ਐਸ.ਏ.ਐਸ. ਨਗਰ 3 ਦਸੰਬਰ :ਡਿਪਟੀ ਕਮਿਸਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੋਵਿਡ ਦੇ ਨਵੇਂ ਵੈਰੀਐਂਟ ਓਮੀਕੋਰਨ ਦੇ ਬਚਾਅ ਲਈ ਅੱਜ ਮੋਹਾਲੀ ਫੇਜ 5 ਵਿਖੇ ਸਪੈਸ਼ਲ ਅਵੇਰਨੈਸ ਡਰਾਈਵ ਚਲਾਈ ਗਈ।
ਕੋਵਿਡ
ਦਾ ਪ੍ਰਭਾਵ ਘਟ ਹੋਣ ਉਪਰੰਤ ਹੁਣ ਕੋਵਿਡ ਦੇ ਨਵੇਂ ਵੈਰੀਐਂਟ ਓਮੀਕੋਰਨ ਦੇ ਫੈਲਣ ਦੀ
ਸੰਭਾਵਨਾ ਵੱਧ ਗਈ ਹੈ। ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ
ਐਸ.ਡੀ.ਐਮ ਸ੍ਰੀ ਹਰਬੰਸ ਸਿੰਘ ਦੀ ਅਗਵਾਈ ਵਿੱਚ ਮੋਹਾਲੀ ਫੇਜ 5 ਵਿਖੇ ਸਪੈਸ਼ਲ ਅਵੇਰਨੈਸ
ਡਰਾਈਵ ਚਲਾਈ ਗਈ। ਇਸ ਦੌਰਾਨ ਐਸ.ਡੀ.ਐਮ ਸ੍ਰੀ ਹਰਬੰਸ ਸਿੰਘ ਵੱਲੋਂ ਫੇਜ-5 ਦੀ ਮਾਰਕੀਟ
ਵਿੱਚ ਵੱਖ ਵੱਖ ਦੁਕਾਨਾ ਵਿੱਚ ਜਾ ਕੇ ਕੋਵਿਡ ਦੇ ਨਵੇਂ ਵੈਰੀਐਂਟ ਓਮੀਕੋਰਨ ਬਾਰੇ ਜਾਗਰੂਕ
ਕੀਤਾ ਅਤੇ ਜਿਨਹਾਂ ਦੁਕਾਨਦਾਰਾਂ ਅਤੇ ਉਥੇ ਮੌਜੂਦ ਗਾਹਕਾਂ ਨੇ ਮਾਸਕ ਨਹੀ ਲਗਾਇਆ ਸੀ
ਉਨ੍ਹਾਂ ਨੂੰ ਮਾਸਕ ਪਹਿਨਣ ਅਤੇ ਕੋਵਿਡ ਪ੍ਰੋਟੋਕੋਲ ਦੀ ਸ਼ਖਤੀ ਨਾਲ ਪਾਲਣਾ ਕਰਨ ਦੀ ਅਪੀਲ
ਕੀਤੀ । ਐਸ.ਡੀ.ਐਮ ਵੱਲੋਂ ਦੁਕਾਨਾਦਾਰਾਂ ਅਤੇ ਆਮ ਲੋਕਾਂ ਨੁੰ ਇਹ ਵੀ ਕਿਹਾ ਕਿ ਅੱਗੇ
ਤੋਂ ਜਿਨ੍ਹਾਂ ਦੁਕਾਨਦਾਰਾਂ ਜਾਂ ਲੋਕਾਂ ਵੱਲੋਂ ਮਾਸਕ ਨਹੀਂ ਹੋਵੇਗਾ ਉਨ੍ਹਾਂ ਦਾ ਮੌਕੇ
ਤੇ ਹੀ ਚਲਾਨ ਕੀਤੀ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਮੁਹਾਲੀ ਫੇਜ-1 ਦੇ ਐਸ.ਐਚ.ਓ
ਸਿਵਦੀਪ ਸਿੰਘ ਬਰਾੜ ਹਾਜ਼ਰ ਸਨ।
ਇਸ
ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇਸ ਗੱਲ ਦੀ ਚਿੰਤਾ ਵੀ ਜਾਹਿਰ ਕੀਤੀ ਕਿ
ਕੋਵਿਡ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਠੱਲਣ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਅਵੇਸਲੇ ਹੋ
ਗਏ ਹਨ ਅਤੇ ਉਹ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਜਿਵੇਂ ਮਾਸਕ ਦੀ ਵਰਤੋਂ , ਹੱਥਾਂ ਨੂੰ
ਵਾਰ ਵਾਰ ਸੈਨੀਟਾਈਜ਼ ਜਾਂ ਸਾਬਣ ਨਾਲ ਧੋਣਾ , ਸ਼ੋਸ਼ਲ ਡਿਸਟੈਸਸਿੰਗ ਦੀ ਪਾਲਣਾ ਕਰਨਾ ਅਤੇ
ਵੱਡੀ ਗਿਣਤੀ ਵਿੱਚ ਇਕੱਠ ਨਾ ਕਰਨਾ ਆਦਿ ਦੀ ਪਾਲਣਾ ਨਹੀਂ ਕਰ ਰਹੇ l
ਡਿਪਟੀ
ਕਮਿਸ਼ਨਰ ਨੇ ਆਮ ਜਨਤਾ ਨੂੰ ਇਹ ਅਪੀਲ ਵੀ ਜਾਰੀ ਕੀਤੀ ਕਿ ਭਾਵੇਂ ਓਮੀਕੋਰਨ ਤੋਂ ਫਿਲਹਾਲ
ਕਿਸੇ ਤਰ੍ਹਾਂ ਦਾ ਸਹਿਮ ਨਹੀਂ ਰੱਖਣਾ ਚਾਹੀਦਾ ਪਰ ਸਾਡੀਆਂ ਤਿਆਰੀਆਂ ਮੁਕੰਮਲ ਹੋਣੀਆਂ
ਚਾਹੀਦੀਆਂ ਹਨ ਤਾਂ ਜੋ ਹੰਗਾਮੀ ਹਾਲਤਾਂ ਵਿੱਚ ਇਸ ਦਾ ਟਾਕਰਾਂ ਕੀਤਾ ਜਾ ਸਕੇ। ਇਸ ਦੇ
ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ
ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਅਤੇ ਕਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ
ਲਈ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ
ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਗੇ ਆ ਕੇ ਆਪਣੇ ਪਰਿਵਾਰਕ ਮੈਂਬਰਾਂ , ਦੋਸਤਾ ਅਤੇ
ਮਿੱਤਰਾਂ ਨੂੰ ਵੈਕਸੀਨੇਸ਼ਨ ਲਈ ਜਾਗਰੂਕ ਕਰਨਾ ਚਾਹੀਦਾ ਹੈ।
No comments:
Post a Comment