SBP GROUP

SBP GROUP

Search This Blog

Total Pageviews

ਸਾਹਿਬਜਾਦਿਆਂ ਦੀਆਂ ਸ਼ਹੀਦੀ ਸਭਾਵਾਂ ਨੂੰ ਸਮਰਪਿਤ ਸੀ੍ ਚਮਕੌਰ ਸਾਹਿਬ ਵਿਖੇ ਖੂਨਦਾਨ ਕੈਪ

ਸੀ੍ ਚਮਕੌਰ ਸਾਹਿਬ , 21 ਦਸਬੰਰ :  ਜਿਲ੍ਹਾ ਰੂਪਨਗਰ ਵਿਖੇ ਸਾਹਿਬਜਾਦਿਆਂ ਦੀਆਂ ਸ਼ਹੀਦੀ ਸਭਾਵਾਂ ਨੂੰ ਸਮਰਪਿਤ ਖੂਨਦਾਨ ਕੈਪ ਸੰਸਥਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਤਾਲਮੇਲ ਕਮੇਟੀ, ਸੀ੍ ਚਮਕੌਰ ਸਾਹਿਬ ਵੱਲੋ ਮਿਤੀ 20 ਅਤੇ 21 ਦਸੰਬਰ 2021 ਨੂੰ ਸੀ੍ ਚਮਕੌਰ ਸਾਹਿਬ ਵਿਖੇ ਆਯੋਜਿਤ ਕੀਤੇ ਗਏ ।ਜੋ ਕਿ ਇਹਨਾਂ ਖੂਨਦਾਨ ਕੈਂਪਾਂ  ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਲਾਇਨਜ਼ ਕਲੱਬ ਖਰੜ੍ਹ ਉਮੰਗ ਵੱਲੋ ਵਿਸ਼ੇਸ ਸਹਿਯੋਗ ਦਿੱਤਾ ਗਿਆ ਹੈ।


 ਜ਼ੋ ਕਿ ਇਹਨਾਂ ਖੂਨਦਾਨ ਕੈਂਪਾਂ ਦੋਰਾਨ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵੱਲੋ ਲਗਭਗ 110 ਬਲੱਡ ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਲਾਇਨਜ਼ ਕਲੱਬ ਖਰੜ੍ਹ ਉਮੰਗ ਦੇ ਮੈਬਰ ਸਾਹਿਬਾਨਾ ਵੱਲੋ ਖੂਨਦਾਨੀਆਂ ਦੀ ਹੋਸਲਾ ਅਫਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਵੱਧ ਚੜ ਕੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ।ਜੋ ਕਿ ਇਸ ਮੋਕੇ ਲਾਇਨਜ਼ ਕਲੱਬ ਖਰੜ੍ਹ ਉਮੰਗ ਤੋ ਸੁਭਾਸ ਅਗਰਵਾਲ (ਡਾਇਰੈਕਟਰ) , ਡਾ.ਸੁਖਵੀਰ ਰਾਣਾ , ਮੇਜ਼ਰ ਸਿੰਘ, ਅਮਨਦੀਪ ਸਿੰਘ ਮਾਨ, ਅਮਨਦੀਪ (ਪੋਜੈਕਟ ਚੈਅਰਮੈਨ) ਅਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਤਾਲਮੇਲ ਕਮੇਟੀ, ਸੀ੍ਰ ਚਮਕੌਰ ਸਾਹਿਬ ਤੋ ਸ.ਵਰਿੰਦਰ ਸਿੰਘ (ਪ੍ਰਧਾਨ), ਪਰਮਿੰਦਰ ਸਿੰਘ (ਜ਼.ਸਕੱਤਰ), ਜ਼ਸਵੀਰ ਸਿੰਘ (ਵਾ.ਚੈਅਰਮੈਨ), ਸੰਤ ਸਿੰਘ (ਕੈਸ਼ੀਅਰ) ਆਦਿ ਵਿਸ਼ੇਸ ਤੋਰ ਤੇ ਹਾਜ਼ਰ ਰਹੇ ।ਇਸ ਮੌਕੇ ਡਾ.ਹਰਲੀਨ ਕੌਰ (ਐਡੀਸਨਲ ਬਲੱਡ ਟਰਾਂਸਫਿਊਜ਼ਨ ਅਫਸਰ, ਇੰਚਾਰਜ ਬਲੱਡ ਸੈਂਟਰ) ਵੱਲੋ ਸਮੂਹ ਖੂਨਦਾਨੀਆਂ ਨੂੰ ਖੂਨ ਦੀ ਮਹੱਤਤਾ ਦੱਸਦੇ ਹੋਏ ਖੂਨਦਾਨ ਕਰਨ ਲਈ ਵਿਸੇਸ ਤੋਰ ਤੇ ਪ੍ਰੇਰਿਤ ਕੀਤਾ ਗਿਆ।

No comments:


Wikipedia

Search results

Powered By Blogger