SBP GROUP

SBP GROUP

Search This Blog

Total Pageviews

ਨਰਿੰਦਰ ਸਿੰਘ ਰਾਣਾ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ।

ਖਰੜ, 21 ਦਸਬੰਰ : ਨਰਿੰਦਰ ਸਿੰਘ ਰਾਣਾ ਨੂੰ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਬਣਾਏ ਜਾਣ ਤੇ ਰਾਣਾ ਵਲੋਂ ਪਾਰਟੀ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰਾਣਾ ਨੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ , ਪ੍ਰਦੇਸ਼ ਜਨਰਲ ਸਕੱਤਰ ਸੰਗਠਨ ਪਵਨ ਰਾਣਾ , ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁੱਪਤਾ , ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ ਅਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਉਨਾਂ ਨੂੰ ਭਾਜਪਾ ਪੰਜਾਬ ਦਾ ਸੂਬਾ ਕਾਰਜਕਾਰਨੀ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ।


ਇਹ ਉਸ ਲਈ ਵੱਡਾ ਸਨਮਾਨ ਹੈ। ਉਨਾਂ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਸਮਰੱਥਾ ਅਨੁਸਾਰ ਵਧੀਆ ਪ੍ਰਦਰਸ਼ਨ ਅਤੇ ਸੰਗਠਨ ਨੂੰ ਮਜ਼ਬੂਤੀ ਲਈ ਕੰਮ ਕਰਨਗੇ।ਇਸ ਤੋਂ ਪਹਿਲਾਂ ਰਾਣਾ ਜਿਲ੍ਹਾ ਜਨਰਲ ਸਕੱਤਰ ਮੋਹਾਲੀ ਅਤੇ ਦੋ ਵਾਰ ਮੰਡਲ ਖਰੜ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁੱਪਤਾ, ਡਾ. ਸੁਭਾਸ਼ ਸ਼ਰਮਾ ਅਤੇ ਰਾਜੇਸ਼ ਬਾਘਾ, ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਪ੍ਰਧਾਨ ਭਾਜਪਾ ਮੋਹਾਲੀ ਸੁਸ਼ੀਲ ਰਾਣਾ, ਸੂਬਾ ਕਾਰਜਕਾਰਨੀ ਮੈਂਬਰ ਰਮੇਸ਼ ਵਰਮਾ, ਜਗਦੀਪ ਸਿੰਘ ਜੱਗੀ ਔਜਲਾ ਅਤੇ ਜਸਵੀਰ ਮਹਿਤਾ ਹਾਜਰ ਸਨ।

No comments:


Wikipedia

Search results

Powered By Blogger