ਖਰੜ ,13 ਦਸੰਬਰ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵਿਖੇ“‘ਬਰਾਬਰੀ ਦੁਆਰਾ-ਅਸਮਾਨਤਾਵਾਂ ਨੂੰ ਘਟਾਉਣਾ, ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣਾ’ ਵਿਸ਼ੇ ’ਤੇ ਅੰਤਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਦੌਰਾਨ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਐਚ.ਓ.ਡੀ. ਪਿੰਕੀ ਬਾਂਗੜ ਵੱਲੋਂ ਇਕ ਅਕਾਦਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਆਫ ਲਾਅ ਜੋਤੀ ਮੰਗਲ ਦੁਆਰਾ ਕੀਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਦੋਵੇਂ ਅਕਾਦਮਿਕ ਸਮਾਗਮਾਂ ਦੇ ਵਿਸ਼ੇ ਸਨ: Çਲੰਗ ਅਸਮਾਨਤਾ, ਮਨੁੱਖੀ ਅਧਿਕਾਰ ਅਤੇ ਭਾਰਤੀ ਨਿਆਂ ਪ੍ਰਣਾਲੀ ਅਤੇ ਸਾਰਿਆਂ ਲਈ ਨਿਆਂ ਤੱਕ ਪਹੁੰਚ। ਇਨ੍ਹਾਂ ਮੁਕਾਬਲਿਆਂ ਦੀ ਭਾਗੀਦਾਰੀ ਆਨਲਾਈਨ ਅਤੇ ਆਫਲਾਈਨ ਮੌਡ ਦੋਵਾਂ ਰਾਹੀਂ ਮੰਗੀ ਗਈ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਬੀ.ਏ. ਐਲਐਲਬੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਪ੍ਰੀਤੀ ਸਿੰਘ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ, ਜਦੋਂ ਕਿ ਬੀ.ਏ. ਐਲਐਲਬੀ 5ਵੇਂ ਸਮੈਸਟਰ ਦੀ ਭਾਰਤੀ ਨੇ ਅਤੇ ਬੀ.ਏ. ਐਲਐਲਬੀ ਪਹਿਲੇ ਸਮੈਸਟਰ ਦੀ ਯਸ਼ਸਵੀ ਗਨੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀ.ਏ.ਐਲ.ਐਲ.ਬੀ 5ਵੇਂ ਸਮੈਸਟਰ ਦੀ ਰਿੰਪੀ ਰਾਜਪੂਤ ਨੂੰ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਵਜੋਂ ਚੁਣਿਆ ਗਿਆ, ਜਦਕਿ ਮੁਕਾਬਲੇ ਦਾ ਦੂਜਾ ਅਤੇ ਤੀਜਾ ਇਨਾਮ ਬੀ.ਏ. ਐਲ.ਐਲ.ਬੀ ਦੀ ਤੀਜੇ ਸਮੈਸਟਰ ਦੀ ਵਿਦਿਆਰਥਣ ਕੀਰਤੀ ਬੈਂਸ ਅਤੇ ਬੀ.ਏ. ਐਲਐਲਬੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਕੀਰਤੀ ਰਾਏ ਨੂੰ ਕ੍ਰਮਵਾਰ ਦਿੱਤਾ ਗਿਆ। ਸਮਾਗਮ ਦੇ ਅੰਤ ਵਿੱਚ ਐਚ.ਓ.ਡੀ. ਪਿੰਕੀ ਬਾਂਗੜ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਭਰਦੇ ਨੌਜਵਾਨ ਵਕੀਲਾਂ ਦੀ ਛੁਪੀ ਕਾਬਲੀਅਤ ਨੂੰ ਨਿਖਾਰਨ ਲਈ ਇਨ੍ਹਾਂ ਮੁਕਾਬਲਿਆਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
No comments:
Post a Comment