SBP GROUP

SBP GROUP

Search This Blog

Total Pageviews

ਬਰੋਲੀ ਪਿੰਡ ਵਾਸੀਆਂ ਨੇ ਰਾਣਾ ਗਿੱਲ ਨੂੰ ਸਮਰਥਨ ਦੇਣ ਦਾ ਕੀਤਾ ਵਾਅਦਾ

ਖਰੜ, 21 ਦਸੰਬਰ : ਖਰੜ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਅੱਜ ਆਗਮੀ ਚੋਣਾਂ ਲਈ ਪਿੰਡ ਬਰੋਲੀ ਪਹੁੰਚੇ। ਐੱਸ ਸੀ ਵਿੰਗ ਪ੍ਰਧਾਨ ਦਿਲਬਾਗ ਸਿੰਘ  ਮੀਆਂਪੁਰ ਦੀ ਅਗੁਵਾਈ ਵਿੱਚ ਰੱਖੀ ਗਈ ਮੀਟਿੰਗ ਜਿਸ ਵਿੱਚ ਪਿੰਡ ਬਰੋਲੀ ਦੇ ਲੋਕਾਂ ਨੇ ਰਾਣਾ ਗਿੱਲ ਨੂੰ ਆ ਰਹੀ ਸਮੱਸਿਆਵਾਂ ਬਾਰੇ ਦੱਸਿਆ।   ਰਾਣਾ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਓਹਨਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਕਈ ਐਸ ਸੀ  ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। 



ਅਕਾਲੀ ਦਲ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰ ਜਿਨ੍ਹਾਂ ਵਿੱਚ ਮਨਦੀਪ ਸਿੰਘ, ਸੁਖਵੰਤ ਸਿੰਘ, ਕੁਲਵੰਤ ਸਿੰਘ, ਦਲਵੀਰ ਸਿੰਘ, ਹਰਦੀਪ ਸਿੰਘ,ਰਮਨਦੀਪ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ,  ਬਹਾਦਰ ਸਿੰਘ, ਕੁਲਵੰਤ ਸਿੰਘ ਅਤੇ ਨਾਲ ਹੀ ਪਿੰਡ ਬਰੌਲੀ ਦੇ ਲੋਕਾਂ ਨੇ   ਰਾਣਾ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਿਲਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ।



ਇਸ ਮੀਟਿੰਗ ਵਿੱਚ ਪਿੰਡ ਦੇ ਸਥਾਨਕ ਲੋਕਾਂ ਸਮੇਤ ਵਿਸ਼ੇਸ਼ ਤੌਰ ਤੇ ਸਰਪੰਚ ਸੁਖਦੀਪ ਸਿੰਘ, ਪੰਚ ਬਲਿਹਾਰ ਸਿੰਘ, ਪੰਚ ਪਰਮਜੀਤ ਸਿੰਘ ਪੰਮੀ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਸੁੱਖੀ, ਮਨਦੀਪ ਸਿੰਘ, ਸੁਖਵੰਤ ਸਿੰਘ ,ਚਹਿਲ ਸਿੰਘ ਪੰਚ, ਸੁਰਿੰਦਰ ਸਿੰਘ ਛਿੰਦੀ, ਬਹਾਦਰ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।


ਇਸ ਮੀਟਿੰਗ ਦੌਰਾਨ ਰਣਜੀਤ ਸਿੰਘ ਗਿੱਲ ਨਾਲ ਮੀਤ ਪ੍ਰਧਾਨ ਟਰਾਂਸਪੋਰਟ ਵਿੰਗ ਪਾਲਇੰਦਰਜੀਤ ਸਿੰਘ ਬਾਠ, ਐੱਸਜੀਪੀਸੀ ਜ਼ਿਲ੍ਹਾ ਪ੍ਰਧਾਨ ਮੁਹਾਲੀ ਚਰਨਜੀਤ ਸਿੰਘ ਕਾਲੇਵਾਲ, ਸ਼ਹਿਰੀ ਪ੍ਰਧਾਨ ਕੁਰਾਲੀ ਪ੍ਰੀਤਮਹਿੰਦਰ ਸਿੰਘ ਬਿੱਟਾ, ਸਰਕਲ ਪ੍ਰਧਾਨ ਡਾ ਕੁਲਵਿੰਦਰ ਸਿੰਘ, ਸਰਕਲ ਪ੍ਰਧਾਨ ਖਰਡ਼ ਬਲਕਾਰ ਸਿੰਘ ਬੱਬੂ, ਸੀਨੀਅਰ ਮੀਤ ਪ੍ਰਧਾਨ ਕੁਰਾਲੀ ਪ੍ਰਵੀਨ ਕੁਮਾਰ, ਪ੍ਰਧਾਨ ਐਸਸੀ ਵਿੰਗ ਸੁਰਿੰਦਰ ਸਿੰਘ ਪ੍ਰਿੰਸੀਪਲ, ਬਲਵਿੰਦਰ ਰਕੌਲੀ, ਜਨਰਲ ਸਕੱਤਰ ਐਸ ਸੀ ਵਿੰਗ ਸੁਖਵਿੰਦਰ ਸਿੰਘ, ਸਰਪੰਚ ਜਗਤਾਰ ਸਿੰਘ ਫਤਿਹਪੁਰ ਟੱਪਰੀਆਂ, ਯੂਥ ਅਕਾਲੀ ਆਗੂ ਪ੍ਰਿੰਸ ਕੁਮਾਰ, ਰਾਜਦੀਪ ਸਿੰਘ ਹੈਪੀ, ਸੰਦੀਪ ਸ਼ਰਮਾ ਟੋਨੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

No comments:


Wikipedia

Search results

Powered By Blogger