ਮੋਹਾਲੀ 14 ਦਸੰਬਰ : ਫਰੁਡਨਬਰਗ ਨੋਕ ਕੰਪਨੀ ਪਿੰਡ ਬਾਸਮਾ ਦੇ ਕਿਰਤੀਆਂ ਵੱਲੋਂ ਆਪਣੀ ਯੂਨੀਅਨ ਦੀ ਰਜਿਸਟ੍ਰੇਸ਼ਨ ਅਤੇ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਾਉਣ ਲਈ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਅੱਜ ਪੱਕਾ ਮੋਰਚਾ ਲਗਾ ਦਿੱਤਾ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਧਾਨ ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਦੱਸਿਆ ਹੈ ਕਿ ਫਰੁਡਨਬਰਗ ਨੋਕ ਮਜਦੂਰ ਯੂਨੀਅਨ ਏਟਕ ਪਿੰਡ ਬਾਸਮਾਂ ਬਨੂੜ ਜ਼ਿਲ੍ਹਾ ਮੁਹਾਲੀ ਕਿਰਤੀਆਂ ਵੱਲੋਂ ਆਪਣੀ ਕਾਨੂੰਨੀ ਹੱਕਾਂ ਦੀ ਰਾਖੀ ਲਈ ਇੱਕ ਯੂਨੀਅਨ ਬਣਾਈ ਸੀ ਅਤੇ ਯੂਨੀਅਨ ਨੂੰ ਰਜਿਸਟਰਡ ਕਰਵਾਉਣ ਲਈ ਰਜਿਸਟਰਾਰ ਟ੍ਰੇਡ ਯੂਨੀਅਨ ਕਮ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਵਿੱਚ ਅਰਜੀ ਦਾਖਲ ਕੀਤੀ ਸੀ ।
ਕਿਰਤ ਵਿਭਾਗ ਕੰਪਨੀ ਪ੍ਰਬੰਧਕਾਂ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਅਤੇ ਕਿਰਤੀਆਂ ਦੀ ਯੂਨੀਅਨ ਨੂੰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤਕ ਰਜਿਸਟਰ ਨਹੀਂ ਕੀਤਾ ਗਿਆ ਹ। ਪੰਜਾਬ ਸਰਕਾਰ ਦੇ ਅਫਸਰ ਖੁਦ ਹੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਜੋ ਪੰਜਾਬ ਏਟਕ ਵੱਲੋਂ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਹੈ ਕਿ ਕਿਰਤੀਆਂ ਦਿ ਯੂਨੀਅਨ ਨੂੰ ਤੁਰੰਤ ਰਜਿਸਟਰਡ ਕੀਤਾ ਜਾਵੇ । ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਯੂਨੀਅਨ ਨੂੰ ਰਜਿਸਟਰਡ ਨਹੀਂ ਕੀਤਾ ਜਾਂਦਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕੰਪਨੀ ਵਿਚ ਚਲਾਈ ਜਾ ਰਹੀ ਠੇਕੇਦਾਰੀ ਪ੍ਰਥਾ ਨੂੰ ਬੰਦ ਨਹੀਂ ਕੀਤਾ ਜਾਂਦਾ ਉਦੋਂ ਤਕ ਕਿਰਤੀ ਵੱਲੋਂ ਲਗਾਤਾਰ ਲੇਬਰ ਕਮਿਸ਼ਨਰ ਦਫਤਰ ਦੇ ਸਾਹਮਣੇ ਧਰਨਾ ਜਾਰੀ ਰੱਖਣਗੇ ਅਤੇ ਆਪਣੇ ਸੰਘਰਸ਼ ਨੂੰ ਹੋਰ ਤੇਜ ਅਤੇ ਤਿੱਖਾ ਕਰਨਗੇ ਏਟਕ ਵੱਲੋਂ ਮਜਦੂਰਾਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ । ਧਰਨੇ ਨੂੰ ਪਿ੍ਰੰਸ ਸਰਮਾ ਜਰਨਲ ਸਕੱਤਰ ਕਮਲਦੀਪ ਸੈਣੀ ਪ੍ਰਧਾਨ ਰਵੀ ਪੂਰੀ ਉਪ ਪ੍ਰਧਾਨ ਸੋਹਨ ਲਾਲ ਜੁਆਇੰਟ ਸਕੱਤਰ ਸਰਬਜੀਤ ਸਿੰਘ ਪ੍ਰੈੱਸ ਸੈਕਟਰੀ ਪ੍ਰੈੱਸ ਸੈਕਟਰੀ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਸਲਾਹਕਾਰ ਗੁਰਵਿੰਦਰ ਸਿੰਘ ਸੀਨੀਅਰ ਸਲਾਹਕਾਰ ਅਜੇ ਕੁਮਾਰ ਪ੍ਰਚਾਰ ਸਕੱਤਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ।
No comments:
Post a Comment