਹਾ ਕਿ ਮਾਨਸਿਕ ਅਤੇ ਦਿਮਾਗੀ ਤੰਦਰੁਸਤੀ ਲਈ ਸਾਡਾ ਸਿਹਤਮੰਦ ਹੋਣਾ ਲਾਜ਼ਮੀ ਹੈ, ਜਿਸ ਨੂੰ ਵੇਖਦਿਆਂ ’ਵਰਸਿਟੀ ਦਾ ਉਦੇਸ਼ ਰਿਹਾ ਹੈ ਕਿ ਨੌਜਵਾਨੀ ਦਾ ਮੂੰਹ ਖੇਡ ਮੈਦਾਨਾਂ ਵੱਲ ਵੀ ਮੋੜਿਆ ਜਾਵੇ। ਮਿਆਰੀ ਅਤੇ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਕੈਂਪਸ ’ਚ ਚੰਗਾ ਖੇਡ ਸੱਭਿਆਚਾਰ ਸਿਰਜਣ ਲਈ ’ਵਰਸਿਟੀ ਵੱਲੋਂ ਵਿਸ਼ੇਸ਼ ਖੇਡ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਵਰ੍ਹੇ ’ਵਰਸਿਟੀ ਦੇ ਖਿਡਾਰੀ ਉਲੰਪਿਕਸ ਸਮੇਤ ਹੋਰਨਾਂ ਅੰਤਰਰਾਸ਼ਟਰੀ ਮੰਚਾਂ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ’ਚ ਸਫ਼ਲ ਰਹੇ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਦੀ ਬੀ.ਪੀ.ਐਡ ਦੀ ਵਿਦਿਆਰਥਣ ਅਰੁਣਾ ਤੰਵਰ ਨੇ ਪੈਰਾ-ਤਾਈਕਵਾਂਡੋ ਤਹਿਤ 47 ਸਾਲ ਬਾਅਦ ਟੋਕੀਓ ਪੈਰਾਉਲੰਪਿਕ ਖੇਡਾਂ 2021 ’ਚ ਭਾਰਤ ਦੀ ਨੁਮਾਇੰਦਗੀ ਕੀਤੀ ਜਦਕਿ ’ਵਰਸਿਟੀ ਵਿਖੇ ਬੀ.ਬੀ.ਏ ਦੀ ਵਿਦਿਆਰਥਣ ਪਲਕ ਕੋਹਲੀ ਨੇ ਬੈਡਮਿੰਟਨ ਤਹਿਤ ਟੋਕਿਓ ਪੈਰਾ ਉਲੰਪਿਕਸ ’ਚ ਦੇਸ਼ ਦੀ ਨੁਮਾਇੰਦਗੀ ਕਰਕੇ ਸੂਬੇ ਦਾ ਨਾਮ ਰੌਸ਼ਨਾਇਆ। ਡਾ. ਬਾਵਾ ਨੇ ਦੱਸਿਆ ਕਿ ਕਿ ਅਗਸਤ 2021 ਵਿੱਚ ਦੁਬਈ ਵਿਖੇ ਹੋਈ ਏ.ਐਸ.ਬੀ.ਸੀ ਏਸ਼ੀਅਨ
ਯੂਥ ਬਾਕਸਿੰਗ (ਪੁਰਸ਼/ਮਹਿਲਾ) ਚੈਂਪੀਅਨਸ਼ਿਪ-2021 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਯੂਨੀਵਰਸਿਟੀ ਦੇ ਹੋਣਹਾਰ ਖਿਡਾਰੀ ਵਿਸ਼ਾਲ ਨੇ 80 ਕਿਲੋਗ੍ਰਾਮ ਭਾਰ ਵਰਗ ਅਧੀਨ ਸੋਨੇ ਦਾ ਤਮਗ਼ਾ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਏ.ਐਸ.ਬੀ.ਸੀ ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ-2021 ਦੇ ਮਹਿਲਾ ਵਰਗ ਵਿੱਚ ’ਵਰਸਿਟੀ ਵਿਖੇ ਬੀ.ਏ ਦੀ ਵਿਦਿਆਰਥਣ ਖੁਸ਼ੀ ਨੇ 75 ਕਿਲੋਗ੍ਰਾਮ ਭਾਰ ਵਰਗ ਅਧੀਨ ਸੋਨ ਤਮਗ਼ਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇਸੇ ਤਰ੍ਹਾਂ ’ਵਰਸਿਟੀ ਵਿਖੇ ਬੀ.ਏ ਦੇ ਵਿਦਿਆਰਥੀ ਮਨਿੰਦਰ ਸਿੰਘ (ਮਿਡਫਿਲਡਰ) ਅਤੇ ਸੰਜੇ ਕੁਮਾਰ (ਪ੍ਰਮੁੱਖ ਡਿਫੈਂਡਰ) ਨੇ ਭੂਵਨੇਸ਼ਵਰ ’ਚ ਹੋਏ ਐਫ਼.ਆਈ.ਐਚ ਹਾਕੀ ਜੂਨੀਅਰ ਵਰਲਡ ਕੱਪ-2021 ’ਚ ਭਾਰਤੀ ਟੀਮ ਦਾ ਹਿੱਸਾ ਬਣਦਿਆਂ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ’ਚ ਸੰਜੇ ਕੁਮਾਰ ਨੇ ਬਤੌਰ ਉਪ ਕਪਤਾਨ ਜ਼ੁੰਮੇਵਾਰੀ ਸੰਭਾਲਦਿਆਂ ਟੀਮ ਨੂੰ ਸੈਮੀਫਾਈਨਲ ਦੇ ਸਫ਼ਰ ਤੱਕ ਪਹੁੰਚਾਇਆ। ਡਾ. ਬਾਵਾ ਨੇ ਦੱਸਿਆ ਕਿ ਸਾਲ 2020-21 ਦੌਰਾਨ ਯੂਨੀਵਰਸਿਟੀ ਦੇ ਖਿਡਾਰੀਆਂ ਨੇ
ਅੰਤਰਰਾਸ਼ਟਰੀ ਪੱਧਰ ’ਤੇ 2 ਤਗ਼ਮੇ, ਰਾਸ਼ਟਰੀ ਪੱਧਰ ’ਤੇ 43 ਤਗ਼ਮੇ ਅਤੇ ਰਾਜ ਪੱਧਰੀ/ਜੂਨੀਅਰ/ਸੀਨੀਅਰ ਮੁਕਾਬਲਿਆਂ ’ਚ 57 ਤਗ਼ਮੇ ਆਪਣੇ ਨਾਮ ਕੀਤੇ ਹਨ।ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ 2 ਸੋਨ ਤਗ਼ਮੇ ਜਿੱਤੇ ਹਨ ਜਦਕਿ ਰਾਸ਼ਟਰੀ ਪੱਧਰ ’ਤੇ 18 ਸੋਨ, 9 ਚਾਂਦੀ ਅਤੇ 16 ਕਾਂਸੀ ਦੇ ਤਗ਼ਮੇ ਜਿੱਤੇ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਰਾਜ ਪੱਧਰ ’ਤੇ 32 ਸੋਨ ਤਗ਼ਮੇ, 18 ਚਾਂਦੀ ਅਤੇ 7 ਕਾਂਸੀ ਦ ਤਗ਼ਮੇ ਜਿੱਤੇ ਹਨ।ਉਨ੍ਹਾਂ ਕਿਹਾ ਕਿ ਇਸ ਸਮੇਂ ਖੇਡ ਪ੍ਰੇਮੀ ਵਿਦਿਆਰਥੀਆਂ ਲਈ ਸੱਭ ਤੋਂ ਚੁਣੌਤੀ ਖੇਡਾਂ ਦੇ ਨਾਲ-ਨਾਲ
ਆਪਣੀ ਪੜ੍ਹਾਈ ਜਾਰੀ ਰੱਖਣ ਦੀ ਹੈ, ਇਸ ਸਮੱਸਿਆ ਦੇ ਹੱਲ ਅਤੇ ਖਿਡਾਰੀਆਂ ਦਾ ਮਨੋਬਲ ਉਪਰ ਚੁੱਕਣ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 2.5 ਕਰੋੜ ਤੋਂ ਵੱਧ ਦਾ ਵਿਸ਼ੇਸ਼ ਬਜ਼ਟ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰ ਦੇ ਤਗ਼ਮੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਮੇਜਰ ਧਿਆਨ ਚੰਦ ਵਜ਼ੀਫ਼ਾ ਸਕੀਮ ਅਧੀਨ 100 ਫ਼ੀਸਦੀ ਤੱਕ ਵਜ਼ੀਫ਼ਾ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ’ਚ ਅਕਾਦਮਿਕ ਫ਼ੀਸਾਂ, ਮੁਫ਼ਤ ਰਿਹਾਇਸ਼, ਮੁਫ਼ਤ ਭੋਜਨ ਤੋਂ ਇਲਾਵਾ 4 ਹਜ਼ਾਰ ਤੋਂ ਲੈ ਕੇ 15 ਹਜ਼ਾਰ ਤੱਕ ਦੀ ਮਾਸਿਕ ਸੰਤੁਲਿਤ ਖੁਰਾਕ ਦਾ ਪ੍ਰਬੰਧ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਯੂਨੀਵਰਸਿਟੀ ਦੇ ਕੁੱਲ 308 ਵਿਦਿਆਰਥੀ ਖੇਡ ਵਜ਼ੀਫ਼ਾ ਸਕੀਮ ਦਾ ਲਾਭ ਲੈ ਰਹੇ ਹਨ ਅਤੇ ਖਿਡਾਰੀਆਂ ਦੀ ਸਹੂਲਤ ਲਈ 1.30 ਕਰੋੜ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੈਰਾ-ਉਲੰਪੀਅਨਾਂ ਲਈ ਆਰ. ਟੀਕਾਰਾਮ ਸਪੋਰਟਸ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕੁੱਲ 1 ਕਰੋੜ ਰੁਪਏ ਦੀ ਸਕਾਲਰਸ਼ਿਪ ਸਮੇਤ ਅਕਾਦਮਿਕ ਫ਼ੀਸ, ਹੋਸਟਲ ਅਤੇ ਖਾਣ-ਪੀਣ ’ਤੇ 100 ਫ਼ੀਸਦੀ ਵਜ਼ੀਫ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ
ਕਿ ’ਵਰਸਿਟੀ ਦੇ ਖਿਡਾਰੀਆਂ ਨੇ ਨਾ ਕੇਵਲ ਅਕਾਦਮਿਕ, ਖੋਜ, ਪਲੇਸਮੈਂਟ ਖੇਤਰ ’ਚ ਪ੍ਰਾਪਤੀਆਂ ਦਰਜ ਕਰਵਾਈਆਂ ਹਨ ਬਲਕਿ ਵਿਦਿਆਰਥੀਆਂ ਨੇ ਚੰਗੀ ਖੇਡ ਪ੍ਰਤੀਭਾ ਦਾ ਸਬੂਤ ਦਿੰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰੀਆਂ ਹਨ।ਉਨ੍ਹਾਂ ਕਿਹਾ ਕਿ ਭਵਿੱਖ ਦੇ ਉਭਰਦੇ ਖਿਡਾਰੀਆਂ ਅਤੇ ਪ੍ਰਤੀਭਾਸ਼ਾਲੀ ਖਿਡਾਰੀਆਂ ਨੂੰ ਹੋਰ ਲਾਭ ਅਤੇ ਸਹੂਲਤਾਂ ਪ੍ਰਦਾਨ ਕਰਵਾਉਣ ਲਈ ’ਵਰਸਿਟੀ ਵੱਲੋਂ ਸਪੋਰਟਸ ਸਕਾਲਰਸ਼ਿਪ ਸਕੀਮ ਤਹਿਤ ਖਿਡਾਰੀਆਂ ਲਈ ਹਰ ਕੋਰਸ ’ਚ 5 ਫ਼ੀਸਦੀ ਸੀਟਾਂ ਰਾਖਵੀਂਆਂ ਰੱਖੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੀ ਸੰਸਥਾਗਤ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਯਤਨਸ਼ੀਲ ਹੈ ਅਤੇ ਭਵਿੱਖ ’ਚ ਹੋਰ ਸੁਧਾਰਾਤਮਕ ਯਤਨਾਂ ਲਈ ਵਚਨਬੱਧ ਰਹੇਗੀ। ਫ਼ੋਟੋ ਕੈਪਸ਼ਨ: ਉਲੰਪਿਕਸ ਸਮੇਤ ਏਸ਼ੀਅਨ ਚੈਂਪੀਅਨਸ਼ਿਪਾਂ ’ਚ ਨਾਮਣਾ ਖੱਟਣ ਵਾਲੇ ਚੰਡੀਗੜ੍ਹ
No comments:
Post a Comment