SBP GROUP

SBP GROUP

Search This Blog

Total Pageviews

Friday, December 31, 2021

ਮੋਹਾਲੀ ਪ੍ਰੈਸ ਕਲੱਸ ਨੂੰ ਪੁਸਤਕਾਂ ਭੇਟ

 ਮੋਹਾਲੀ, 31 ਦਸੰਬਰ : ਨਵੇਂ ਸਾਲ 2022 ਨੂੰ ਖ਼ੁਸ਼-ਆਮਦੀਦ ਕਹਿਣ ਲਈ ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਮੁਖੀ ਤੇ ਸ਼ੋ੍ਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਉਂ ਨੇ ਮੋਹਾਲੀ ਪ੍ਰੈੱਸ ਕਲੱਬ ਦੀ ਲਾਇਬ੍ਰੇਰੀ ਲਈ ਮੁੱਲਵਾਨ 52 ਪੁਸਤਕਾਂ ਭੇਟ ਕੀਤੀਆਂ, 


ਜਿਨ੍ਹਾਂ ਵਿਚ ਨਾਵਲ, ਕਹਾਣੀ, ਕਵਿਤਾ, ਸਭਿਆਚਾਰ, ਵਿਗਿਆਨ ਤੇ ਡਿਕਸ਼ਨਰੀਆਂ ਨਾਲ ਸਬੰਧਤ ਪੁਸਤਕਾਂ ਹਨ, ਜਿਨ੍ਹਾਂ ਦੀ ਕੀਮਤ ਲਗਭਗ ਪੌਣੇ ਨੌ ਹਜ਼ਾਰ ਬਣਦੀ ਹੈ। ਸ੍ਰੀ ਦਾਊਂ ਦੀ ਕਲੱਬ ਨਾਲ ਦਿਲੀ ਮੁਹੱਬਤ ਹੈ, ਜਿਹੜੇ ਸਮੇਂ ਸਮੇਂ ਕਲੱਬ ਦੇ ਦਫ਼ਤਰ ਹਾਜ਼ਰੀ ਭਰਦੇ ਹਨ। ਕਲੱਬ ਵਲੋਂ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਅਤੇ ਗਵਰਨਿੰਗ ਬਾਡੀ ਦੇ ਅਹੁਦੇਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ।

No comments:


Wikipedia

Search results

Powered By Blogger